ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਵੱਲੋਂ ਲਾਲੀ ਔਲਖ ਸਨਮਾਨਿਤ

ਤਰਨਤਾਰਨ 22 ਨਵੰਬਰ ( ਸਵਿੰਦਰ ਬਲੇਹਰ ) ਮੁੱਖ ਸਰਪ੍ਰਸਤ ਹਰਮਨਬੀਰ ਸਿੰਘ ਗਿੱਲ (ਡੀਆਈਜੀ ਫਿਰੋਜ਼ਪੁਰ ਰੇਜ਼),ਸਰਪ੍ਰਸਤ ਰਾਜੇਸ਼ ਸ਼ਰਮਾ (ਪੀਸੀਐਸ) ਚੇਅਰਮੈਨ ਹਰਦੇਸ਼ ਸ਼ਰਮਾ, ਉੱਪ ਚੇਅਰਮੈਨ ਮਖਤੂਲ ਸਿੰਘ ਔਲਖ, ਸੀਨੀ.ਮੀਤ ਪ੍ਰਧਾਨ ਨਿਰਵੈਰ ਸਿੰਘ ਸਰਕਾਰੀਆ,ਮੀਤ ਪ੍ਰਧਾਨ ਅਜੈ ਕੁਮਾਰ ਵਰਮਾਨੀ, ਵਰਿੰਦਰ ਚਾਵਲਾ ਅਤੇ ਡਾਇਰੈਕਟਰ ਰਾਜੇਸ਼ ਪ੍ਰਭਾਕਰ ਦੀ ਯੋਗ ਅਗਵਾਈ ਹੇਠ ਚੱਲਣ ਵਾਲੀ ਪੰਜਾਬ ਦੀ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ (ਪ੍ਰਸਿੱਧ ਖੇਡ ਪ੍ਰੋਮੋਟਰ ਅਤੇ ਸਮਾਜ ਸੇਵਕ) ਵੱਲੋ ਅੱਜ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਮਾਸਟਰਜ਼ ਐਥਲੈਟਿਕਸ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਅਤੇ ਇੰਡੀਆ ਦੇ ਵਾਈਸ ਪ੍ਰਧਾਨ ਕਾਬਲ ਸਿੰਘ ਲਾਲੀ ਔਲਖ ਨੂੰ ਉਹਨਾਂ ਦੀ ਯੋਗ ਅਗਵਾਈ ਹੇਠ 7 ਤੋਂ 9 ਨਵੰਬਰ 2025 ਨੂੰ ਤਾਮਿਲਨਾਡੂ ਦੇ ਸ਼ਹਿਰ ਚੇਨਈ ਵਿਖੇ ਹੋਈ 23ਵੀ ਏਸ਼ੀਅਨ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਮਹਿਲਾ ਅਤੇ ਪੁਰਸ਼ ਐਥਲੀਟਾ ਦੇ ਬੇਹਤਰੀਨ ਪ੍ਰਦਰਸ਼ਨ ਕਰਨ ਸਦਕਾ ਸਨਮਾਨਿਤ ਕੀਤਾ ਗਿਆ I

ਇਸ ਮੌਕੇ ਕਾਬਲ ਸਿੰਘ ਲਾਲੀ ਔਲਖ ਨੇ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕੇ ਦੇਸ਼ ਦੇ ਸਭ ਤੋਂ ਖੁਸ਼ਹਾਲ ਸੂਬੇ ਪੰਜਾਬ ਤੋਂ 196 ਮਹਿਲਾ ਪੁਰਸ਼ ਮਾਸਟਰ ਐਥਲੀਟਾਂ ਨੇ ਸ਼ਮੂਲੀਅਤ ਕੀਤੀ ਹੈ। ਜਿਨ੍ਹਾਂ ਵਿੱਚ 70 ਮਹਿਲਾ ਪੁਰਸ਼ ਮਾਸਟਰ ਐਥਲੀਟਾ ਨੇ ਵੱਖ-ਵੱਖ ਮੁਕਾਬਲਿਆ ਵਿਚ ਹਿੱਸਾ ਲੈਦੇ ਹੋਏ ਤੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਦੇ ਹੋਏ ਗੋਲਡ, ਸਿਲਵਰ ਤੇ ਬਰਾਊਜ ਮੈਡਲ ਹਾਸਲ ਕੀਤੇ ਹਨ। ਇਸਕੌਮਾਂਤਰੀ ਪੱਧਰ ਦੇ ਖੇਡ ਮੁਕਾਬਲੇ ਦੌਰਾਨ ਸੁਰਜੀਤ ਸਿੰਘ ਰੇਲਵੇ, ਜਸਪਿੰਦਰ ਸਿੰਘ ਬਾਜਵਾ ਪੰਜਾਬ ਪੁਲਿਸ ਨੇ ਕੀਰਤੀਮਾਨ ਸਥਾਪਿਤ ਕਰਦੇ ਹੋਏ ਨਵੇਂ ਰਿਕਾਰਡ ਕਾਇਮ ਕੀਤੇ ਹਨ। ਜੈਵਲਿਨ ਥਰੋ ‘ਚ ਪੰਜਾਬ ਪੁਲਿਸ ਦੇ ਡੀਆਈਜੀ ਦਲਜੀਤ ਸਿੰਘ ਰਾਣਾ ਨੇ ਗੋਲਡ ਮੈਡਲ, ਡਿਸਕਸ ਬੋ ਦੇ ਵਿਚ ਪੰਜਾਬ ਪੁਲਿਸ ਦੇ ਡੀਐਸਪੀ ਗਮਦੂਰ ਸਿੰਘ ਚਾਹਲ ਨੇ ਗੋਲਡ ਮੈਡਲ,5 ਕਿਲੋ ਮੀਟਰ ਵਾਕ ਰੇਸ ਦੇ ਵਿਚ ਪੰਜਾਬ ਪੁਲਿਸ ਦੀ ਡੀਐਸਪੀ ਜੈਸਮੀਨ ਕੌਰ ਨੇ ਗੋਲਡ ਮੈਡਲ, ਦਵਿੰਦਰਜੀਤ ਸਿੰਘ ਡੀਜੇ ਨੇ ਵੱਖ-ਵੱਖ ਪ੍ਰਕਾਰ ਦੇ ਮੰਡਲਾ ਤੋਂ ਇਲਾਵਾ ਪ੍ਰਵਾਸੀ ਭਾਰਤੀ ਗੁਰਜੀਤ ਸਿੰਘ ਗਰਚਾ ਯੂਕੇ ਨੇ ਭਾਰਤ ਵੱਲੋਂ ਖੇਡਦਿਆ ਤੇ ਵੱਖ-ਵੱਖ ਪ੍ਰਤੀਯੋਗਤਾਵਾਂ ਵਿਚ ਸ਼ਮੂਲੀਅਤ ਕਰਦਿਆ ਤਿੰਨ ਗੋਲਡ ਤੇ ਇਕ ਸਿਲਵਰ ਮੈਡਲ ਹਾਸਲ ਕੀਤੇ I ਅਖੀਰ ਵਿੱਚ ਕਾਬਲ ਸਿੰਘ ਲਾਲੀ ਔਲਖ ਨੇ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਅਤੇ ਉਹਨਾਂ ਦੀ ਟੀਮ ਦਾ ਧੰਨਵਾਦ ਕੀਤਾ I ਇਸ ਮੌਕੇ ਮਾਸਟਰਜ਼ ਐਥਲੈਟਿਕਸ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਅਤੇ ਇੰਡੀਆ ਦੇ ਵਾਈਸ ਪ੍ਰਧਾਨ ਕਾਬਲ ਸਿੰਘ ਲਾਲੀ ਔਲਖ ਨੂੰ ਸਨਮਾਨਿਤ ਕਰਦੇ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਤੇ ਹੋਰ I) ਮੁੱਖ ਸਰਪ੍ਰਸਤ ਹਰਮਨਬੀਰ ਸਿੰਘ ਗਿੱਲ (ਡੀਆਈਜੀ ਫਿਰੋਜ਼ਪੁਰ ਰੇਜ਼),ਸਰਪ੍ਰਸਤ ਰਾਜੇਸ਼ ਸ਼ਰਮਾ (ਪੀਸੀਐਸ) ਚੇਅਰਮੈਨ ਹਰਦੇਸ਼ ਸ਼ਰਮਾ, ਉੱਪ ਚੇਅਰਮੈਨ ਮਖਤੂਲ ਸਿੰਘ ਔਲਖ, ਸੀਨੀ.ਮੀਤ ਪ੍ਰਧਾਨ ਨਿਰਵੈਰ ਸਿੰਘ ਸਰਕਾਰੀਆ,ਮੀਤ ਪ੍ਰਧਾਨ ਅਜੈ ਕੁਮਾਰ ਵਰਮਾਨੀ, ਵਰਿੰਦਰ ਚਾਵਲਾ ਅਤੇ ਡਾਇਰੈਕਟਰ ਰਾਜੇਸ਼ ਪ੍ਰਭਾਕਰ ਦੀ ਯੋਗ ਅਗਵਾਈ ਹੇਠ ਚੱਲਣ ਵਾਲੀ ਪੰਜਾਬ ਦੀ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ (ਪ੍ਰਸਿੱਧ ਖੇਡ ਪ੍ਰੋਮੋਟਰ ਅਤੇ ਸਮਾਜ ਸੇਵਕ) ਵੱਲੋ ਅੱਜ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਮਾਸਟਰਜ਼ ਐਥਲੈਟਿਕਸ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਅਤੇ ਇੰਡੀਆ ਦੇ ਵਾਈਸ ਪ੍ਰਧਾਨ ਕਾਬਲ ਸਿੰਘ ਲਾਲੀ ਔਲਖ ਨੂੰ ਉਹਨਾਂ ਦੀ ਯੋਗ ਅਗਵਾਈ ਹੇਠ 7 ਤੋਂ 9 ਨਵੰਬਰ 2025 ਨੂੰ ਤਾਮਿਲਨਾਡੂ ਦੇ ਸ਼ਹਿਰ ਚੇਨਈ ਵਿਖੇ ਹੋਈ 23ਵੀ ਏਸ਼ੀਅਨ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਮਹਿਲਾ ਅਤੇ ਪੁਰਸ਼ ਐਥਲੀਟਾ ਦੇ ਬੇਹਤਰੀਨ ਪ੍ਰਦਰਸ਼ਨ ਕਰਨ ਸਦਕਾ ਸਨਮਾਨਿਤ ਕੀਤਾ ਗਿਆ I
ਇਸ ਮੌਕੇ ਕਾਬਲ ਸਿੰਘ ਲਾਲੀ ਔਲਖ ਨੇ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕੇ ਦੇਸ਼ ਦੇ ਸਭ ਤੋਂ ਖੁਸ਼ਹਾਲ ਸੂਬੇ ਪੰਜਾਬ ਤੋਂ 196 ਮਹਿਲਾ ਪੁਰਸ਼ ਮਾਸਟਰ ਐਥਲੀਟਾਂ ਨੇ ਸ਼ਮੂਲੀਅਤ ਕੀਤੀ ਹੈ। ਜਿਨ੍ਹਾਂ ਵਿੱਚ 70 ਮਹਿਲਾ ਪੁਰਸ਼ ਮਾਸਟਰ ਐਥਲੀਟਾ ਨੇ ਵੱਖ-ਵੱਖ ਮੁਕਾਬਲਿਆ ਵਿਚ ਹਿੱਸਾ ਲੈਦੇ ਹੋਏ ਤੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਦੇ ਹੋਏ ਗੋਲਡ, ਸਿਲਵਰ ਤੇ ਬਰਾਊਜ ਮੈਡਲ ਹਾਸਲ ਕੀਤੇ ਹਨ। ਇਸਕੌਮਾਂਤਰੀ ਪੱਧਰ ਦੇ ਖੇਡ ਮੁਕਾਬਲੇ ਦੌਰਾਨ ਸੁਰਜੀਤ ਸਿੰਘ ਰੇਲਵੇ, ਜਸਪਿੰਦਰ ਸਿੰਘ ਬਾਜਵਾ ਪੰਜਾਬ ਪੁਲਿਸ ਨੇ ਕੀਰਤੀਮਾਨ ਸਥਾਪਿਤ ਕਰਦੇ ਹੋਏ ਨਵੇਂ ਰਿਕਾਰਡ ਕਾਇਮ ਕੀਤੇ ਹਨ। ਜੈਵਲਿਨ ਥਰੋ ‘ਚ ਪੰਜਾਬ ਪੁਲਿਸ ਦੇ ਡੀਆਈਜੀ ਦਲਜੀਤ ਸਿੰਘ ਰਾਣਾ ਨੇ ਗੋਲਡ ਮੈਡਲ, ਡਿਸਕਸ ਬੋ ਦੇ ਵਿਚ ਪੰਜਾਬ ਪੁਲਿਸ ਦੇ ਡੀਐਸਪੀ ਗਮਦੂਰ ਸਿੰਘ ਚਾਹਲ ਨੇ ਗੋਲਡ ਮੈਡਲ,5 ਕਿਲੋ ਮੀਟਰ ਵਾਕ ਰੇਸ ਦੇ ਵਿਚ ਪੰਜਾਬ ਪੁਲਿਸ ਦੀ ਡੀਐਸਪੀ ਜੈਸਮੀਨ ਕੌਰ ਨੇ ਗੋਲਡ ਮੈਡਲ, ਦਵਿੰਦਰਜੀਤ ਸਿੰਘ ਡੀਜੇ ਨੇ ਵੱਖ-ਵੱਖ ਪ੍ਰਕਾਰ ਦੇ ਮੰਡਲਾ ਤੋਂ ਇਲਾਵਾ ਪ੍ਰਵਾਸੀ ਭਾਰਤੀ ਗੁਰਜੀਤ ਸਿੰਘ ਗਰਚਾ ਯੂਕੇ ਨੇ ਭਾਰਤ ਵੱਲੋਂ ਖੇਡਦਿਆ ਤੇ ਵੱਖ-ਵੱਖ ਪ੍ਰਤੀਯੋਗਤਾਵਾਂ ਵਿਚ ਸ਼ਮੂਲੀਅਤ ਕਰਦਿਆ ਤਿੰਨ ਗੋਲਡ ਤੇ ਇਕ ਸਿਲਵਰ ਮੈਡਲ ਹਾਸਲ ਕੀਤੇ I ਅਖੀਰ ਵਿੱਚ ਕਾਬਲ ਸਿੰਘ ਲਾਲੀ ਔਲਖ ਨੇ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਅਤੇ ਉਹਨਾਂ ਦੀ ਟੀਮ ਦਾ ਧੰਨਵਾਦ ਕੀਤਾ I
ਰਿਪੋਰਟ ਸਵਿੰਦਰ ਬਲੇਹਰ