ਪਿੰਗਲਵਾੜਾ ਸੰਗਰੂਰ ਲਈ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸ਼ੇਰਪੁਰ ਨੇ ਰਸਦਾਂ ਭੇਂਟ ਕੀਤੀਆਂ 

ਸ਼ੇਰਪੁਰ, 25 ਫਰਵਰੀ ( ਹਰਜੀਤ ਸਿੰਘ ਕਾਤਿਲ )-ਪਿੰਗਲਵਾੜਾ ਸੰਸਥਾ ਸੰਗਰੂਰ ਲਈ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸ਼ੇਰਪੁਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੰਗਰ ਲਈ ਰਸਦਾਂ ਅਤੇ ਲੋੜਵੰਦਾਂ ਲਈ ਬਸਤਰ ਵੀ ਭੇਂਟ ਕੀਤੇ ਗਏ।।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਧਾਨ ਭਾਈ ਸੁਖਦੇਵ ਸਿੰਘ ਦਿਉਸੀ ਅਤੇ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ  ਦੱਸਿਆ ਕਿ ਇਸ ਮਹਾਨ ਸੰਸਥਾ ਪਿੰਗਲਵਾੜਾ  ਲਈ ਜੋ ਕੁੱਝ ਵੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸ਼ੇਰਪੁਰ ਵਲੋਂ ਭੇਂਟ ਕੀਤਾ ਜਾਂਦਾ ਹੈ ਉਹ ਸੰਗਤਾਂ ਵੱਲੋਂ ਹੀ ਪਾਏ ਗਏ ਯੋਗਦਾਨ ਦੀ ਬਦੌਲਤ ਹੈ। ਉਨ੍ਹਾਂ ਕਿਹਾ ਕਿ ਇਸ ਮਹਾਨ ਸੰਸਥਾ ਵਿਚ ਬੇਸਹਾਰਾ, ਅੰਗਹੀਣਾਂ, ਅਪਾਹਜਾਂ, ਗੂੰਗੇ, ਬੋਲੇ ਬਹਿਰੇ ਬੱਚਿਆਂ, ਨੌਜਵਾਨਾਂ, ਬਜ਼ੁਰਗਾਂ ਔਰਤਾਂ ਤੇ ਮਰਦਾਂ ਦੀ ਸਾਂਭ ਸੰਭਾਲ ਪੂਰੀ ਤਨਦੇਹੀ ਨਾਲ ਨਿਭਾਈ ਜਾਂਦੀ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਸੰਸਥਾ ਪਿੰਗਲਵਾੜਾ ਸੰਗਰੂਰ ਲਈ ਆਪਣੀ ਕਿਰਤ ਕਮਾਈ ਵਿਚੋਂ ਜ਼ਰੂਰ ਯੋਗਦਾਨ ਪਾਇਆ ਜਾਵੇ। ਇਸ ਸਮੇਂ ਉਨ੍ਹਾਂ ਨਾਲ ਭਾਈ ਬਲਵਿੰਦਰ ਸਿੰਘ ਟੇਲਰ ਮਾਸਟਰ, ਭਾਈ ਜਸਪਾਲ ਸਿੰਘ ਬੰਗਾ, ਭਾਈ ਦਵਿੰਦਰ ਸਿੰਘ ਬਿੱਟੂ , ਭਾਈ ਅਮਰੀਕ ਸਿੰਘ, ਹਰਜੀਤ ਸਿੰਘ,ਹਰਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਵੀ ਮੌਜੂਦ ਸਨ।