ਤਲਵੰਡੀ ਸਾਬੋ 27 ਫਰਵਰੀ (ਰੇਸ਼ਮ ਸਿੰਘ ਦਾਦੂ) ਅਕਾਲ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਵਿਭਾਗ ਦੀ ਡਾ. ਮਨਪ੍ਰੀਤ ਕੌਰ ਨੂੰ ਅੰਤਰਰਾਸ਼ਟਰੀ ਕਾਨਫਰੰਸ ‘ਵਿਕਾਸ ਭਾਰਤ 2047: ਰਸਾਇਣ ਅਤੇ ਜੀਵ ਵਿਗਿਆਨ (VBCB-2025) ਵਿੱਚ ‘ਯੰਗ ਵਿਗਿਆਨੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਕਾਨਫਰੰਸ ਭਾਰਤ ਸਰਕਾਰ ਦੇ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ (ANRF) ਦੁਆਰਾ ਸਪਾਂਸਰ ਕੀਤੀ ਗਈ ਸੀ ਅਤੇ 18 ਤੋਂ 20 ਫਰਵਰੀ 2025 ਤੱਕ SRM ਇੰਸਟੀਚਿਊਟ ਆਫ਼ ਸਾਇੰਸ ਐਂਡ ਟੈਕਨਾਲੋਜੀ, ਗਾਜ਼ੀਆਬਾਦ, ਯੂਪੀ ਵਿਖੇ ਆਯੋਜਿਤ ਕੀਤੀ ਗਈ ਸੀ। ਇਸ ਕਾਨਫਰੰਸ ਦੌਰਾਨ ਡਾ. ਮਨਪ੍ਰੀਤ ਕੌਰ ਨੇ “ਬਾਇਓਮਾਸਡ੍ਰਾਈਵਡ Fe3O4-ZnO ਹੇਟਰੋਜੰਕਸ਼ਨ: ਫੋਟੋਕੈਟਾਲੀਟਿਕ ਅਤੇ ਬਾਇਓਮੈਡੀਕਲ ਐਪਲੀਕੇਸ਼ਨ” ਸਿਰਲੇਖ ਵਾਲਾ ਪੇਪਰ ਪੇਸ਼ ਕੀਤਾ। ਡਾ ਮਨਪ੍ਰੀਤ ਕੌਰ ਦੀ ਇਸ ਵੱਡੀ ਪ੍ਰਾਪਤੀ ਲਈ ਵਿਭਾਗ ਮੁਖੀ, ਸਾਥੀ ਅਧਿਆਪਕਾਂ ਅਤੇ ਯੂਨੀਵਰਸਿਟੀ ਪ੍ਰਬੰਧਕਾਂ ਨੇ ਵਧਾਈ ਦਿੱਤੀ ਅਤੇ ਉਸਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।
ਅਕਾਲ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਵਿਭਾਗ ਦੀ ਡਾ. ਮਨਪ੍ਰੀਤ ਕੌਰ ਨੌਜਵਾਨ ਵਿਗਿਆਨੀ ਪੁਰਸਕਾਰ ਨਾਲ ਸਨਮਾਨਿਤ
