ਪ੍ਰਾਚੀਨ ਸਿਵ ਮੰਦਿਰ ਰਣੀਕੇ ਵਿਖੇ ਮਹਾਸਿਵਰਾਤਰੀ ਉਤਸਵ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ

ਦੁਪਾਪਰ ਯੁਗ ਵਿੱਚ ਇਸ ਮੰਦਿਰ ਵਿੱਚ ਅਰੁਜਨ ਨੇ ਕਠਿਨ ਤੱਪਸਿਆ ਕੀਤੀ ਸੀ
ਧੂਰੀ 20 ਫਰਵਰੀ ( ਵਿਕਾਸ ਵਰਮਾ ) ਪਿੰਡ ਰਣੀਕੇ ਵਿਖੇ ਪ੍ਰਾਚੀਨ ਸਿਵ ਮੰਦਿਰ ਸ੍ਰੀ ਰਣਕੇਸਵਰ ਮਹਾਦੇਵ ( ਸਿੱਧ ਪੀਠ ) ਵਿਖੇ ਮਹਾਂਸਿਵਰਾਤਰੀ ਉਤਸਵ ਦੀਆ ਤਿਆਰੀਆ ਜੋਰਾ ਤੇ ਚੱਲ ਰਹੀਆ ਹਨ। ਭਗਵਾਨ ਸਿਵ ਦੇ ਪ੍ਰਾਚੀਨ ਤਪਸਥਾਨ ਤੇ ਹਰ ਸਾਲ ਦੀ ਤਰਾ ਇਸ ਸਾਲ ਵੀ 25, 26 ਤੇ 27 ਫਰਵਰੀ ਨੂੰ ਮਹਾਸਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਮੇਲੇ ਦਾ ਆਰੰਭ 25 ਫਰਵਰੀ ਨੂੰ ਅਖੰਡ ਜੋਤੀ ਪੂਜਣ ਦੀ ਰਸਮ ਸੁਨੀਲ ਕੁਮਾਰ ਵਿੱਕੀ ਮਾਲੇਰਕੋਟਲਾ ਵੱਲੋਂ ਮੇਲੇ ਦਾ ਸ਼ੁਭਆਰੰਭ ਜਿਲ੍ਹਾ ਸੰਗਰੂਰ ਦੇ ਵਧੀਕ ਡਿਪਟੀ ਕਮਿਸਨਰ ਅੰਮਿਤ ਬੈਂਬੀ ਅਤੇ ਝੰਡੇ ਦੀ ਰਸਮ ਨਗਰ ਕੋਸਲ ਧੂਰੀ ਦੀ ਪ੍ਰਧਾਨ ਸ੍ਰੀਮਤੀ ਪੁਸਪਾ ਤਾਇਲ ਅਤੇ ਸਾਬਕਾ ਪ੍ਰਧਾਨ ਸੰਦੀਪ ਤਾਇਲ ਵੱਲੋ ਕੀਤੀ ਜਾਵੇਗੀ। ਇਸ ਪਾਵਨ ਸਥਾਨ ਦੇ ਦੂਰੋ-ਦੂਰੋ ਲੱਖਾ ਸਰਧਾਲੂ ਆਕੇ ਭਗਵਾਨ ਸਿਵ ਨੂੰ ਜਲ ਭੇਟ ਕਰਦੇ ਹਨ। ਇਸ ਪ੍ਰਾਚੀਨ ਮੰਦਿਰ ਦਾ ਇਤਿਹਾਸ ਮਹਾਭਾਰਤ ਨਾਲ ਸਬੰਧਿਤ ਹੈ। ਦੁਪਾਪਰ ਯੁਗ ਵਿੱਚ ਇਸ ਸਥਾਨ ਤੇ ਹੀ ਅਰੁਜਨ ਨੇ ਕਠਿਨ ਤੱਪਸਿਆ ਕੀਤੀ ਸੀ ਅਤੇ ਭਗਵਾਨ ਸਿਵ ਨੇ ਖੁਸ ਹੋਕੇ ਆਪ ਪ੍ਰਗਟ ਹੋਕੇ ਅਰੁਜਨ ਨੂੰ ਗਾਂਡਵ ਧਨੁਸ਼ ਪ੍ਰਦਾਨ ਕੀਤਾ ਸੀ। ਤਦਨੰਤਰ ਸਵੰਵਰ ਵਿੱਚ ਦਰਪੋਤੀ ਨਾਲ ਵਿਆਹ ਕਰਨ ਤੋ ਬਾਅਦ ਏਸੇ ਸਥਾਨ ਤੇ ਪੰਜੇ ਪਾਡਵਾ ਨੇ ਭਗਵਾਨ ਸਿਵ ਦੀ ਕਰਨ ਤੋਂ ਬਾਅਦ ਹਸਤਨਾਪੁਰ ਗਏ।
ਮਹਾਭਾਰਤ ਨਾਲ ਸਬੰਧਿਤ ਵਿਧੀਪੂਰਵਕ ਪੂਜਾ ਹੈ ਮੰਦਿਰ ਦਾ ਇਤਿਹਾਸ ਹੈ। ਇਹ ਮਾਲਵਾ ਖੇਤਰ ਵਿੱਚ ਹੀ ਕੁਰਕੈਸਤਰ ਦੇ ਯੁੱਧ ਤੋਂ ਪਹਿਲਾ ਭਗਵਾਨ ਸ੍ਰੀ ਕ੍ਰਿਸਨ ਦੇ ਨਾਲ ਮਿਲਕੇ ਪੰਜਾ ਪਾਡਵਾ ਨੇ ਅਕਸੋਹਿਣੀ ਸੈਨਾ ਨੂੰ ਇੱਕਠਾ ਕੀਤਾ ਅਤੇ ਇਸ ਸਥਾਨ ਤੇ ਭਗਵਾਨ ਕ੍ਰਿਸਨ ਨਾਲ ਮਿਲਕੇ ਭਗਵਾਨ ਸਿਵ ਦੀ ਪੂਜਾ ਕਰਕੇ ਯੁਧਭੂਮੀ ਕੁਰਕੈਸਤਰ ਵਿਖੇ ਪ੍ਰਵੇਸ ਕੀਤਾ ਤੇ ਗੋਰਵਸਾਲੀ ਜਿੱਤ ਪ੍ਰਾਪਤ ਕੀਤੀ। ਇਸ ਕਾਰਨ ਹੀ ਭਗਵਾਨ ਸਿਵ ਰਣਕੇਸਵਰ ਮਹਾਦੇਵ ਦੇ ਨਾਮ ਨਾਲ ਜਾਣੇ ਜਾਦੇ ਹਨ। ਹੁਣ ਇਸ ਸਥਾਨ ਤੇ ਮਹਾਦੇਵ ਸੰਸਕ੍ਰਿਤ ਪਾਠਸਾਲਾ ਜੋ ਮਾਇਆਦੇਵੀ ਟਰੱਸਟ ਦੀ ਦੇਖ ਰੇਖ ਹੇਠ ਚੱਲ ਰਹੀ ਹੈ ਵੱਲੋ ਮੁਫਤ ਵਿੱਦਿਆ ਪ੍ਰਦਾਨ ਕੀਤੀ ਜਾ ਰਹੀ ਹੈ। ਮੰਦਿਰ ਦੇ ਮਹੰਤ ਯੁਗ ਪੁਰਸ ਸ੍ਰੀ ਮਹੰਤ ਹਰਦੇਵ ਗਿਰੀ ਜੀ ਮਹਾਰਾਜ, ਪ੍ਰਧਾਨ ਰਾਜਿੰਦਰ ਗੁਪਤਾ ਅਤੇ ਬਾਬਾ ਹਰੇ ਰਾਮ ਦੀ ਅਗਵਾਈ ਵਿਚ ਮਨਾਏ ਜਾ ਰਹੇ ਮਹਾਸਿਵਰਾਤਰੀ ਉਤਸਵ ਮੌਕੇ ਟਰਾਈਡੈਂਟ ਗਰੁਪ ਬਰਨਾਲਾ ਦੇ ਰਜਿੰਦਰ ਗੁਪਤਾ ਤੋ ਇਲਾਵਾ ਸ਼ਿਵ ਭੋਲਾ ਸੇਵਾ ਸਮਿਤੀ ਰਣੀਕੇ ਰਜਿੰਦਰ ਸ਼ਰਮਾ ਦੀ ਅਗਵਾਈ ਵਿੱਚ ਪਿਛਲੇ ਕਈ ਸਮਿਆਂ ਤੋਂ ਜੁੱਤੀਆਂ ਦੀ ਸੇਵਾ ਕਰ ਦੀ ਆ ਰਹੀ ਹੈ। ਇਸ ਮੌਕੇ ਜੁੱਤੀਆਂ ਦੇ ਪੰਡਾਲ ਦੀ ਝੰਡਾ ਰਸਮ ਸ਼ੁਭਮ ਸ਼ਰਮਾ ਸੂਬੀ ਜਨਰਲ ਸੈਕਟਰੀ ਯੂਥ ਕਾਂਗਰਸ ਵੱਲੋਂ ਨਿਭਾਈ ਜਾਏਗੀ। ਬਹੁਤ ਸਾਰੀਆ ਸੰਸਥਾਵਾ ਵੱਲੋਂ ਇਸ ਸ਼ੁਭ ਅਵਸਰ ਤੇ ਲੰਗਰ ਲਗਾਏ ਜਾਦੇ ਹਨ। ਇਸਤੋਂ ਇਲਾਵਾ ਸਰਧਾਲੂਆ ਦੀ ਸਹੂਲਤ ਲਈ ਮਹਾਵੀਰ ਸੇਵਾ ਦਲ ਵੱਲੋ ਡਿਊਟੀਆ ਲਗਾਈਆ ਜਾਦੀਆ ਹਨ। 25 ਫਰਵਰੀ ਨੂੰ ਸੁਨੀਲ ਕੁਮਾਰ ਵਿੱਕੀ 8 ਵਜੇ ਸਵੇਰੇ ਅਖੰਡ ਜੋਤੀ ਪੂਜਨ ਕਰਵਾਉਣਗੇ, 25 ਫਰਵਰੀ ਅਮਿਤ ਬੈਂਬੀ ਪੀਸੀਐਸ ਏਡੀਸੀ ਸੰਗਰੂਰ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। 26 ਫਰਵਰੀ ਨੂੰ ਮੰਦਰ ਵਿੱਚ 11ਵਜੇ ਸਵੇਰੇ ਸ਼੍ਰੀਮਤੀ ਪੁਸ਼ਪਾ ਤਾਇਲ ਪ੍ਰਧਾਨ ਨਗਰ ਕੌਂਸਲ ਅਤੇ ਸ੍ਰੀ ਸੰਦੀਪ ਤਾਇਲ ਸਾਬਕਾ ਪ੍ਰਧਾਨ ਨਗਰ ਕੌਂਸਲ ਚੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ।