ਅੰਮ੍ਰਿਤਸਰ, ( ਕੁਲਬੀਰ ਢਿੱਲੋਂ ) ਅੱਜ ਦੇਸ਼ ਭਰ ਵਿੱਚ ਈਦ-ਉਲ-ਫਿਤਰ (ਮਿੱਠੀ ਈਦ) ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਆਪਸੀ ਭਾਈਚਾਰੇ ਦੇ ਪ੍ਰਤੀਕ ਈਦ-ਉਲ-ਫਿਤਰ ਦੇ ਸ਼ੁਭ ਮੌਕੇ ‘ਤੇ, ਕੈਬਨਟ ਮੰਤਰੀ ਪੰਜਾਬ ਸਰਦਾਰ ਹਰਭਜਨ ਸਿੰਘ ਈਟੀਓ ਨੇ ਪਿੰਡ ਗਦਲੀ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ । ਉਨ੍ਹਾਂ ਕਿਹਾ ਕਿ ਈਦ ਦਾ ਤਿਉਹਾਰ ਸਾਡੇ ਸਮਾਜ ਵਿੱਚ ਉਮੀਦ, ਸਦਭਾਵਨਾ ਅਤੇ ਦਿਆਲਤਾ ਦੀ ਭਾਵਨਾ ਨੂੰ ਵਧਾਉਦਾਂ ਹੈ। ਤੁਹਾਨੂੰ ਆਪਣੇ ਸਾਰੇ ਯਤਨਾਂ ਵਿੱਚ ਖੁਸ਼ੀ ਅਤੇ ਸਫਲਤਾ ਮਿਲੇ।ਕੈਬਨਟ ਮੰਤਰੀ ਸਰਦਾਰ ਈਟੀਓ ਨੇ ਮਨਸੂਰ ਦੀਨ ਫ਼ਜ਼ਲਮੁਹੰਮਦ ਫ਼ਿਰੋਜ਼ਦੀਨ ਨੂਰ ਮੁਹੰਮਦ ਦਾ ਮੂੰਹ ਮਿੱਠਾ ਕਰਵਾਇਆ ਅਤੇ ਈਦ ਦੀਆਂ ਵਾਰਕਾਂ ਦਿੱਤੀਆਂ ਇਸ ਮੌਕੇ ਰਣਬੀਰ ਸਿੰਘ ਨਿਸ਼ਾਨ ਸਿੰਘ ਜਗਰੂਪ ਸਿੰਘ ਚੇਅਰਮੈਨ ਗੁਰਵਿੰਦਰ ਸਿੰਘ ਆਦਿ ਆਗੂ ਵੀ ਹਾਜ਼ਰ ਸਨ।
ਕੈਬਨਟ ਮੰਤਰੀ ਸਰਦਾਰ ਈਟੀਓ ਨੇ ਈਦ-ਉਲ-ਫਿਤਰ ਦੇ ਤਿਉਹਾਰ ‘ਤੇ ਮੁਸਲਿਮ ਭਾਈਚਾਰੇ ਨੂੰ ਵਧਾਈ ਦਿੱਤੀ
