ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ ਬਲਾਕ ਮਾਨਸਾ ਦੀ ਮਹੀਨਾਵਾਰ ਮੀਟਿੰਗ ਸੰਪੰਨ

ਮਹਿਲ ਕਲਾਂ, 23 ਫਰਵਰੀ (ਡਾ. ਮਿੱਠੂ ਮੁਹੰਮਦ) – ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ (ਰਜਿ. 295) ਦੇ ਸੂਬਾ ਮੀਡੀਅਆ ਇੰਚਾਰਜ ਪੰਜਾਬ ਡਾਕਟਰ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਮਾਨਸਾ ਦੀ ਮਹੀਨਾਵਾਰ ਮੀਟਿੰਗ ਡਰੀਮ ਵਿਲਾ ਰੈਸਟੋਰੈਂਟ ਵਿਖੇ ਜਿਲ੍ਹਾ ਪ੍ਰਧਾਨ ਡਾ. ਹਰਦੀਪ ਸਿੰਘ ਬਰ੍ਹੇ ਦੀ ਅਗਵਾਈ ਵਿੱਚ ਆਯੋਜਿਤ ਕੀਤੀ ਗਈ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾ. ਹਰਦੀਪ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ “ਅਸੀਂ ਸਿਰਫ਼ ਇੱਕ ਸੰਗਠਨ ਨਹੀਂ, ਸਗੋਂ ਇੱਕ ਪਰਿਵਾਰ ਹਾਂ। ਮੈਡੀਕਲ ਭਾਈਚਾਰੇ ਨੂੰ ਮਜ਼ਬੂਤ ਬਣਾਉਣਾ ਸਾਡੀ ਪਹਿਲੀ ਤਰਜੀਹ ਹੈ।” ਉਨ੍ਹਾਂ ਨੇ ਐਲਾਨ ਕੀਤਾ ਕਿ ਮਾਨਸਾ ਜਿਲ੍ਹੇ ਦੇ ਹਰ ਮੈਡੀਕਲ ਪ੍ਰੈਕਟੀਸ਼ਨਰ ਦੀ ਭਲਾਈ ਲਈ ਸੰਘਰਸ਼ ਜਾਰੀ ਰਹੇਗਾ।
ਮੀਟਿੰਗ ਵਿੱਚ ਮਾਨਸਾ ਦੇ ਪ੍ਰਸਿੱਧ ਚਿਕਿਤਸਕ ਡਾ. ਜੀਵਨ ਗਰਗ (MD MEDICINE) ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਉਨ੍ਹਾਂ ਨੇ ਦਿਲ ਅਤੇ ਛਾਤੀ ਦੇ ਰੋਗਾਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਅਤੇ ਆਧੁਨਿਕ ਇਲਾਜ  ਦੇ ਤਰੀਕਿਆਂ ‘ਤੇ ਚਰਚਾ ਕੀਤੀ।
ਜਿਲ੍ਹਾ ਸਕੱਤਰ ਬਲਜੀਤ ਸਿੰਘ ਪਰੋਚਾ ਨੇ ਸੰਗਠਨ ਦੀ ਮਜ਼ਬੂਤੀ ‘ਤੇ ਚਰਚਾ ਕਰਦੇ ਹੋਏ ਕਿਹਾ ਕਿ “ਜੇਕਰ ਅਸੀਂ ਭਾਈਚਾਰਕ ਏਕਤਾ ਬਣਾਈ ਰੱਖੀਏ, ਤਾਂ ਮੈਡੀਕਲ ਜਥੇਬੰਦੀ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਉੱਚਾ ਰੁਤਬਾ ਹਾਸਲ ਕਰੇਗੀ।” ਉਨ੍ਹਾਂ ਨੇ ਨਵੇਂ ਮੈਂਬਰਾਂ ਨੂੰ ਸ਼ਾਮਲ ਕਰਕੇ ਬਲਾਕ ਪੱਧਰ ‘ਤੇ ਵਧੇਰੇ ਜਾਗਰੂਕਤਾ ਲਿਆਉਣ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ।
ਜਿਲ੍ਹਾ ਕੈਸ਼ੀਅਰ ਹਰਜਿੰਦਰ ਸਿੰਘ ਨੇ ਭਰੋਸਾ ਦਿਵਾਇਆ ਕਿ “ਐਸੋਸੀਏਸ਼ਨ ਹਮੇਸ਼ਾਂ ਆਪਣੇ ਮੈਂਬਰਾਂ ਦੀ ਮੱਦਦ ਲਈ ਤਿਆਰ ਰਹੇਗੀ। ਕਿਸੇ ਵੀ ਮੈਬਰ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਆਉਣ ਨਹੀਂ ਦਿੱਤੀ ਜਾਵੇਗੀ।”
ਬਲਾਕ ਸਕੱਤਰ ਕੁਲਦੀਪ ਸਿੰਘ ਨੇ ਪਿਛਲੇ ਸਮੇਂ ਦੌਰਾਨ ਐਸੋਸੀਏਸ਼ਨ ਵੱਲੋਂ ਕੀਤੀਆਂ ਗਤੀਵਿਧੀਆਂ ‘ਤੇ ਰੋਸ਼ਨੀ ਪਾਈ ਅਤੇ ਜਥੇਬੰਦੀ ਦੀ ਹੋਂਦ ਤੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ।
ਮੀਟਿੰਗ ਵਿੱਚ ਡਾ. ਜਗਸੀਰ ਝੁਨੀਰ, ਡਾ. ਪ੍ਰਗਟ ਵਾਜੇਵਾਲ, ਡਾ. ਅਮਨ ਸ਼ਰਮਾ, ਡਾ. ਲਖਵਿੰਦਰ ਕੋਟਲੀ, ਡਾ. ਗੁਰਪ੍ਰੀਤ ਬੱਪੀਆਣਾ, ਡਾ. ਬੱਬੂ ਕੋਟਲੀ, ਡਾ. ਹਰਪ੍ਰੀਤ, ਡਾ. ਰਾਜੂ ਨੰਗਲ, ਡਾ. ਰਣਜੀਤ ਖਾਂ, ਡਾ. ਰਿਕੂ ਰਿਸ਼ੀ, ਡਾ. ਗੁਰਮੀਤ ਰਾਏਪੁਰ, ਡਾ. ਸੁਖਜਿੰਦਰ ਕੋਰਵਾਲਾ, ਡਾ. ਸਗਨੀ, ਡਾ. ਹਰਪ੍ਰੀਤ ਮੋਫਰ, ਡਾ. ਗੁਰਵਿੰਦਰ ਭੈਣੀ ਸਮੇਤ ਕਈ ਮੈਡੀਕਲ ਪ੍ਰੈਕਟੀਸ਼ਨਰ ਹਾਜ਼ਰ ਰਹੇ।
“ਬਲਾਕ ਪੱਧਰ ‘ਤੇ ਜਥੇਬੰਦੀ ਦੀ ਗਿਣਤੀ ਵਧਾਉਣ, ਨਵੀਆਂ ਮੀਟਿੰਗਾਂ ਦਾ ਆਯੋਜਨ ਕਰਨ ਅਤੇ ਮੈਡੀਕਲ ਪ੍ਰੋਫੈਸ਼ਨ ਦੀ ਮਜ਼ਬੂਤੀ ਲਈ ਨਵੇਂ ਕਦਮ ਚੁੱਕਣ” ‘ਤੇ ਵੀ ਚਰਚਾ ਕੀਤੀ ਗਈ। ਇਹ ਮੀਟਿੰਗ ਨਵੇਂ ਉਤਸ਼ਾਹ ਤੇ ਨਵੇਂ ਇਰਾਦਿਆਂ ਨਾਲ ਖ਼ਤਮ ਹੋਈ, ਜਿੱਥੇ ਹਰੇਕ ਮੈਂਬਰ ਨੇ ਐਸੋਸੀਏਸ਼ਨ ਦੀ ਵੱਧ ਚੜ੍ਹ ਕੇ ਹਿੱਸੇਦਾਰੀ ਨਿਭਾਉਣ ਦਾ ਸੰਕਲਪ ਕੀਤਾ।