ਸਮਾਜਸੇਵੀ ਪਿਆਰਾ ਸਿੰਘ ਵੱਲੋਂ ਜਨਮ ਦਿਨ ਮੌਕੇ ਲਗਾਏ ਖੂਨਦਾਨ ਕੈੰਪ ‘ਚ 25 ਯੂਨਿਟ ਦਾਨ 

ਅਜਿਹੇ ਉਪਰਾਲੇ ਸ਼ਲਾਘਾਯੋਗ : ਵਿਧਾਇਕ ਕਾਲਾ ਢਿੱਲੋਂ

ਸ਼ੇਰਪੁਰ , 20 ਫਰਵਰੀ  ( ਹਰਜੀਤ ਸਿੰਘ ਕਾਤਿਲ )- ਉੱਘੇ ਸਮਾਜਸੇਵੀ ਇੰਸ ਪਿਆਰਾ ਸਿੰਘ ਮਾਹਮਦਪੁਰ ਵੱਲੋਂ ਆਪਣੇ ਜਨਮਦਿਨ ਮੌਕੇ ਟੀਮ ਲਾਈਫ ਲਾਈਨ ਬਲੱਡ ਸੈਂਟਰ ਬਰਨਾਲਾ,  ਸਮੂਹ ਗ੍ਰਾਮ ਪੰਚਾਇਤ , ਨਗਰ ਨਿਵਾਸੀ ਅਤੇ ਨੌਜਵਾਨਾਂ ਦੇ ਸਹਿਯੋਗ ਨਾਲ ਪਿੰਡ ਈਨਾ ਬਾਜਵਾ ਵਿਖੇ ਖੂਨ ਦਾਨ ਕੈਂਪ ਲਗਾਕੇ ਇਲਾਕੇ ‘ਚ ਨਵੀਂ ਪਿਰਤ ਪਾਈ ਹੈ । ਕੈੰਪ ਦਾ ਉਦਘਾਟਨ ਸ੍ਰੀਮਤੀ ਜਸਪਾਲ ਕੌਰ ਸਰਪੰਚ ਈਨਾ ਬਾਜਵਾ ਅਤੇ ਉਹਨਾਂ ਦੇ ਪਤੀ ਜਸਵੀਰ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਕੀਤਾ ।ਇਸ ਦੌਰਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਕਾਂਗਰਸੀ ਵਿਧਾਇਕ ਬਰਨਾਲਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ।ਉਨ੍ਹਾਂ ਕਿਹਾ ਜਿੱਥੇ ਲੋਕ ਆਪਣੇ ਜਨਮ ਦਿਨ ਵੱਡੇ-ਵੱਡੇ ਹੋਟਲਾਂ ਵਿੱਚ ਮਨਾਉਂਦੇ ਹਨ ।
ਉਥੇ ਅੱਜ ਸਮਾਜ ਸੇਵੀ ਇੰਸ ਪਿਆਰਾ ਸਿੰਘ ਵੱਲੋਂ ਇੱਕ ਖੂਨਦਾਨ ਕੈਂਪ ਲਗਾ ਕੇ ਅਤੇ  ਬੂਟੇ ਵੰਡਕੇ ਮਨਾਉਣ ਦਾ ਉਪਰਾਲਾ ਕੀਤਾ ਹੈ ਇਲਾਕੇ ਵਿੱਚ ਇਸ ਦੀ ਬੇਹੱਦ ਪ੍ਰਸੰਸਾ ਹੋ ਰਹੀ ਹੈ ।ਉਨ੍ਹਾਂ ਵੱਲੋਂ ਡੋਨਰਾਂ ਨੂੰ ਬੂਟੇ ਟਰਾਫੀ ਅਤੇ ਸਰਟੀਫਿਕੇਟ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਸ੍ਰ ਪਿਆਰਾ ਸਿੰਘ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਵੀ ਦਿੱਤੀਆਂ। ਲਾਈਫ ਲਾਈਨ ਬਲੱਡ ਸੈਂਟਰ ਬਰਨਾਲਾ ਦੇ ਨਿਰਮਲ ਸਿੰਘ ਨੇ ਦੱਸਿਆ ਕੈੰਪ ਵਿੱਚ 25 ਤੋਂ ਵੱਧ ਯੂਨਿਟ ਦਾਨ ਕੀਤੀਆਂ ਗਈਆ ਹਨ | ਇਸ ਮੌਕੇ ਪਰਮਿੰਦਰ ਸਿੰਘ ਠੁੱਲ੍ਹੀਵਾਲ ਬਲਾਕ ਪ੍ਰਧਾਨ ਮਹਿਲ ਕਲਾਂ , ਜਸਮੇਲ ਸਿੰਘ ਬੜੀ ਬਲਾਕ ਪ੍ਰਧਾਨ ਸ਼ੇਰਪੁਰ , ਸੁਖਦੇਵ ਸਿੰਘ ਸਰਪੰਚ ਕਾਲਾ ਬੂਲਾ , ਸਮੂਹ ਨਗਰ ਪੰਚਾਇਤ ਕਰਨੈਲ ਸਿੰਘ ਪੰਚ , ਰਾਜੀ ਸਿੰਘ ਪੰਚ , ਮੇਜਰ ਸਿੰਘ ਪੰਚ ,ਕਮਲਦੀਪ ਸਿੰਘ ਪੰਚ, ਕਾਲਾ ਸਿੰਘ ਪੰਚ , ਸੌਦਾਗਰ ਸਿੰਘ ਪੰਚ ਸੂਬੇਦਾਰ , ਦੁੱਲਾ ਸਿੰਘ ਸਾਬਕਾ ਪੰਚ , ਜਗਸੀਸ ਸਿੰਘ ਕਲੱਬ ਪ੍ਰਧਾਨ , ਕਾਲਾ ਸਿੰਘ ਕਾਲੀ , ਮੋਨੂੰ ਬਾਜਵਾ ,  ਹਰਵਿੰਦਰ ਸਿੰਘ , ਸਿੰਦਾ ਸਿੰਘ  , ਧਰਮਪ੍ਰੀਤ ਸਿੰਘ , ਬੱਬੀ ਤੋਂ ਇਲਾਵਾ ਹੋਰ ਵੀ ਪਤਵੰਤੇ  ਮੌਜੂਦ ਸਨ ।