ਪਿੰਡ ਸਿਧਾਣਾ ਦੇ ਨੌਜਵਾਨ ਜਥੇਬੰਦੀ ਲਈ ਹਰ ਪੱਖੋਂ ਰਹਿਣਗੇ ਤੱਤਪਰ : ਲੱਖਾ ਸਿਧਾਣਾ
ਬਠਿੰਡਾ, 6 ਮਾਰਚ (ਮੱਖਣ ਸਿੰਘ ਬੁੱਟਰ) : ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਕਿਸਾਨ-ਮਜਦੂਰ ਵਰਗ ਹਿੱਤ, ਲੋਕ ਹਿੱਤ, ਮੁਲਾਜਮ ਤਬਕੇ ਸਮੇਤ ਹੋਰ ਵੀ ਵਿੱਢੇ ਗਏ ਜਨਤਕ ਸੰਘਰਸ਼ਾਂ ਨੂੰ ਵੇਖਦੇ ਹੋਏ ਵੱਖ ਵੱਖ ਪਿੰਡਾਂ ਦੇ ਲੋਕ ਭਾਕਿਯੂ ਕ੍ਰਾਂਤੀਕਾਰੀ ਪੰਜਾਬ ਜਥੇਬੰਦੀ ਵਿੱਚ ਸ਼ਾਮਲ ਹੋ ਰਹੇ ਹਨ। ਇਸੇ ਹੀ ਕੜੀ ਤਹਿਤ ਜਥੇਬੰਦੀ ਵੱਲੋਂ ਨਵੀਆਂ ਇਕਾਈਆਂ ਬਣਾਉਣ ਨੂੰ ਲੈਕੇ ਵਿੱਢੀ ਮੁਹਿੰਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦ ਇਥੋਂ ਨੇੜਲੇ ਪਿੰਡ ਸਿਧਾਣਾ ਵਿਖੇ ਵੱਡੇ ਪੱਧਰ ਤੇ ਨੌਜਵਾਨਾਂ ਵੱਲੋਂ ਭਾਕਿਯੂ ਕ੍ਰਾਂਤੀਕਾਰੀ ਵਿੱਚ ਸ਼ਾਮਲ ਹੋਕੇ ਜਥੇਬੰਦੀ ਦੇ ਬਲਾਕ ਫੂਲ਼ ਨੂੰ ਵੱਡਾ ਬਲ ਦਿੱਤਾ। ਇਸ ਮੌਕੇ ਉਕਤ ਨਵੀਂ ਇਕਾਈ ਦੇ ਗਠਨ ਮੌਕੇ ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਬਲਵੰਤ ਮਹਿਰਾਜ, ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਿਰਾਜ, ਜ਼ਿਲ੍ਹਾ ਮੀਤ ਪ੍ਰਧਾਨ ਗੋਰਾ ਡਿਖ਼ ਤੇ ਜ਼ਿਲ੍ਹਾ ਸੀ: ਮੀਤ ਪ੍ਰਧਾਨ ਦਰਸ਼ਨ ਢਿੱਲੋਂ ਫੂਲ਼ ਦੀ ਅਗਵਾਈ ‘ਚ ਇਹ ਚੋਣ ਕੀਤੀ ਗਈ। ਇਸ ਦੌਰਾਨ ਪਿੰਡ ਸਿਧਾਣਾ ਦੇ ਗੁਰੂਦੁਆਰਾ ਸਾਹਿਬ ਵਿਖੇ ਰੱਖੇ ਪਿੰਡ ਪੱਧਰੀ ਇਕੱਠ ਦੌਰਾਨ ਲੋਕਪੱਖੀ ਤੇ ਵਾਤਾਵਰਣ ਪੱਖੀ ਨੌਜਵਾਨ ਆਗੂ ਲੱਖਾ ਸਿਧਾਣਾ ਨੇ ਦੱਸਿਆ ਕਿ ਨੌਜਵਾਨੀ ਵਰਗ ਹਰ ਜਥੇਬੰਦੀ ਦੀ ਰੀਡ ਦੀ ਹੱਡੀ ਹੁੰਦਾ ਹੈ ਤੇ ਅੱਜ ਸਾਡੇ ਪਿੰਡ ਸਿਧਾਣਾ ਦੇ ਨੌਜਵਾਨਾਂ ਨੇ ਇਕੱਤਰ ਹੋਕੇ ਭਾਕਿਯੂ ਕ੍ਰਾਂਤੀਕਾਰੀ ਪੰਜਾਬ ਜਥੇਬੰਦੀ ‘ਚ ਸ਼ਮੂਲੀਅਤ ਕਰਕੇ ਜਥੇਬੰਦੀ ਨੂੰ ਹੋਰ ਵੀ ਤਾਕਤ ਦਿੱਤੀ ਹੈ।
ਇਸ ਮੌਕੇ ਲੱਖਾ ਸਿਧਾਣਾ ਨੇ ਕਿਹਾ ਕਿ ਸਾਡੇ ਪਿੰਡ ਸਿਧਾਣਾ ਤੋਂ ਚੁਣੀ ਗਈ ਇਹ ਨਵੀਂ ਟੀਮ ਜਥੇਬੰਦੀ ਦੇ ਸਿਧਾਂਤਕ ਢਾਂਚੇ ਹੇਠ ਹਰ ਦੱਬੇ ਕੁਚਲੇ ਵਰਗ ਲਈ ਹਰ ਵਕਤ ਤਤਪਰ ਰਹੇਗੀ ਤੇ ਜਥੇਬੰਦੀ ਦੇ ਸਿਧਾਂਤਕ ਢਾਂਚੇ ਨੂੰ ਪੂਰੀ ਮਰਿਆਦਾ ਨਾਲ ਕਾਇਮ ਰੱਖੇਗੀ। ਇਸ ਮੌਕੇ ਪਿੰਡ ਸਿਧਾਣਾ ਦੀ ਚੁਣੀ ਗਈ ਨਵੀਂ ਇਕਾਈ ਚੋਂ ਪ੍ਰਧਾਨ ਲਈ ਜਸਵੀਰ ਸਿੰਘ ਸੀਰਾ, ਸਕੱਤਰ ਕੁਲਦੀਪ ਸਿੰਘ ਬੱਗਾ, ਖ਼ਜ਼ਾਨਚੀ ਕੁਲਵਿੰਦਰ ਸਿੰਘ ਬਗੜੀ, ਪ੍ਰੈਸ ਸਕੱਤਰ ਸਿਮਰਜੀਤ ਸਿੰਘ ਆਦਿ ਨੂੰ ਉਕਤ ਅਹੁਦਿਆਂ ਲਈ ਚੁਣਿਆ ਗਿਆ ਜਦਕਿ ਨਾਹਰ ਸਿੰਘ, ਜੰਟਾ ਸਿੰਘ, ਬੱਗਾ ਸਿੰਘ, ਧੰਨਾ ਸਿੰਘ, ਬੁੱਗਾ ਸਿੰਘ ਤੇ ਬੂਟਾ ਸਿੰਘ ਆਦਿ ਨੂੰ ਮੈਂਬਰਾਂ ਵਜੋਂ ਸ਼ਾਮਲ ਕੀਤਾ ਗਿਆ। ਇਸ ਮੌਕੇ ਨਵੀਂ ਚੁਣੀ ਗਈ ਕਮੇਟੀ ਨੇ ਵਿਸ਼ਵਾਸ ਦਵਾਇਆ ਕਿ ਓਹ ਜਥੇਬੰਦੀ ਪ੍ਰਤੀ ਪੂਰੀ ਇਮਾਨਦਾਰੀ ਤੇ ਦ੍ਰਿੜਤਾ ਨਾਲ ਸਮਰਪਿਤ ਰਹਿਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਗੁਲਸ਼ਨ, ਗੁਰਪ੍ਰੀਤ ਸਿੰਘ ਡਿਖ਼, ਨੈਬ ਸਿੰਘ, ਕੁਲਵਿੰਦਰ ਸਿੰਘ ਮਹਿਰਾਜ, ਜਰਨੈਲ ਸਿੰਘ, ਕੁਲਦੀਪ ਸਿੰਘ, ਜਗਸੀਰ ਪਲੰਬਰ, ਸਿਕੰਦਰ ਠੇਕੇਦਾਰ, ਕੁਲਦੀਪ ਸੇਲਬਰਾਹ, ਅੰਮ੍ਰਿਤਪਾਲ ਸਿੰਘ, ਬਲਬਹਾਦਰ ਸਿੰਘ ਤੇ ਰਘੁਵੀਰ ਸਿੰਘ ਆਦਿ ਹਾਜ਼ਰ ਸਨ।