ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਜੀ ਦੇ ਸਲਾਨਾ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਪਿੰਡ ਦੇਹਲਾਂ ਸਿਹਾਂ ਵਿਖੇ ਪੰਜ ਰੋਜ਼ਾ ਗੁਰਮਤਿ ਸਮਾਗਮ ਸੰਪਂੰਨ ਹੋਏ

ਮੂਣਕ 16 ਮਾਰਚ (ਬਲਦੇਵ ਸਿੰਘ ਸਰਾਓ ਸੁਰਜਣਭੈਣੀ)

“ਪੰਥ ਵਸੇ ਮੈ ਉਜੜਾਂ “ਵਾਲਾ ਚਾਉ, ਮਹਾਨ ਲੋਹ-ਪੁਰਸ਼, ਸਿੰਘ ਸਾਹਿਬ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ, ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਸਲਾਨਾ ਸ਼ਹੀਦੀ ਜੋੜ ਮੇਲੇ ਮੌਕੇ ਮਿਤੀ 10, 11, 12, 13, 14 ਮਾਰਚ ਪੰਜ ਰੋਜ਼ਾ ਗੁਰਮਤਿ ਸਮਾਗਮ ਉਨਾਂ ਦੇ ਜਨਮ ਅਸਥਾਨ ਪਿੰਡ ਦੇਹਲਾ-ਸੀਹਾਂ, ਤਹਿਸੀਲ ਮੂਣਕ ਜਿਲਾ ਸੰਗਰੂਰ ਵਿਖੇ ਹਰ ਸਾਲ ਦੀ ਤਰ੍ਹਾਂ, ਅਕਾਲੀ ਬਾਬਾ ਫੂਲਾ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਹਲਾ ਸੀਹਾਂ,ਸਮੁੱਚੇ ਪਿੰਡ ਅਤੇ ਇਲਾਕੇ ਦੀਆਂ ਸੰਗਤਾਂ ਅਤੇ ਸ਼੍ਰੋਮਣੀ ਪ੍ਰਬੰਧਕ ਗੁਰਦੁਆਰਾ ਕਮੇਟੀ ਦੇ ਸਹਿਯੋਗ ਦੁਆਰਾ, ਬੜੇ ਹੀ ਚਾਉ ਜੱਜਬੇ ਅਤੇ ਜੋਸ਼ੋ ਖਰੋਸ਼ ਨਾਲ ਮਨਾਏ ਗਏ।ਇਹਨਾਂ ਪੰਜ ਰੋਜ਼ਾ ਸਮਾਗਮਾਂ ਵਿੱਚ ਬਹੁਤ ਸਾਰੇ ਰਾਗੀ ਢਾਡੀ, ਸੰਤ ਮਹਾਪੁਰਸ਼,ਕਥਾਵਾਚਕ ਅਤੇ ਕਵੀਸ਼ਰੀ ਜਥਿਆਂ ਨੇ ਬਾਬਾ ਜੀ ਦੇ ਜੀਵਨ ਉਹਨਾਂ ਦੇ ਜੰਗਜੂ ਕਾਰਨਾਮਿਆਂ ਬਾਰੇ ਚਾਨਣਾ ਪਾਉਂਦੇ ਹੋਏ ਉਹਨਾਂ ਦੀ ਸਿੱਖਿਆ ਅਤੇ ਉਨਾਂ ਦੀ ਇਕ ਸਿੱਖ ਰਣਯੋਧੇ ਦੀ ਸੂਰਬੀਰਤਾ ਅਤੇ ਦ੍ਰਿੜਤਾ ਬਾਰੇ ਚਾਨਣਾ ਪਾਇਆ ਅਤੇ ਉਨਾਂ ਦੇ ਪਾਏ ਪੂਰਨਿਆਂ ਤੇ ਚੱਲਣ ਲਈ ਪ੍ਰੇਰਿਤ ਕੀਤਾ।

ਇਹਨਾਂ ਪੰਜ ਦਿਨਾਂ ਸਮਾਗਮਾਂ ਵਿੱਚ ਸੰਤ ਬਾਬਾ ਗੁਰਜੰਟ ਸਿੰਘ ਮੰਡਵੀਂ ਵਾਲਿਆਂ ਨੇ ਤਿੰਨ ਦਿਨ ਦੋ ਦੋ ਘੰਟੇ ਕੀਰਤਨ ਕਥਾ ਅਤੇ ਧਾਰਨਾ ਦੁਆਰਾ ਬਾਬਾ ਜੀ ਦੇ ਇਤਿਹਾਸ ਬਾਰੇ ਚਾਨਣਾ ਪਾਇਆ ਅਤੇ ਉਨਾਂ ਦੇ ਨਕਸ਼ੇ ਕਦਮ ਚੱਲਣ ਲਈ ਪ੍ਰੇਰਿਤ ਕੀਤਾ ਸਮਾਗਮ ਦੇ ਚੌਥੇ ਦਿਨ ਸਾਰੇ ਨਗਰ ਵਿੱਚ ਚੱਵਰ-ਛੱਤਰ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਏ ਗਏ ਅਤੇ ਰਾਗੀ ਢਾਡੀ ਕਵੀਸ਼ਰ ਜਥਿਆਂ ਨੇ ਗੁਰੂ ਜਸ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਸਮਾਗਮ ਦੇ ਆਖਰੀ ਪੰਜਵੇਂ ਦਿਨ ਰਾਗੀ ਢਾਡੀ ਕਵੀਸ਼ਰੀ ਜਥਿਆਂ ਤੋਂ ਇਲਾਵਾ ਸੰਤ ਬਾਬਾ ਬੂਟਾ ਸਿੰਘ ਜੀ ਗੁੜਥਲੀ ਵਾਲਿਆਂ ਨੇ ਵੀ ਦੀਵਾਨ ਸਜਾਏ ਅਤੇ ਬਾਬਾ ਜੀ ਦੀਆਂ ਸਿੱਖ ਪੰਥ ਪ੍ਰਤੀ ਕੁਰਬਾਨੀਆਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਉਂਦੇ ਹੋਏ ਅੰਮ੍ਰਿਤ ਛਂੱਕਣ ਤੋਂ ਵਾਂਝੀਆਂ ਸੰਗਤਾਂ ਨੂੰ ਅੰਮ੍ਰਿਤ ਛੱਛੱਕ ਕੇ ਸਿੰਘ ਸੱਜਨ ਲਈ ਪ੍ਰੇਰਿਤ ਕੀਤਾ। ਇਸ ਦਿਨ ਸੰਤ ਬਾਬਾ ਗੁਰਬਚਨ ਸਿੰਘ ਜੀ ਕਾਲੇ ਕੰਬਲੀ ਵਾਲਿਆਂ ਦੇ ਵਰੋਸਾਏ ਸੰਤ ਬਾਬਾ ਨਛੱਤਰ ਸਿੰਘ ਨੇ ਵੀ ਹਾਜਰੀ ਭਰੀ ਅਤੇ ਅੰਮ੍ਰਿਤ ਛੱਕ ਕੇ ਸਿੰਘ-ਸਜਣ ਸਿੰਘ ਲਈ ਪ੍ਰੇਰਿਤ ਕੀਤਾ। ਸੰਤਾਂ ਮਹਾਂਪੁਰਖਾਂ ਦੀਆਂ ਪ੍ਰੇਰਨਾ ਸਦਕਾ 102 ਪ੍ਰਾਣੀ ਅੰਮ੍ਰਿਤ ਛੱਕ ਕੇ ਸਿੰਘ ਸੱਜ ਕੇ ਗੁਰੂ ਵਾਲੇ ਬਣੇ।

ਇਸ ਤੋਂ ਇਲਾਵਾ ਇਸ ਮੌਕੇ ਸੰਤ ਬਾਬਾ ਕਿਰਪਾਲ ਸਿੰਘ ਜੀ ਭਵਾਨੀਗੜ ਵਾਲੇ, ਬੀਬੀ ਪਰਮਜੀਤ ਕੌਰ ਭੰਗੂ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਜਥੇਦਾਰ ਰਾਮਪਾਲ ਸਿੰਘ ਜੀ ਬੈਹਣੀਵਾਲ, ਮੈਂਬਰ ਧਰਮ-ਪ੍ਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਭਾਈ ਗੋਬਿੰਦ ਸਿੰਘ ਲੌਂਗੋਵਾਲ,ਸ੍ਰ: ਜਸਪਾਲ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਸਾਹਿਬ ਅਤੇ ਮੌਜੂਦਾ ਸਰਪੰਚ ਪਿੰਡ ਦੇਹਲਾ-ਸੀਹਾਂ, ਭਾਈ ਮਲਕੀਤ ਸਿੰਘ ਜੀ ਸਰਪੰਚ ਬਲਰਾਂ, ਜਥੇਦਾਰ ਤੇਜਾ ਸਿੰਘ ਕਮਾਲਪੁਰ, ਮਾਸਟਰ ਰਾਮ ਸਿੰਘ, ਜਥੇਦਾਰ ਅਤੇ ਹਲਕਾ ਇੰਚਾਰਜ ਲਹਿਰਾਂਗਾਗਾ ਸ਼੍ਰ ਪ੍ਰਗਟ ਸਿੰਘ ਗਾਗਾ ਸ਼੍ਰੋਮਣੀ ਅਕਾਲੀ ਅੰਮ੍ਰਿਤਸਰ ਨੇ ਆਪਣੇ ਸਾਥੀਆਂ ਸਮੇਤ ਹਾਜ਼ਰੀਆਂ ਭਰੀਆਂ, ਰਾਜਵੀਰ ਸਿੰਘ ਸਰਾਓ ਸਰਪੰਚ ਸੁਰਜਣਭੈਣੀ ਜੀ ਨੇ ਵੀ ਆਪਣੀ ਹਾਜ਼ਰੀ ਲਵਾ ਕੇ ਬਾਬਾ ਅਕਾਲੀ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਹਨਾਂ ਸਾਰੇ ਸਮਾਗਮਾਂ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਚਾਰਕ ਭਾਈ ਬਲਵਿੰਦਰ ਸਿੰਘ ਗਾਗਾ ਜੀ ਨੇ ਸਟੇਜ ਸਕੱਤਰ ਦੀ ਭੂਮਿਕਾ ਬੜੀ ਲਗਨ ਅਤੇ ਨਿਸ਼ਟਾ ਨਾਲ ਨਿਭਾਈ ਇਹਨਾਂ ਪੰਜੇ ਸਮਾਗਮਾਂ ਵਿੱਚ ਗੁਰੂ ਕੇ ਲੰਗਰਾਂ ਵਿੱਚ ਮਠਿਆਈ ਖੀਰ ਚੌਲ ਚਾਹ-ਦੁੱਧ ਅਤੇ ਕਈ ਤਰ੍ਹਾਂ ਦੇ ਪਕਵਾਨ ਅਟੁੱਟ ਵਰਤਦੇ ਰਹੇ।