ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਵਰਧਮਾਨ ਕੰਪਨੀ ਦੇ ਅਧਿਕਾਰੀਆਂ ਨੇ ਕੀਤਾ ਦੌਰਾ

ਵਰਧਮਾਨ ਕੰਪਨੀ ਦੇ ਅਧਿਕਾਰੀਆਂ ਨੇ ਯੂਨੀਵਰਸਿਟੀ ਕਾਲਜ ਨੂੰ ਕੰਪਿਊਟਰ ਦੇਣ ਦਾ ਭਰੋਸਾ ਦਿੱਤਾ
ਧੂਰੀ ( ਵਿਕਾਸ ਵਰਮਾ ) ਪ੍ਰਿੰਸੀਪਲ ਦੇ ਕਾਲਜ ਦੇ ਵਿਕਾਸ ਲਈ ਕੀਤੇ ਉਪਰਾਲੇ ਸਦਕਾ ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਭਾਰਤ ਦੀ ਨਾਮੀ ਕੰਪਨੀ ਵਰਧਮਾਨ ਤੋਂ ਸੀਨੀਅਰ ਮੈਨੇਜਰ, ਪ੍ਰਸ਼ਾਸਨਿਕ ਤੇ ਸੀ ਐੱਸ ਆਰ ਸ੍ਰੀ ਅਮਿਤ ਧਵਨ ਅਤੇ ਉਨ੍ਹਾਂ ਦੇ ਨਾਲ ਸ੍ਰ. ਹਰਨੇਕ ਸਿੰਘ ਪ੍ਰੋਜੈਕਟ ਮੈਨੇਜਰ ਪਹੁੰਚੇ। ਕਾਲਜ ਪ੍ਰਿੰਸੀਪਲ ਡਾ. ਹਰਵਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ। ਸ੍ਰੀ ਅਮਿਤ ਧਵਨ ਨੇ ਦੱਸਿਆ ਕਿ ਉਹ ਜਲਦੀ ਹੀ ਕਾਲਜ ਦੀ ਕੰਪਿਊਟਰ ਲੈਬ ਨੂੰ ਕੁਝ ਕੰਪਿਊਟਰ ਦੇਣਗੇ। ਇਸ ਸ਼ਲਾਘਾਯੋਗ ਕਾਰਜ ਲਈ ਕਾਲਜ ਪ੍ਰਿੰਸੀਪਲ ਵੱਲੋਂ ਸ੍ਰੀ ਅਮਿਤ ਧਵਨ ਅਤੇ ਸ੍ਰ. ਹਰਨੇਕ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਡਾ਼ ਗਗਨਦੀਪ ਸਿੰਘ, ਡਾ. ਸੁਭਾਸ਼ ਕੁਮਾਰ, ਡਾ. ਜਸਬੀਰ ਸਿੰਘ, ਇੰਜੀਨੀਅਰ ਵਰਿੰਦਰ ਕੁਮਾਰ ਸਿੰਗਲਾ ਤੋ ਇਲਾਵਾ ਗੈਰ–ਅਧਿਆਪਨ ਸਟਾਫ਼ ਵਿੱਚੋਂ ਸ੍ਰੀ ਅਵਿਨਾਸ਼ ਤੇ ਹਰਪ੍ਰੀਤ ਸਿੰਘ  ਮੌਜੂਦ ਸਨ।