ਬਾਪੂ ਪੂਰਨ ਸਿੰਘ ਅਤੇ ਮਾਤਾ ਸੁਖਵਿੰਦਰ ਕੌਰ ਦੀ ਯਾਦ’ਚ5ਵਾਂ ਖੂਨ ਦਾਨ ਕੈਂਪ ਲਗਾਇਆ-

ਭਾਦਸੋ 31ਅਕਤੂਬਰ(ਟਿਵਾਣਾ )ਸੱਚ ਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਹਜ਼ਾਰਾ ਸਿੰਘ ਮਹਾਰਾਜ ਰਾਇਮਲ ਮਾਜਰੀ ਵਾਲਿਆ ਦੀ 35ਵੀਂ ਸਲਾਨਾ ਬਰਸੀ ਰਾਇਮਲ ਮਾਜਰੀ (ਨੇੜੇ ਭਾਦਸੋ) ਵਿਖੇ ਮਨਾਈ ਗਈ । ਸੰਤ ਬਾਬਾ ਹਜ਼ਾਰਾ ਸਿੰਘ ਜੀ ਦੇ ਪੜਪੋਤੇ ਬਾਬਾ ਗੁਰਦੀਪ ਸਿੰਘ ਰਾਇਮਲ ਮਾਜਰੀ ਵਾਲਿਆਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸਵੇਰੇ 10.00 ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਸੰਤ ਬਾਬਾ ਸਰਬਜੀਤ ਸਿੰਘ ਸੰਧੂਆਂ ਵਾਲਿਆਂ ਵਲੋਂ ਕੀਰਤਨ ਦੀਵਾਨ ਸਜਾਕੇ ਸੰਤ ਬਾਬਾ ਹਜ਼ਾਰਾ ਸਿੰਘ ਜੀ ਜੀਵਨ ਵਾਰੇ ਵਿਚਾਰਾਂ ਸਾਂਝੀਆਂ ਕਰਦੇ ਹੋਏ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ । ਇਸ ਮੌਕੇ ਸ੍ਰਵ ਬਾਪੂ ਪੂਰਨ ਸਿੰਘ ਟਿਵਾਣਾ ਅਤੇ ਸ੍ਰਵ ਮਾਤਾ ਸੁਖਵਿੰਦਰ ਕੌਰ ਟਿਵਾਣਾ ਉਨਾਂ ਦੀ ਯਾਦ ‘ਚ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਸੰਗਤਾਂ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੀਮਾਨ ਸੰਤ ਬਾਬਾ ਹਰਨੇਕ ਸਿੰਘ ਜੀ ਲੰਗਰਾਂ ਵਾਲੇ ਅਤੇ ਸੰਤ ਬਾਬਾ ਸਰਬਜੀਤ ਸਿੰਘ ਸੰਧੂਆਂ ਵਾਲਿਆਂ ਦਾ ਟਿਵਾਣਾ ਪਰਿਵਾਰ ਵੱਲੋਂ ਸਨਮਾਨ ਕੀਤਾ ਗਿਆ । ਇਸ ਮੌਕੇ ਗਿਆਨੀ ਮੁਖਤਿਆਰ ਸਿੰਘ ਮੁੱਖੀ, ਗਿਆਨੀ ਗੁਰਪਿੰਦਰ ਸਿੰਘ ਸਹੋੜਾ ਚੰਡੀਗੜ੍ਹ,ਸਤਵਿੰਦਰ ਸਿੰਘ ਟੋਹੜਾ,ਬਾਬਾ ਵੀਰ ਸਿੰਘ ਹੈੱਡ ਗ੍ਰੰਥੀ ਰਾਇਮਲ ਮਾਜਰੀ, ਬਾਬਾ ਕਰਮਜੀਤ ਸਿੰਘ ਰਾਮਪੁਰ ਸਾਹੀਵਾਲ, ਗੁਰਪ੍ਰੀਤ ਸਿੰਘ ਸ਼ਾਹਪੁਰ, ਭੁਪਿੰਦਰ ਸਿੰਘ ਫਹਿਤਪੁਰ, ਰਵਿੰਦਰ ਸਿੰਘ ਸ਼ਾਹਪੁਰ, ਅਬਜਿੰਦਰ ਸਿੰਘ ਜੋਗੀ ਗਰੇਵਾਲ, ਹਰਦੀਪ ਸਿੰਘ ਸਨੌਰ, ਸਰਪੰਚ ਪ੍ਰਭਜੋਤ ਸਿੰਘ ਰਾਇਮਲ ਮਾਜਰੀ, ਜਸਪ੍ਰੀਤ ਸਿੰਘ ਜੱਸੀ, ਸਾਬਕਾ ਕੋਸਲਰ ਗੋਪਾਲ ਸਿੰਘ ਖਨੌੜਾ, ਨੰਬਰਦਾਰ ਸੁਰਿੰਦਰ ਸਿੰਘ ਟਿਵਾਣਾ, ਰਣਧੀਰ ਸਿੰਘ ਟਿਵਾਣਾ, ਲਾਲ ਸਿੰਘ ਟਿਵਾਣਾ, ਬਲਵੀਰ ਸਿੰਘ ਟਿਵਾਣਾ, ਰਜਿੰਦਰ ਸਿੰਘ ਗੁਲੂ, ਸਤਨਾਮ ਸਿੰਘ ਟਿਵਾਣਾ, ਅਮਰੀਕ ਸਿੰਘ ਟਿਵਾਣਾ, ਕਰਮਜੀਤ ਸਿੰਘ ਭੱਲ ਮਾਜਰਾ, ਨੰਬਰਦਾਰ ਕੇਸਰ ਸਿੰਘ ਸੰਧਨੌਲੀ, ਹਰਦੀਪ ਸਿੰਘ ਘੁੱਲਾ,ਪ੍ਰਧਾਨ ਨਰਿੰਦਰ ਸਿੰਘ ਟਿਵਾਣਾ, ਪ੍ਰਧਾਨ ਮਨਜੋਤ ਸਿੰਘ ਭੱਲ ਮਾਜਰਾ, ਵਿੱਕੀ ਲਹਿਰ, ਸਤਨਾਮ ਸਿੰਘ ਸੱਤਾ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।