ਧੂਰੀ ( ਵਿਕਾਸ ਵਰਮਾ) ਕ੍ਰਿਸ਼ਨ ਮਾਸਟਰ ਧੂਰੀ ਬੜੇ ਹੀ ਨੇਕ ਸੁਭਾਅ ਦੇ ਇਨਸਾਨ ਸਨ ਆਪਣੀ ਨੌਕਰੀ ਦੇ ਦੌਰਾਨ ਵੀ ਜਰੂਰਤਮੰਦ ਬੱਚਿਆਂ ਦੀ ਮਦਦ ਕਿਤਾਬਾਂ ਅਤੇ ਫੀਸਾਂ ਭਰਦੇ ਰਹਿੰਦੇ ਸਨ ਹਸਮੁਖ ਸੁਭਾਅ ਦੇ ਮਿੱਠ ਬੋਲੜੇ ਅਤੇ ਮਿਲਾਪੜੇ ਸਨ, ਜੋ ਇਹਨਾਂ ਨੂੰ ਇੱਕ ਵਾਰ ਮਿਲਦਾ ਇਹਨਾਂ ਦਾ ਹੀ ਹੋ ਕੇ ਰਹਿ ਜਾਂਦਾ ਸੀ ਹਰ ਇੱਕ ਨੂੰ ਇਹੀ ਕਹਿੰਦੇ ਸੀ ਆਪਣੀ ਨੌਕਰੀ ਦੇ ਦੌਰਾਨ ਪਰਮਾਤਮਾ ਨੇ ਜੋ ਆਪਾਂ ਨੂੰ ਬੱਚਿਆਂ ਦੀ ਸੇਵਾ ਲਈ ਭੇਜਿਆ ਹੈ ਅਧਿਆਪਕ ਦੇ ਰੂਪ ਵਿੱਚ ਉਹ ਇੱਕ ਬਹੁਤ ਵੱਡਾ ਰੋਲ ਹੈ ਇਸ ਲਈ ਅਸੀਂ ਪਰਮਾਤਮਾ ਦੇ ਸ਼ੁਕਰ ਗੁਜ਼ਾਰ ਹਾਂ ਕਿ ਸਾਨੂੰ ਬੱਚਿਆਂ ਦੀ ਪੜ੍ਹਾਈ ਦੀ ਸੇਵਾ ਮਿਲੀ ਹੈ। ਇਹ ਵਿਲੱਖਣ ਹੀ ਲੋਕ ਹੁੰਦੇ ਹਨ ਜਿਨਾਂ ਨੂੰ ਪੜ੍ਹਾਈ ਦੀ ਸੇਵਾ ਦਾ ਮੌਕਾ ਕਰਨ ਦਾ ਮਿਲਦਾ ਹੈ। ਇਸ ਤੋਂ ਇਲਾਵਾ ਵੱਖ ਵੱਖ ਜਥੇਬੰਦੀਆਂ ਯੂਨੀਅਨਾਂ ਦੇ ਪ੍ਰਧਾਨ , ਜਨਰਲ ਸੈਕਟਰੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਦੇ ਰੂਪ ਵਿੱਚ ਵੀ ਸੇਵਾ ਬਹੁਤ ਲੰਬੇ ਸਮੇਂ ਕੀਤੀ। ਪੱਤਰਕਾਰੀ ਦੇ ਖੇਤਰ ਵਿੱਚ ਵੀ ਆਪਣਾ ਨਾਮ ਚਮਕਾਇਆ।
ਜਿਸ ਨੂੰ ਅਸੀਂ ਨਹੀਂ ਭੁਲਾ ਸਕਦੇ ਨਾਲ ਹੀ ਧੂਰੀ ਦੀ ਸਨਾਤਨ ਧਰਮ ਰਾਮ ਲੀਲਾ ਸਭਾ ਕਮੇਟੀ ਦੇ ਵਿੱਚ ਰਾਵਣ ਦਾ ਰੋਲ ਬਹੁਤ ਲੰਬਾ ਸਮਾਂ ਕੀਤਾ, ਆਪ ਰਾਮਲੀਲਾ ਸਭਾ ਦੇ ਲੰਬੇ ਸਮੇਂ ਤੱਕ ਚੀਫ਼ ਮੈਨੇਜਿੰਗ ਡਾਇਰੈਕਟਰ ਰਹੇ, ਰਾਵਣ ਦੇ ਰੋਲ ਤੋਂ ਲੋਕ ਇੰਨੇ ਪ੍ਰਭਾਵਿਤ ਸਨ ਕਿ ਸ਼ਹਿਰ ਨਿਵਾਸੀ ਪਿਆਰ ਨਾਲ ਆਪ ਜੀ ਨੂੰ ਲੰਕਾਪਤੀ ਵੀ ਕਹਿ ਦਿੰਦੇ ਸਨ। ਪਿਛਲੇ ਦਿਨੀ ਉਨਾਂ ਦੇ ਦਿਹਾਂਤ ਹੋਣ ਕਾਰਨ ਧੂਰੀ ਸ਼ਹਿਰ ਵਿੱਚ ਸ਼ੋਕ ਦੀ ਲਹਿਰ ਛਾ ਗਈ, ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਜਥੇਬੰਦੀਆਂ ਅਤੇ ਸਮਾਜ ਸੇਵੀ ਕਲੱਬਾਂ ਵੱਲੋਂ ਉਹਨਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਰਾਮ ਬਾਗ ਧੂਰੀ ਵਿਖੇ ਭਾਰੀ ਇਕੱਠ ਹੋਇਆ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਉਹਨਾਂ ਦੇ ਦੋ ਬੇਟੇ ਰਕੇਸ਼ ਗਰਗ ਬਿੱਟੂ ਅਤੇ ਮੁਨੀਸ਼ ਗਰਗ ਸਿੱਖਿਆ ਦੇ ਖੇਤਰ ਵਿੱਚ ਆਪਣੀ ਸੇਵਾਵਾਂ ਨਿਭਾ ਰਹੇ ਹਨ , ਮਾਸਟਰ ਕ੍ਰਿਸ਼ਨ ਚੰਦ ਗਰਗ ਜੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਗਰੂੜ ਪੁਰਾਣ ਕਥਾ ਦਾ ਭੋਗ 23 ਫਰਵਰੀ ਦਿਨ ਐਤਵਾਰ ਨੂੰ ਦੁਪਹਿਰੇ ਇੱਕ ਤੋਂ ਦੋ ਵਜੇ ਤੱਕ ਮਹੇਸ਼ ਬ੍ਰਿਧ ਆਸ਼ਰਮ ਮਲੇਰਕੋਟਲਾ ਰੋਡ ਮਹਾਵੀਰ ਮੰਦਰ ਦੇ ਪਿਛਲੇ ਪਾਸੇ ਧੂਰੀ ਵਿਖੇ ਪਾਇਆ ਜਾਵੇਗਾ।