ਸ਼ੇਰਪੁਰ, 20 ਫਰਵਰੀ ( ਹਰਜੀਤ ਸਿੰਘ ਕਾਤਿਲ ) – ਪਿਛਲੇ ਦਿਨੀ ਨੋਇਡਾ ਵਿੱਚ ਫਿਟ ਲਾਈਨ ਸੰਸਥਾ ਵੱਲੋਂ ਕਰਵਾਏ ਬਾਡੀ ਬਿਲਡਿੰਗ ਦੇ ਮੁਕਾਬਲਿਆਂ ‘ਚ ਪੰਜਾਬ ਦੇ ਜਗਜੀਤ ਸਿੰਘ ਜੈਕੀ ਨੇ 85 ਕਿਲੋ ਭਾਰ ਵਰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਉਨਾਂ ਨੇ ਮਿਸਟਰ ਏਸ਼ੀਆ 2025 ਦਾ ਤਗਮਾ ਵੀ ਆਪਣੇ ਨਾਮ ਕੀਤਾ। ਜਿਕਰਯੋਗ ਹੈ ਕਿ ਇਸ ਮੁਕਾਬਲਿਆਂ ਵਿੱਚ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਨੌਜਵਾਨ ਪੁੱਜੇ ਸਨ। ਇਹ ਖਬਰ ਸੁਣਦਿਆਂ ਹੀ ਕਸਬੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਆਪਣੇ ਪਿੰਡ ਸ਼ੇਰਪੁਰ ਪੁੱਜਣ ਤੇ ਜਗਜੀਤ ਸਿੰਘ ਜੈਕੀ ਦਾ ਨੌਜਵਾਨਾਂ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਜਗਜੀਤ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਤਿਆਗ ਕੇ ਆਪਣੀ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਹੈ ਉਨ੍ਹਾਂ ਨੌਜਵਾਨਾਂ ਨੂੰ ਕਸਰਤ ਕਰਨਾ ਜਰੂਰੀ ਦੱਸਿਆ। ਇਸ ਮੌਕੇ ਡਾ. ਕਰਨਵੀਰ ਸਿੰਘ ਸ਼ੇਰਪੁਰ, ਹਨੀ, ਗੁਰਦੀਪ ਘਨੌਰੀ, ਬਿੱਲਾ ਖੇੜੀ, ਯਸਵੀ, ਪ੍ਰਿੰਸ ਸਮਰਾ, ਸੁੱਖ ਸਿੱਧੂ, ਮਨਦੀਪ ਸਿੰਘ, ਜਸ਼ਨ ਚਾਂਗਲੀ ਆਦਿ ਮੌਜੂਦ ਸਨ।