ਲੇਖਕ ਅਤੇ ਗਾਇਕ ਮੱਖਣ ਮਿੱਤਲ ਸਹਿਣੇ ਵਾਲੇ ਦੇ ਗੀਤ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ 

ਸੰਗਰੂਰ 06 ਮਾਰਚ (ਜਸਪਾਲ ਸਰਾਓ)
ਬੀਤੇ ਦਿਨੀ ਸਹਿਣਾ ਰਿਕਾਰਡਜ ਦੇ ਬੈਨਰ ਹੇਠ ਇੱਕ ਨਿਰੰਕਾਰੀ ਗੀਤ,,ਕਰ ਲੈ ਕਦਰ,,ਰੀਲੀਜ ਕੀਤਾ ਗਿਆ ਸੀ। ਇਸ ਗੀਤ ਨੂੰ ਗੁਰੂ ਪਿਆਰੀਆ ਸੰਗਤਾਂ ਭਗਤਾਂ ਅਤੇ ਭੈਣਾਂ ਭਰਾਵਾਂ ਦੋਸਤਾਂ ਮਿੱਤਰਾਂ ਵੱਲੋ ਭਰਪੂਰ ਪਿਆਰ ਮਿਲ ਰਿਹਾ ਹੈ। ਸਾਡੇ ਰੋਜ਼ਾਨਾ ਹਲਚਲ ਅਖਬਾਰ ਦੇ ਮੁੱਖ ਸੰਪਾਦਕ ਬੇਅੰਤ ਸਿੰਘ ਰੋਹਟੀ ਖਾਸ ਨਾਲ ਗੱਲਬਾਤ ਦੌਰਾਨ ਲੇਖਕ ਅਤੇ ਗਾਇਕ ਨੇ ਦੱਸਿਆ ਹੈ। ਕਿ ਇਸ ਗੀਤ ਦਾ ਮਿਊਜਿਕ ਟਵੈਲਵ ਟੋਨ ਸ੍ਰੀ ਵਿਨੋਦ ਸਰਮਾਂ ਜੀ ਵੱਲੋ ਤਿਆਰ ਕੀਤਾ ਗਿਆ ਸੀ। ਅਤੇ ਪੋਸਟਰ ਡਜਾਇਨ ਗੁਰਪ੍ਰੀਤ ਸਹੋਤਾ ਬਣਾਂਵਾਲੀ ਦੁਬਾਰਾ ਬਣਾਇਆ ਗਿਆ ਸੀ। ਅਤੇ ਹਮੇਸ਼ਾ ਦੀ ਤਰਾ ਪਿਆਰ ਸਤਿਕਾਰ ਅਤੇ ਸਹਿਯੋਗ ਭਾਈ ਸਾਹਿਬ ਜੀਵਨ ਗੋਇਲ ਜੀ ਮੁੱਖੀ ਮਹਾਤਮਾ ਬ੍ਰਾਂਚ ਬਰਨਾਲਾ, ਸੂਬੇਦਾਰ ਗੁਰਜੰਟ ਸਿੰਘ ਜੀ, ਭਾਈ ਸਾਹਿਬ ਜਗਜੀਤ ਲਾਲ ਅਹੂਜਾ ਜੀ, ਹਰਮੇਲ ਸਿੰਘ ਜੀ ਵਜੀਦਕੇ ਕਲਾਂ, ਭਾਈ ਸਾਹਿਬ ਮਲਕੀਤ ਸਿੰਘ ਭੀਖੀ ਵੱਲੋ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਸਾਡੇ ਸਾਰੇ ਹੀ ਧਾਰਮਿਕ ਗ੍ਰੰਥ ਸਾਨੂੰ ਸਹੀ ਸੇਧ ਦਿੰਦੇ ਹਨ। ਹਜੂਰ ਸਤਿਗੁਰ ਮਾਤਾ ਸੁਦਕੀਸ਼ਾ ਜੀ ਮਹਾਰਾਜ ਦੀ ਰਹਿਮਤ ਕਿਰਪਾ ਸਦਕੇ ਇਹੇ ਗੀਤ ਸੰਗਤਾਂ ਭਗਤਾਂ ਦੀ ਝੋਲੀ ਪਾਇਆ ਗਿਆ ਸੀ। ਅਤੇ ਸਾਰੀ ਸਾਧ ਸੰਗਤ ਅਤੇ ਭੈਣ ਭਾਈ ਦੋਸਤ ਮਿੱਤਰਾਂ ਨੇ ਬੜਾ ਆਸੀਰਵਾਦ ਪ੍ਰਦਾਨ ਕੀਤਾ ਹੈ। ਉਹਨਾਂ ਅੱਗੇ ਬੋਲਦਿਆ ਕਿਹਾ ਹੈ। ਕਿ ਬਹੁਤ ਜਲਦੀ ਦਾਸ ਦਾ ਲਿਖਿਆ ਇੱਕ ਹੋਰ ਗੀਤ ਲੋਕ ਗਾਇਕ ਆਰ ਕੇ ਬਾਵਾ ਦੀ ਅਵਾਜ ਆ ਰਿਹਾ ਹੈ। ।