ਲੰਮੇ ਸਮੇਂ ਬਾਆਦ ਸਿੱਖ ਆਗੂ ਬਣੇ ਮੰਤਰੀ ਮੰਡਲ ਦਾ ਹਿੱਸਾ : ਗੁਰਪ੍ਰੀਤ ਸਿੰਘ ਮਲੂਕਾ
ਬਠਿੰਡਾ 23 ਫਰਵਰੀ (ਮੱਖਣ ਸਿੰਘ ਬੁੱਟਰ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪੰਜਾਬ ਤੇ ਸਿੱਖ ਹਿਤੈਸ਼ੀ ਪਾਰਟੀ ਹੈ।ਦਿੱਲੀ ਚ ਸਰਕਾਰ ਬਣਦੇ ਹੀ ਮਨਜਿੰਦਰ ਸਿੰਘ ਸਿਰਸਾ ਨੂੰ ਨਾ ਸਿਰਫ ਮੰਤਰੀ ਬਣਾਇਆ ਬਲਕਿ ਉਨਾਂ ਨੂੰ ਅਹਿਮ ਮਹਿਕਮੇ ਵੀ ਦਿੱਤੇ ਅਤੇ ਭਾਜਪਾ ਨੇ ਸਮੁੱਚੇ ਪੰਜਾਬ ਤੇ ਸਿੱਖ ਭਾਈਚਾਰੇ ਦਾ ਮਾਣ ਵਧਾਇਆ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਚੇਅਰਮੈਨ ਭਾਜਪਾ ਆਗੂ ਗੁਰਪ੍ਰੀਤ ਸਿੰਘ ਮਲੂਕਾ ਨੇ ਮਨਜਿੰਦਰ ਸਿੰਘ ਸਿਰਸਾ ਨਾਲ ਮੁਲਾਕਾਤ ਉਪਰੰਤ ਕੀਤਾ। ਜ਼ਿਕਰਯੋਗ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੁੱਜੇ ਮਨਜਿੰਦਰ ਸਿੰਘ ਸਿਰਸਾ ਨੂੰ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਲਕਸ਼ਮੀ ਕਾਂਤਾ ਚਾਵਲਾ, ਕੇ ਡੀ ਭੰਡਾਰੀ, ਤਰੁਣ ਚੁੱਘ, ਜਰਨਲ ਸਕੱਤਰ ਪਰਮਿੰਦਰ ਬਰਾੜ ਅਤੇ ਗੁਰਪ੍ਰੀਤ ਸਿੰਘ ਮਲੂਕਾ ਨੇ ਵਧਾਈ ਦਿੱਤੀ ਤੇ ਸਨਮਾਨਿਤ ਕੀਤਾ। ਮਲੂਕਾ ਨੇ ਕਿਹਾ ਕਿ ਫਰਜ਼ੀ ਇਨਕਲਾਬ ਦੇ ਨਾਮ ਤੇ ਬਣੀਂ ਆਮ ਆਦਮੀ ਪਾਰਟੀ ਨੂੰ ਮੁੱਢਲੇ ਦਿੰਨਾਂ ਚ ਸਭ ਤੋਂ ਵੱਡਾ ਹੁੰਗਾਰਾ ਪੰਜਾਬੀਆਂ ਨੇ ਦਿੱਤਾ ਤੇ ਲੋਕ ਸਭਾ ਚੋਣਾ ਚ ਜਿੱਥੇ ਪੂਰੇ ਦੇਸ਼ ਚ ਇਹਨਾਂ ਦੀਆਂ ਜਮਾਨਤਾ ਜਬਤ ਹੋ ਗਈਆ ਸਨ। ਉਥੇ ਹੀ ਪੰਜਾਬ ਨੇ ਆਪ ਦੇ ਚਾਰ ਉਮੀਦਵਾਰ ਜਿਤਾ ਦਿੱਤੇ ਪਰ ਕੇਜਰੀਵਾਲ ਨੇ ਕਦੇ ਵੀ ਪੰਜਬੀਆ ਜਾਂ ਸਿੱਖਾ ਨੂੰ ਬਣਦ ਮਾਣ ਸਤਿਕਾਰ ਨਹੀਂ ਦਿੱਤਾ। ਆਮ ਆਦਮੀ ਪਾਰਟੀ ਦੀ ਦਿੱਲੀ ਚ ਤਕਰੀਬਨ 11 ਸਾਲ ਸਰਕਾਰ ਰਹੀ ਤੇ ਕੇਜਰੀਵਾਲ ਤਿੰਨ ਵਾਰ ਮੁੱਖ ਮੰਤਰੀ ਬਣੇ ਪਾਰਟੀ ‘ਚ ਜਰਨੈਲ ਸਿੰਘ ਤੋਂ ਇਲਾਵਾ ਹੋਰ ਵੀ ਸਿੱਖ ਤੇ ਪੰਜਾਬੀ ਵਿਧਾਇਕ ਸਨ। ਕੇਜਰੀਵਾਲ ਨੇ ਕਿਸੇ ਵੀ ਸਿੱਖ ਨੂੰ ਨਾਂ ਤਾ ਮੰਤਰੀ ਮੰਡਲ ਚ ਸ਼ਾਮਿਲ ਕੀਤਾ ਤੇ ਨਾ ਹੀ ਸਰਕਾਰ ਚ ਕੋਈ ਅਹਿਮ ਜਿੰਮੇਵਾਰੀ ਦਿੱਤੀ।ਕੇਜਰੀਵਾਲ ਦਾ ਸਿੱਖ ਵਿਧਾਇਕਾਂ ਪ੍ਰਤੀ ਵਰਤਾਰਾ ਇੰਨਾਂ ਨਕਾਰਤਮਕ ਸੀ ਕਿ ਵਿਧਾਇਕ ਜਰਨੈਲ ਸਿੰਘ ਕਰੋਨਾ ਦੌਰਾਨ ਆਕਸੀਜਨ ਦੀ ਕਮੀ ਦੇ ਚੱਲਦਿਆਂ ਅਕਾਲ ਚਲਾਣਾ ਕਰ ਗਿਆ। ਦੂਜੇ ਜਰਨੈਲ ਸਿੰਘ ਨੂੰ ਪੰਜਾਬੀਆਂ ਤੇ ਸਿੱਖਾਂ ਨੂੰ ਗੁਮਰਾਹ ਕਰਨ ਲਈ ਪੰਜਾਬ ਦਾ ਇੰਚਾਰਜ ਲਾ ਕੇ ਸਿਰਫ ਆਪਣੇ ਰਾਜਨੀਤਕ ਹਿੱਤ ਪੂਰੇ ਕਰਨ ਲਈ ਵਰਤਿਆ ਤੇ ਉਸ ਨੂੰ ਕਦੇ ਵੀ ਬਣਦਾ ਮਾਣ ਸਤਕਾਰ ਨਹੀਂ ਦਿੱਤਾ। ਭਾਜਪਾ ਨੇ ਲੰਮੇ ਸਮੇ ਬਾਅਦ ਦਿੱਲੀ ਦੇ ਮੰਤਰੀ ਮੰਡਲ ਚ ਸਿੱਖਾਂ ਦੀ ਸ਼ਮੂਲੀਅਤ ਵਾਲਾ ਖ਼ਲਾਅ ਪਹਿਲੇ ਹੱਲੇ ਹੀ ਭਰ ਦਿੱਤਾ। ਦਿੱਲੀ ਚ ਪੰਜਾਬੀਆਂ ਤੇ ਸਿੱਖਾਂ ਦੀ ਵੱਡੀ ਆਬਾਦੀ ਵਸਦੀ ਹੈ ਉਨਾਂ ਦੀਆ ਮੁਸ਼ਕਿਲਾ ਦੇ ਹੱਲ ਲਈ ਸਰਕਾਰ ਚ ਭਾਗੀਦਾਰੀ ਜਰੂਰੀ ਹੁੰਦੀ ਹੈ। ਮਨਜਿੰਦਰ ਸਿੰਘ ਸਿਰਸਾ ਉਸਾਰੂ ਸੋਚ ਵਾਲੇ ਮਿਹਨਤੀ ਆਗੂ ਹਨ ਉਨਾਂ ਵਿਰੋਧੀ ਧਿਰ ਚ ਹੁੰਦਿਆ ਸਿੱਖਾਂ ਤੇ ਦਿੱਲੀ ਦੇ ਮਸਲੇ ਅੱਗੇ ਆ ਕੇ ਚੁੱਕੇ ਸਿਰਸਾ ਦਿੱਲੀ ਚ ਪੰਜਾਬੀਆਂ ਦੇ ਮਸਲੇ ਹੱਲ ਕਰਵਾਉਣ ਦੇ ਨਾਲ ਨਾਲ ਪੰਜਾਬ , ਭਾਰਤ ਅਤੇ ਵਿਦੇਸ਼ ਚ ਵੱਸਦੇ ਸਿੱਖਾ ਦੀ ਵੀ ਪੈਰਵਾਈ ਕਰਨਗੇ। ਇਸ ਮੌਕੇ ਭਾਜਪਾ ਆਗੂਆ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਮੰਤਰੀ ਬਨਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੌਮੀ ਪ੍ਰਧਾਨ ਜੇ ਪੀ ਨੱਢਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਪ੍ਰੈਸ ਨੂੰ ਇਹ ਜਾਣਕਾਰੀ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਵੱਲੋਂ ਦਿੱਤੀ ਗਈ।