ਚੋਰ ਬਣੇ ਕਿਸਾਨਾਂ ਲਈ ਸਿਰ ਦਰਦੀ ਇੱਕੋ ਰਾਤ ਵਿੱਚ 8 ਟਰਾਂਸਫਰ ਚੋਰੀ
ਡੱਬਵਾਲੀ (ਰੇਸ਼ਮ ਸਿੰਘ ਦਾਦੂ)
ਬਠਿੰਡਾ ਡੱਬਵਾਲੀ ਨੈਸ਼ਨਲ ਹਾਈਵੇ ਤੇ ਪੈਂਦੇ ਪਿੰਡ ਪਥਰਾਲਾ ਵਿਖੇ ਵੱਖ ਵੱਖ ਖੇਤਾ ਵਿੱਚ ਲੱਗੀਆਂ ਮੋਟਰਾਂ ਤੋਂ 8 ਟਰਾਂਸਫਰ ਚੋਰੀ ਹੋ ਗਏ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਧਨੇਰ ਦੇ ਜਰਨਲ ਸਕੱਤਰ ਇਕਬਾਲ ਸਿੰਘ ਨੇ ਦੱਸਿਆ ਕਿ ਲੱਗੀ ਰਾਤੀਂ ਪਿੰਡ ਪਥਰਾਲਾ ਵਿਖੇ ਵੱਖ ਵੱਖ ਖੇਤਾ ਦੀਆਂ ਮੋਟਰਾ ਤੇ ਲੱਗੇ 8 ਟਰਾਂਸਫਰ ਚੋਰੀ ਹੋ ਗਏ ਉਨ੍ਹਾਂ ਨੇ ਦੱਸਿਆ ਕਿ ਸਾਨੂੰ ਉਸ ਸਮੇਂ ਪਤਾ ਲੱਗਾ ਜਦੋਂ ਸਵੇਰੇ ਖੇਤ ਗਏ ਤਾਂ ਜਾ ਕੇ ਵੇਖਿਆ ਕਿ ਟਰਾਂਸਫਰ ਨੂੰ ਖੰਭਿਆਂ ਤੇ ਹੇਠਾਂ ਉਤਰ ਕਿ ਉਹਨਾ ਵਿੱਚੋਂ ਤਾਂਬਾ ਅਤੇ ਤੇਲ ਚੋਰੀ ਕੀਤਾ ਗਿਆ ਹੈ ਇਸ ਮੋਕੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਇਕਬਾਲ ਸਿੰਘ ਨੇ ਦੱਸਿਆ ਕਿ ਇੱਕ ਟਰਾਂਸਫਰ ਮੇਰਾ, ਇੱਕ ਰੇਸ਼ਮ ਸਿੰਘ ਦਾ ਇੱਕ ਨਛੱਤਰ ਸਿੰਘ ਦਾ ਹਰਬੰਸ ਸਿੰਘ ਦੋ ਗ੍ਰਾਮ ਪੰਚਾਇਤ ਮੋਟਰਾਂ ਦੇ ਅਤੇ ਇੱਕ ਟਰਾਂਸਫਰ ਗੁਰਦੁਆਰਾ ਗਸੋਈਆਣਾ ਪਾਤਸ਼ਾਹੀ ਦਸਵੀਂ ਦੀ ਮੋਟਰ ਤੋਂ ਚੋਰੀ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਇਸ ਦੀ ਸੂਚਨਾ ਪਥਰਾਲਾ ਚੋਂਕੀ ਵਿੱਚ ਕਰ ਦਿੱਤੀ ਗਈ ਹੈ ।ਜਦ ਇਸ ਮੌਕੇ ਤੇ ਚੋਂਕੀ ਇੰਚਾਰਜ ਸੁਖਜੰਟ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਪੜਤਾਲ ਜਾਰੀ ਹੈ ਜਲਦੀ ਹੀ ਟਰਾਂਸਫਰ ਚੋਰਾਂ ਨੂੰ ਕਾਬੂ ਕਰਕੇ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।