ਮਾਨਸਾ ,6 ਮਾਰਚ ( ਬਿਕਰਮ ਵਿੱਕੀ):– ਜਿਲ੍ਹੇ ਦੇ ਪਿੰਡ ਹੀਰੇਵਾਲਾ ਵਿਖੇ ਨਵੀ ਬਣੀ ਪੰਚਾਇਤ ਵੱਲੋਂ ਪਿੰਡ ਦੀ ਨੁਹਾਰ ਬਦਲ ਲਈ ਮਿਹਨਤ ਕੀਤੀ ਜਾ ਰਹੀ ਹੈ। ਪੰਚਾਇਤ ਵੱਲੋਂ ਪਿੰਡ ਦੇ ਗੰਦੇ ਛੱਪੜ ਦੀ ਪਾਣੀ ਨੂੰ ਪਾਈਪ ਲਾਈਨ ਰਾਹੀ ਖੇਤਾਂ ਦੀ ਸਿੰਚਾਈ ਵਾਸਤੇ ਜੋੜਿਆ ਜਾ ਰਿਹਾ ਹੈ। ਗੱਲਬਾਤ ਕਰਦਿਆ ਪਿੰਡ ਦੇ ਸਰਪੰਚ ਜਗਸੀਰ ਸਿੰਘ ਜੱਗਾ ਤੇ ਪ੍ਰਧਾਨ ਸਰਪੰਚ ਯੂਨੀਅਨ ਮਾਨਸਾ ਨੇ ਦੱਸਿਆ ਕਿ ਪਿੰਡ ਵਾਸੀਆਂ ਦੀ ਕਾਫੀ ਸਮਿਆਂ ਦੀ ਮੰਗ ਸੀ ਇਹਨਾਂ ਤੇ ਗੌਰ ਕਰਦਿਆ ਸਾਡੀ ਪੰਚਾਇਤ ਵੱਲੋੰ ਹਲਕਾ ਵਿਧਾਇਕ ਡਾਕਟਰ ਵਿਜੇ ਸਿੰਗਲਾ ਜੀ ਨੂੰ ਬੇਨਤੀ ਕਿ ਤੇ ਉਹਨਾਂ ਵੱਲੋਂ ਪੰਚਾਇਤ ਨੂੂੰ ਗ੍ਰਾਟ ਦਿਵਾਈ ਗਈ। ਤੇ ਵਿਧਾਇਕ ਵੱਲੋਂ ਸਮੇਂ ਸਮੇਂ ਤੋ ਹੋਰ ਵੀ ਗ੍ਰਾਟਾ ਦੇ ਗੱਫੇ ਦਿੱਤੇ ਜਾ ਚੁੱਕੇ ਹਨ। ਸਰਪੰਚ ਜਗਸੀਰ ਜੱਗਾ ਤੇ ਪੰਚਾਇਤ ਮੈਂਬਰਾਂ ਨੇ ਕਿਹਾ ਕਿ ਸਾਡਾ ਇਕੋ ਇਕੋ ਮਕਸਦ ਹੈ ਕਿ ਪਿੰਡ ਹੀਰੇਵਾਲਾ ਦਾ ਵਿਕਾਸ ਕਾਰਜਾਂ ਨਾਲ ਜਲਦ ਨਕਸ ਬਦਲਣ ਦਾ ਹੈ। ਇਸ ਮੌਕੇ ਨਰਿੰਜਨ ਸਿੰਘ ਦੰਦੀਵਾਲ, ਗੁਰਜੰਟ ਸਿੰਘ, ਬਲਦੇਵ ਸਿੰਘ, ਸੂਰਜ ਸਿੰਘ, ਬੂਟਾ ਸਿੰਘ ਰਾਜ ਸਿੰਘ ਸਤਨਾਮ ਸਿੰਘ ਪੰਚ ਬੂਟਾ ਸਿੰਘ ਪੰਚ ਰਿੰਕੂ ਸਿੰਘ ਪੰਚ ਕਰਮਜੀਤ ਕੌਰ ਪੰਚ ਚਰਨਜੀਤ ਕੌਰ ਪੰਚ ਸੁਖਜੀਤ ਕੌਰ ਪੰਚ ਆਦਿ ਹਾਜ਼ਰ ਸਨ।
ਪਿੰਡ ਹੀਰੇਵਾਲਾ ਗ੍ਰਾਮ ਪੰਚਾਇਤ ਦਾ ਸਲਾਘਾਯੋਗ ਕਦਮ

ਪਿੰਡ ਹੀਰੇਵਾਲਾ ਦਾ ਵਿਕਾਸ ਕਾਰਜਾਂ ਨਾਲ ਜਲਦ ਬਦਲਾਂਗੇ ਨਕਸਾ: ਸਰਪੰਚ ਜਗਸੀਰ ਸਿੰਘ ਜੱਗਾ