ਮਨਜਿੰਦਰ ਸਿੰਘ ਬੇਦੀ ਪੰਜਾਬ ਦੇ ਨਵੇਂ “ਐਡਵੋਕੇਟ ਜਨਰਲ” ਨਿਯੁਕਤ
ਬਠਿੰਡਾ (ਮੱਖਣ ਸਿੰਘ ਬੁੱਟਰ) : ਬਠਿੰਡਾ ਜਿਲੇ ਦੇ ਕਸਬਾ ਫੂਲ ਟਾਊਨ ਦੇ ਨਾਮੀ ਐਡਵੋਕੇਟ ਅਮਰ
ਸੁਰਜੀਤ ਸਿੰਘ ਬੇਦੀ ਦਾ ਭਤੀਜਾ ਅਤੇ ਸਵ: ਐਡਵੋਕੇਟ ਇੰਦਰਜੀਤ ਸਿੰਘ ਬੇਦੀ ਦੇ ਬੇਟੇ ਮਨਿੰਦਰਜੀਤ ਸਿੰਘ ਬੇਦੀ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਦਾ ਨਵਾਂ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਹੈ।ਜਿਸ ਨੂੰ ਲੈ ਕੇ ਕਸਬਾ ਫੂਲ ਅੰਦਰ ਖੁਸ਼ੀ ਦੀ ਲਹਿਰ ਹੈ। ਇਸ ਨਿਯੁਕਤੀ ਲਈ ਐਡਵੋਕੇਟ ਜਨਰਲ ਮਨਜਿੰਦਰ ਸਿੰਘ ਬੇਦੀ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ।ਇਸ ਨਿਯੁਕਤੀ ਨੂੰ ਲੈਕੇ ਬੇਦੀ ਪਰਿਵਾਰ ਨੂੰ ਵਧਾਈਆਂ ਦੇਣ ਲਈ ਉਨਾਂ ਦੇ ਘਰ ਫੂਲ ਟਾਊਨ ਵਿਖੇ ਤਾਂਤਾ ਲੱਗਿਆ ਹੋਇਆ ਹੈ।ਮਨਜਿੰਦਰ ਸਿੰਘ ਬੇਦੀ ਦੇ ਐਡਵੋਕੇਟ ਜਨਰਲ ਬਣਨ ਤੇ ਬਾਰ ਐਸੋਸੀਏਸ਼ਨ ਫੂਲ, ਕਲਰਕ ਯੂਨੀਅਨ ਫੂਲ, ਮਾਨਵ ਸੇਵਾ ਬਲੱਡ ਡੌਨਰਜ ਸੁਸਾਇਟੀ ਫੂਲ, ਜੁਝਾਰ ਸਿੰਘ ਸਪੋਰਟਸ ਕਲੱਬ ਫੂਲ, ਮਾਨਵ ਸਹਾਰਾ ਕਲੱਬ ਫੂਲ, ਚੌਗਿਰਦਾ ਸੁੰਦਰੀਕਰਨ ਸੁਸਾਇਟੀ ਫੂਲ, ਮੰਦਰ ਕਮੇਟੀ ਬੀਬੀ ਪਾਰੋ ਫੂਲ, ਸਮੂਹ ਐਨ ਆਰ ਆਈ ਫੂਲ, ਤੋਂ ਇਲਾਵਾ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ, ਇੰਦਰਜੀਤ ਸਿੰਘ ਮਾਨ ਚੇਅਰਮੈਨ ਖਾਦੀ ਬੋਰਡ ਪੰਜਾਬ, ਦਰਸ਼ਨ ਸਿੰਘ ਸੋਹੀ ਚੇਅਰਮੈਨ ਮਾਰਕੀਟ ਰਾਮਪੁਰਾ ਫੂਲ, ਜਤਿੰਦਰ ਸਿੰਘ ਭੱਲਾ ਚੇਅਰਮੈਨ ਨਗਰ ਸੁਧਾਰ ਟਰੱਸਟ ਬਠਿੰਡਾ, ਕਰਨੈਲ ਸਿੰਘ ਮਾਨ ਕੌਸ਼ਲਰ, ਗੁਰਤੇਜ ਸਿੰਘ ਰਾਣਾ ਮਾਨ, ਪਰਮਪਾਲ ਸਿੰਘ ਪਰੂ, ਬੂਟਾ ਸਿੰਘ ਢਿੱਲੋਂ, ਜਸਵੀਰ ਸਿੰਘ ਪੱਪਾ ਢਿੱਲੋਂ, ਬਿੱਟੂ ਢਿੱਲੋਂ, ਗੈਰੀ ਢਿੱਲੋਂ ਕੈਨੇਡਾ, ਪੂਰਨਜੀਤ ਸਿੰਘ ਮੱਲ੍ਹੀ, ਅਨੂਪ ਸਿੰਘ ਮੱਲੀ, ਜਗਦੇਵ ਸਿੰਘ ਬੇਦੀ,
ਦਿਲਬਾਗ ਸਿੰਘ ਬੇਦੀ, ਕਮਲਪ੍ਰਦੀਪ ਸਿੰਘ ਬੇਦੀ ਜੂਨੀਅਰ ਸਹਾਇਕ, ਨਗਰ ਪੰਚਾਇਤ ਨਥਾਣਾ, ਪਰਮਦੀਪ ਸਿੰਘ ਬੇਦੀ ਐਡਵੋਕੇਟ, ਹਰਮਨਦੀਪ ਸਿੰਘ ਬੇਦੀ ਕੋਠਾ ਗੁਰੂ ਕਾ, ਨਵਦੀਪ ਸਿੰਘ ਬੇਦੀ ਕਨੈਡਾ, ਕਰਨਦੀਪ ਸਿੰਘ ਬੇਦੀ ਫੂਲ, ਸਹਿਜਪ੍ਰੀਤ ਸਿੰਘ ਬੇਦੀ ਫੂਲ, ਰੌਬੀ ਬਰਾੜ, ਸੇਰ ਬਹਾਦਰ ਸਿੰਘ ਧਾਲੀਵਾਲ, ਗੁਰਭਜਨ ਸਿੰਘ ਢਿੱਲੋਂ, ਜਗਜੀਵਨ ਸਿੰਘ ਢਿੱਲੋਂ ਕਰਾੜਵਾਲਾ, ਸਰਬਾ ਬਰਾੜ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਸਮੂਹ ਬੇਦੀ ਪਰਿਵਾਰ ਨੂੰ ਵਧਾਈ ਦਿੱਤੀ।