ਬਠਿੰਡਾ (ਮੱਖਣ ਸਿੰਘ ਬੁੱਟਰ) : ਸਥਾਨਕ ਸ਼ਹਿਰ ਰਾਮਪੁਰਾ ਫੂਲ ਦੇ ਆਸ ਪਾਸ ਦੇ ਖੇਤਰਾਂ ਵਿੱਚ ਹੋਏ ਐਕਸੀਡੈਂਟ ਵਿੱਚ ਦੋ ਦੀ ਮੌਤ ਅਤੇ ਤਿੰਨ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਖ਼ਮੀਆਂ ਨੂੰ ਸਹਾਰਾ ਸਮਾਜ਼ ਸੇਵਾ ਦੀਆਂ ਐਂਬੂਲੈਂਸਾਂ ਰਾਹੀਂ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ।, ਜਾਣਕਾਰੀ ਦਿੰਦਿਆਂ ਸੰਸਥਾ ਦੇ ਮੱਖੀ ਸੰਦੀਪ ਵਰਮਾ ਨੇ ਦੱਸਿਆ ਕਿ ਭੁਸਣ ਕੁਮਾਰ ਉਮਰ 50 ਸਾਲ ਪੁੱਤਰ ਪਵਨ ਕੁਮਾਰ ਅਤੇ ਇਸ ਦਾ ਬੇਟਾ ਅਸ਼ੋਕ ਕੁਮਾਰ ਉਮਰ 30 ਸਾਲ ਵਾਸੀ ਰਾਮਪੁਰਾ ਜੋ ਕਿ ਆਪਣੇ ਈ, ਰਿਕਸ਼ਾ ਤੇ ਰਾਮਪੁਰਾ ਸਾਈਡ ਤੋਂ ਬਠਿੰਡਾ ਸਾਈਡ ਜਾ ਰਹੇ ਸੀ ਤਾਂ ਅਚਾਨਕ ਡਰੀਮਲੈਂਡ ਦੇ ਨਜ਼ਦੀਕ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਵਿੱਚ ਭੁਸਣ ਕੁਮਾਰ ਦੀ ਮੌਕੇ ਤੇ ਮੌਤ ਹੋ ਗਈ ਅਤੇ ਅਸ਼ੋਕ ਕੁਮਾਰ ਗੰਭੀਰ ਜ਼ਖ਼ਮੀ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਉਮਰ 30 ਸਾਲ ਪੁੱਤਰ ਬੁਟਾ ਸਿੰਘ ਵਾਸੀ ਰਾਮਪੁਰਾ ਫੂਲ ਜੋ ਕਿ ਰਾਮਪੁਰਾ ਫੂਲ ਤੋਂ ਪਿੰਡ ਲਹਿਰਾਂ ਮਹੁੱਬਤ ਮੋਟਰਸਾਈਕਲ ਤੇ ਜਾ ਰਿਹਾ ਸੀ ਇਸ ਨੂੰ ਵੀ ਕਿਸੇ ਅਣਪਛਾਤੇ ਵਾਹਨ ਨੇ ਡਿਸਕਵਰੀ ਸਕੂਲ ਦੇ ਨਜ਼ਦੀਕ ਫੇਟ ਮਾਰ ਦਿੱਤੀ ਤਾਂ ਇਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਅਤੇ ਇਸ ਨੂੰ ਵੀ ਰੈਫਰ ਕੀਤਾ ਗਿਆ। ਮਨਜਿੰਦਰ ਸਿੰਘ ਉਮਰ 29 ਸਾਲ ਪੁੱਤਰ ਜਗਜੀਤ ਸਿੰਘ ਵਾਸੀ ਰਾਮਪੁਰਾ ਅਤੇ ਜਸਪ੍ਰੀਤ ਸਿੰਘ ਉਮਰ 22 ਸਾਲ ਪੁੱਤਰ ਰਤਨਪਾਲ ਸਿੰਘ ਵਾਸੀ ਮਹਿਰਾਜ ਜੋ ਕਿ ਮੋਟਰਸਾਈਕਲ ਤੇ ਰਾਮਪੁਰਾ ਫੂਲ ਤੋਂ ਫੂਲ ਰੋਡ ਬਾਈਪਾਸ ਜਾ ਰਹੇ ਸੀ ਤਾਂ ਸਟੈਲਕੋ ਫੈਕਟਰੀ ਦੇ ਨਜ਼ਦੀਕ ਦਸਮੇਸ਼ ਧਰਮ ਕੰਡਾ ਦੇ ਸਾਹਮਣੇ ਬਲੈਰੋ ਪਿੱਕਅਪ ਨਾਲ ਟੱਕਰ ਹੋ ਗਈ ਜਿਸ ਵਿੱਚ ਦੋਨੋਂ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਤੁਰਤ ਸਹਾਰਾ ਦੀਆਂ ਐਂਬੂਲੈਂਸਾਂ ਰਾਹੀਂ ਸਿਵਲ ਹਸਪਤਾਲ ਰਾਮਪੁਰਾ ਵਿਖੇ ਦਾਖਲ ਕਰਵਾਇਆ ਗਿਆ। ਡਾਕਟਰਾਂ ਵੱਲੋਂ ਹਾਲਤ ਨੂੰ ਗੰਭੀਰ ਦੇਖਦੇ ਹੋਏ ਰੈਫਰ ਕੀਤਾ ਗਿਆ ਤਾਂ ਮਨਿੰਦਰ ਸਿੰਘ ਦੀ ਜੇਰੇ ਇਲਾਜ ਦੌਰਾਨ ਮੌਤ ਹੋ ਗਈ ਅਤੇ ਲਾਸ਼ ਨੂੰ ਸਿਵਲ ਹਸਪਤਾਲ ਰਾਮਪੁਰਾ ਫੂਲ ਦੀ ਮੋਰਚਰੀ ਵਿੱਚ ਰੱਖਿਆ ਗਿਆ।
ਵੱਖ ਵੱਖ ਸੜਕ ਹਾਦਸਿਆਂ ਦੌਰਾਨ ਦੋ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ
