ਸ਼ੇਰਪੁਰ ( ਹਰਜੀਤ ਸਿੰਘ ਕਾਤਿਲ ) – ਸਥਾਨਕ ਨਾਮਵਰ ਸੰਸਥਾ ਐਸਕੋਲ ਕੰਪਿਊਟਰ ਸੈਂਟਰ ਸ਼ੇਰਪੁਰ ਵੱਲੋਂ ਨਵੇਂ ਸਾਲ ਸੈਸ਼ਨ 2025 -26 ਦੀ ਆਮਦ ਨੂੰ ਲੈਕੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ , ਜਿਸ ਵਿੱਚ ਸੁਖਵਿੰਦਰ ਸਿੰਘ ਖੇੜੀ ਰੀਡਰ ਸੈਸ਼ਨ ਕੋਰਟ ਬਰਨਾਲਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ । ਇਹਨਾਂ ਤੋਂ ਇਲਾਵਾ ਕਲਰਕ ਜਸਵਿੰਦਰ ਸਿੰਘ , ਲਵਪ੍ਰੀਤ ਸਿੰਘ , ਕਰਤਾਰ ਸਿੰਘ ਖੇੜੀ ਨੇ ਵੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜਰੀ ਲਗਵਾਈ। ਰੀਡਰ ਸੁਖਵਿੰਦਰ ਸਿੰਘ ਵੱਲੋਂ ਨਵੇਂ ਸੈਸ਼ਨ ਦਾ ਜਿੱਥੇ ਰੀਬਨ ਕੱਟ ਕੇ ਉਦਘਾਟਨ ਕੀਤਾ ਗਿਆ ਉਥੇ ਐਸਕੋਲ ਕੰਪਿਊਟਰ ਸੈਂਟਰ ਦੇ ਮੁੱਖ ਸੰਚਾਲਕ ਗੁਰਦੀਪ ਸਿੰਘ ਖੇੜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸੰਸਥਾ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਇੱਕ ਚਾਨਣ ਮੁਨਾਰਾ ਹੈ ਇਸ ਸੰਸਥਾ ਤੋਂ ਸਿਖਲਾਈ ਲੈ ਕੇ ਅਨੇਕਾਂ ਹੀ ਬੱਚੇ ਆਪਣਾ ਭਵਿੱਖ ਬਣਾ ਚੁੱਕੇ ਹਨ ਅਤੇ ਸਰਕਾਰੀ ਨੌਕਰੀਆਂ ਪ੍ਰਾਪਤ ਕਰਕੇ ਉੱਚ ਅਹੁਦਿਆਂ ਤੇ ਬਿਰਾਜਮਾਨ ਹਨ। ਉਹਨਾਂ ਅੱਗੇ ਬੋਲਦਿਆਂ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਕਿ ਆਉਣ ਵਾਲਾ ਸਮਾਂ ਕੰਪਿਊਟਰ ਯੁੱਗ ਹੈ ਇਸ ਲਈ ਹਰ ਵਿਦਿਆਰਥੀ ਨੂੰ ਕੰਪਿਊਟਰ ਦੀ ਜਾਣਕਾਰੀ ਹੋਣ ਤੋਂ ਇਲਾਵਾ ਪੰਜਾਬੀ ਅਤੇ ਇੰਗਲਿਸ਼ ਦੀ ਟਾਈਪਿੰਗ ਸਪੀਡ ਨੂੰ ਹੋਣਾ ਵੀ ਲਾਜ਼ਮੀ ਹੈ ਕਿਉਂਕਿ ਨੌਕਰੀਆਂ ਦੇ ਟੈਸਟ ਦੌਰਾਨ ਅੰਗਰੇਜ਼ੀ ਪੰਜਾਬੀ ਟਾਈਪਿੰਗ ਜਰੂਰੀ ਕੀਤੀ ਗਈ ਹੈ ,ਇਸ ਲਈ ਵੱਧ ਤੋਂ ਵੱਧ ਵਿਦਿਆਰਥੀ ਕੰਪਿਊਟਰ ਸੈਂਟਰ ਵਿੱਚ ਦਾਖਲਾ ਲੈ ਕੇ ਆਪਣਾ ਭਵਿੱਖ ਬਣਾ ਸਕਦੇ ਹਨ। ਅਖੀਰ ਵਿੱਚ ਸੰਸਥਾ ਦੇ ਸੰਚਾਲਕ ਗੁਰਦੀਪ ਸਿੰਘ ਖੇੜੀ ਵੱਲੋਂ ਆਏ ਸਾਰੇ ਮੁੱਖ ਮਹਿਮਾਨਾਂ ਅਤੇ ਪਹੁੰਚੇ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਸੂਬੇਦਾਰ ਮੇਜਰ ਹਰਜੀਤ ਸਿੰਘ ਕਾਤਿਲ, ਅਰਸਦੀਪ ਸਿੰਘ ਘਨੌਰੀ ਖੁਰਦ , ਜਸਕਰਨ ਸਿੰਘ ਤੋਂ ਇਲਾਵਾ ਮੈਡਮ ਪਰਮਜੀਤ ਕੌਰ , ਅਰਸ਼ਦੀਪ ਕੌਰ , ਜੋਤੀ ਕਾਲਾਬੂਲਾ , ਮੈਡਮ ਬਲਵਿੰਦਰ ਕੌਰ, ਅੰਮ੍ਰਿਤਪਾਲ ਕੌਰ , ਦਿਲਦੀਪਕ ਕੌਰ , ਕੁਲਵਿੰਦਰ ਕੌਰ , ਅਨੂ ਗਰਗ , ਵੀਰਪਾਲ ਕੌਰ , ਕਮਲਜੀਤ ਕੌਰ ਆਦਿ ਹਾਜਰ ਸਨ ।
ਐਸਕੋਲ ਕੰਪਿਊਟਰ ਸੈਂਟਰ ਸ਼ੇਰਪੁਰ ਵੱਲੋਂ ਨਵੇਂ ਸੈਸ਼ਨ ਦੀ ਆਮਦ ਨੂੰ ਲੈਕੇ ਜਾਗਰੂਕਤਾ ਸੈਮੀਨਾਰ
