ਮਹਿਲਾ ਦਿਵਸ ਨੂੰ ਸਮਰਪਿਤ ਪਿੰਡ ਮਾਖਾ ਚਹਿਲਾਂ ਵਿਖੇ ਸਰਪੰਚ ਹਰਪ੍ਰੀਤ ਕੌਰ ਦੀ ਅਗਵਾਈ ਵਿੱਚ ਪੌਦੇ ਲਗਾ ਕੇ ਮਨਾਇਆ ਗਿਆ  

ਮਾਨਸਾ/ ਜੋਗਾ,09 ਮਾਰਚ ( ਬਿਕਰਮ ਵਿੱਕੀ):– ਮਹਿਲਾ ਦਿਵਸ ਨੂੰ ਸਮਰਪਿਤ ਪਿੰਡ ਮਾਖਾ ਚਹਿਲਾਂ ਵਿਖੇ ਮਹਿਲਾ ਸਰਪੰਚ ਹਰਪ੍ਰੀਤ ਕੌਰ ਦੀ ਅਗਵਾਈ ਵਿੱਚ ਪੌਦੇ ਲਗਾ ਕੇ ਮਨਾਇਆ ਗਿਆ  ।ਇਸ ਮੌਕੇ ਸਰਪੰਚ ਹਰਪ੍ਰੀਤ ਕੌਰ ਪਤਨੀ ਕੇਸਰ ਸਿੰਘ ਚਹਿਲ  ਨੇ ਕਿਹਾ ਕਿ ਸਮੂਹ ਔਰਤਾਂ ਨੂੰ ਉਹਨਾਂ ਦੇ ਅਧਿਕਾਰਾਂ ਵਾਲੇ ਜਾਗਰੂਕ ਕੀਤਾ ਗਿਆ ਉੱਥੇ ਉਹਨਾਂ ਕਿਹਾ ਕਿ ਔਰਤਾਂ ਅੱਜ ਹਰ ਇੱਕ ਖੇਤਰ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੀਆਂ ਹਨ ਉਹਨਾਂ ਕਿਹਾ ਕਿ ਜਿੱਥੇ ਉਹਨਾਂ ਵੱਲੋਂ ਅੱਜ ਔਰਤ ਦਿਵਸ ਮਨਾਇਆ ਗਿਆ। ਉੱਥੇ ਹੀ ਵਾਤਾਵਰਨ ਨੂੰ  ਸਬੰਧੀ ਪ੍ਰਣ ਲਿਆ।ਉਹਨਾ ਕਿਹਾ ਕਿ  ਮਹਿਲਾ ਦਿਵਸ ਨੂੰ ਸਮਰਪਿਤ ਪਿੰਡ ਵਿੱਚ ਔਰਤਾ ਨੂੰ ਹੱਕਾ ਬਾਰੇ ਜਾਗਰੂਕ ਕੀਤਾ ਉੱਥੇ ਹੀ ਪਿੰਡ ਚ ਪੌਦੇ ਲਗਾਕੇ ਮਹਿਲਾ ਦਿਵਸ ਮਨਾਇਆ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਲਈ ਵੀ ਆਉਣ ਵਾਲੇ ਸਮੇ ਵੱਧ ਤੋ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ। ਉਥੇ ਹੀ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਕਿ ਵਾਤਾਵਰਨ ਨੂੰ ਵੀ ਸਾਫ ਸੁਥਰਾ ਰੱਖਿਆ ਜਾ ਸਕੇ ਉੱਥੇ ਹੀ ਉਹਨਾਂ ਕਿਹਾ ਕਿ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਸਮਝਣਾ ਚਾਹੀਦਾ ਤਾ ਕਿ ਲੜਕੀਆ ਆਪਣਾ ਮੁਕਾਮ ਹਾਸਲ ਕਰ ਸਕਣ।ਇਸ ਮੌਕੇ ਮੌਕੇ ਕਲੱਬ ਦੇ ਅਹੁਦੇਦਾਰਾਂ ਨੇ ਮਹਿਲਾ ਦਿਵਸ ਤੇ ਪਿੰਡ ਦੀ ਮਹਿਲਾ ਸਰਪੰਚ ਵੱਲੋਂ ਕੀਤੇ ਉਪਰਾਲੇ ਦੀ ਸਲਾਘਾ ਕੀਤੀ।ਇਸ ਮੌਕੇ ਗ੍ਰਾਮ ਪੰਚਾਇਤ ਦੀਆਂ ਮਹਿਲਾ ਪੰਚ ਸਮੇਤ ਨਗਰ ਦੀਆ ਔਰਤਾ ਨੇ ਸਮੂਲੀਅਤ ਕੀਤੀ।