ਵਿਦੇਸ਼ ਰਹਿ ਰਹੀ ਮਹਿਕਮਾਨ ਕੌਰ ਮਾਨ ਦੀ ਖੁਸ਼ੀ ਵਿੱਚ ਸੁਕਰਾਨੇ ਵਜੋਂ ਸ੍ਰੀ ਅਕਾਲ ਪਾਠ ਸਾਹਿਬ ਜੀ ਦੇ ਪਾਠ ਕਰਵਾਏ 

ਮਾਨਸਾ,25 ਫ਼ਰਵਰੀ ( ਬਿਕਰਮ ਵਿੱਕੀ):- ਜਿਲ੍ਹੇ ਦੇ ਪਿੰਡ ਖਿੱਲਣ ਵਿਖੇ ਮਹਿਕਮਾਨ ਕੌਰ ਮਾਨ ਪੁੱਤਰੀ ਜਗਮਾਨ ਸਿੰਘ ਮਾਨ ਪੋਤਰੀ ਗੁਰਜੰਟ ਸਿੰਘ ਸਾਬਕਾ ਸਰਪੰਚ ਦੀ ਵਿਦੇਸ਼ ਜਾਣ ਦੇ ਸੁਕਰਾਨੇ ਵਜੋਂ ਸ੍ਰੀ ਅਕਾਲ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਜਿੱਥੇ ਵੱਡੀ ਗਿਣਤੀ ਵਿਚ ਰਿਸ਼ਤੇਦਾਰ ਅਤੇ ਪਿੰਡ ਵਾਸੀਆਂ ਨੇ ਸਮੂਲੀਅਤ ਕੀਤੀ । ਗੁਰਦੁਆਰਾ ਪਾਹਨ ਮੰਜੀ ਸਾਹਿਬ ਸੈਦੇਵਾਲਾ ਤੋਂ ਗ੍ਰੰਥੀ ਸਿੰਘ ਵਿਸ਼ੇਸ ਤੌਰ ‘ਤੇ ਪਹੁੰਚੇ ਜਿੱਥੇ ਪਰਿਵਾਰ ਵੱਲੋਂ ਜਿੱਥੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਉੱਥੇ ਉਹਨਾਂ ਵੱਲੋਂ ਰਾਗੀ ਸਿੰਘਾਂ ਨੂੰ ਸਰੋਪਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਨਾਲ ਹੀ ਪਿੰਡ ਤੋਂ ਗੁਰੂ ਘਰ ਦੇ ਗ੍ਰੰਥੀ ਧਨਵੰਤ ਸਿੰਘ ਵੱਲੋਂ ਆਪਣੇ ਰਾਗੀ ਜਥੇ ਨਾਲ ਰਸ ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ।