ਅਮਰਗੜ੍ਹ (ਪੀ ਕੇ ਸ਼ੇਰਗਿੱਲ) ਨੈਸ਼ਨਲ ਕਾਂਗਰਸ ਓਵਰਸੀਜ਼{ ਯੂਕੇ] ਦੇ ਪ੍ਧਾਨ ਕਮਲ ਧਾਲੀਵਾਲ ਅਮਰਗੜ੍ਹ ਵਿਧਾਨ ਸਭਾ ਹਲਕੇ ਦੇ ਪਿੰਡ ਬਾਗੜੀਆਂ ਵਿਸੇਸ ਤੌਰ ਤੇ ਮੁਸਲਮਾਨ ਭਾਈਚਾਰੇ ਨੂੰ ਈਦ ਦੇ ਪਵਿੱਤਰ ਤਿਉਹਾਰ ਤੇ ਮੁਬਾਰਕਬਾਦ ਦੇਣ ਵਿਸੇਸ ਤੌਰ ਤੇ ਪਹੁੰਚੇ ,ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਸਾਨੂੰ ਸਭ ਧਰਮਾਂ ਦਾ ਸਤਿਕਾਰ ਕਰਦੇ ਹੋਏ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣੀ ਚਾਹੀਦੀ ਹੈ।
ਇਸ ਮੌਕੇ ਮਸਜਿਦ ਕਮੇਟੀ ਦੇ ਪ੍ਧਾਨ ਮੁਹੰਮਦ ਸਦੀਕ, ਰੁਲਦਾ ਖਾਂ, ਹਨੀਫ਼ ਖਾਨ, ਬਿੱਟੁ ਖਾਂ ਵੱਲੋਂ ਕਮਲ ਧਾਲੀਵਾਲ ਦਾ ਵਿਸੇਸ ਤੌਰ ਤੇ ਸਨਮਾਨ ਕੀਤਾ ਗਿਆ।ਇਸ ਸਮੇਂ ਸਾਬਕਾ ਸਰਪੰਚ ਪਰਮਜੀਤ ਸਿੰਘ ਪੰਮੀ , ਪੰਚ ਸੋਨੀ, ਬਲਵਿੰਦਰ ਬਿੱਲੂ, ਜਸਵੰਤ ਸਿੰਘ ਨਿਰਮਾਣ, ਜੱਜ ਬਾਗੜੀਆਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਮੁਸਲਿਮ। ਭਾਈਚਾਰਾ ਹਾਜਰ ਸੀ ।
ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ….ਕਮਲ ਧਾਲੀਵਾਲ
