ਇੰਡੀਅਨ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਬਲਾਕ ਪ੍ਰਧਾਨ: ਪ੍ਰੇਮ ਸਿੰਘ ਕੋਹਲੀ ਦੀ ਪ੍ਰਧਾਨਗੀ ਹੇਠ ਹੋਈ

(ਜ਼ਿਲ੍ਹਾ ਪ੍ਰਧਾਨ ਵਕੀਲ ਸਿੰਘ ਮੁਛਾਲ, ਵਾਈਸ ਪ੍ਰਧਾਨ ਈਸ਼ਵਰ ਸਿੰਘ ਵੱਲੋਂ ਸਮੂਹ ਮੀਟਿੰਗ ਦੌਰਾਨ ਪੰਹੁਚੇ ਜਥੇਬੰਦੀ ਦੇ ਆਹੁਦੇਦਾਰ ਅਤੇ ਵਰਕਰ ਸਾਹਿਬਾਨਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ)

ਮੂਨਕ 16 ਮਾਰਚ (ਬਲਦੇਵ ਸਿੰਘ ਸਰਾਓ ਸੁਰਜਣਭੈਣੀ)
ਬੀਤੇ ਦਿਨੀਂ ਮਿਤੀ  16 -03-2025 ਦਿਨ ਐਤਵਾਰ ਨੂੰ ਇੱਕ ਜਰੂਰੀ ਮੀਟਿੰਗ ਬਲਾਕ ਪ੍ਰਧਾਨ ਪ੍ਰੇਮ ਸਿੰਘ ਕੋਲੀ ਪਿੰਡ ਮਕੋਰੜ ਸਾਹਿਬ ਦੀ ਪ੍ਰਧਾਨਗੀ ਹੇਠ ਗੁਰੂ ਘਰ ਪਿੰਡ ਮਕੋਰੜ ਸਾਹਿਬ ਵਿੱਚ ਹੋਈ। ਜੀ ਜਿਸ ਵਿੱਚ ਵਕੀਲ ਸਿੰਘ ਮਛਾਲ ਜੀਲਾ ਪ੍ਰਧਾਨ ਸੰਗਰੂਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਵੱਖ-ਵੱਖ ਪਿੰਡਾਂ ਤੋਂ ਵਰਕਰ ਸਾਹਿਬਾਨ ਅਹੁਦੇਦਾਰ ਸਾਹਿਬਾਨ ਸ਼ਾਮਿਲ ਹੋਏ ਵੱਖ ਵੱਖ ਵਿਚਾਰਾਂ ਤੋਂ ਬਾਅਦ ਸੰਗਤ ਨੇ ਵਿਚਾਰ ਪੇਸ਼ ਕੀਤੇ ਅਤੇ ਜਥੇਬੰਦੀ ਨੂੰ ਪਿੰਡ ਪੱਧਰ ਤੇ ਮਜਬੂਤ ਕਰਨ ਲਈ ਮੈਂਬਰਸ਼ਿਪ ਵੱਧ ਤੋਂ ਵੱਧ ਕਰਨ ਸੰਬੰਧੀ ਮਤਾ ਪਾਸ ਹੋਇਆ ਅਤੇ ਜੱਥੇਬੰਦੀ ਵੱਲੋਂ ਪਿਛਲੇ ਸਮੇਂ ਅਨੁਸਾਰ ਖਨੌਰੀ ਮੋਰਚੇ ਵਿੱਚ ਹਾਜ਼ਰੀ ਲਾਉਣ ਵਾਲਿਆਂ ਦਾ ਜਿਲ੍ਹਾ ਪ੍ਰਧਾਨ ਵਕੀਲ ਸਿੰਘ ਮੁਛਾਲ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ ਅਤੇ ਆਉਣ ਵਾਲੀ 23 ਮਾਰਚ ਨੂੰ ਸਟੇਟ ਪੱਧਰੀ ਮੀਟਿੰਗ ਜੋ ਕਿ ਕੌਮੀ ਪ੍ਰਧਾਨ ਬਾਪੂ ਸਤਨਾਮ ਸਿੰਘ ਬਹਿਰੂ ਜੀ ਵੱਲੋਂ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਬੁਲਾਈ ਗਈ ਹੈ ਵੱਧ ਤੋਂ ਵੱਧ ਪਹੁੰਚਣ ਦੀ ਬੇਨਤੀ ਕੀਤੀ ਗਈ

ਅਤੇ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ ਅਗਲੀ ਮੀਟਿੰਗ ਵਿੱਚੋਂ ਮੈਂਬਰਾਂ ਵਿੱਚੋਂ ਅਹੁਦੇਦਾਰ ਚੁਣੇ ਜਾਣਗੇ ਜੀ ਮੀਟਿੰਗ ਵਿੱਚ ਕਈ ਅਹੁਦੇਦਾਰ ਨੇ ਮੀਟਿੰਗ ਵਿੱਚ ਵਿਚਾਰ ਪੇਸ਼ ਕੀਤੀਆਂ ਗਈਆਂ ਮੀਟਿੰਗ ਵਿੱਚ ਹੇਠ ਲਿਖਿਆ ਅਹੁਦੇਦਾਰ ਸ਼ਾਮਿਲ ਹੋਏ ਇਸਵਰ ਸਿੰਘ ਮਕੋਰੜ ਸਾਹਿਬ ਸ੍ਰੀ ਮੀਤ ਪ੍ਰਧਾਨ ਜਿਲਾ ਸੰਗਰੂਰ, ਪ੍ਰੇਮ ਸਿੰਘ ਬਲਾਕ ਪ੍ਰਧਾਨ, ਸੰਤ ਰੂਪ ਸਿੰਘ ਸਾਬਕਾ ਸਰਪੰਚ, ਬਲਾਕ ਸੰਮਤੀ ਮੈਂਬਰ, ਮੀਹਾਂ ਸਿੰਘ ਰਾਮਗੜ੍ਹ ਗੁਜਰਾਂ, ਮੀਡੀਆ ਇੰਚਾਰਜ ਬਲਦੇਵ ਸਿੰਘ ਸਰਾਓ ਸੁਰਜਣਭੈਣੀ ਜ਼ਿਲ੍ਹਾ ਸੰਗਰੂਰ, ਰੁਘਵੀਰ ਸਿੰਘ ਹਰੀਗੜ੍ਹ ਗੇਹਲਾ , ਜਗਤਾਰ ਸਿੰਘ ਡੂਡੀਆ, ਧਰਮ ਸਿੰਘ ਸੈਣੀ ਸੈਕਟਰੀ, ਅੰਗਰੇਜ਼ ਪਾਲ ਰਾਮਪੁਰਾ ਸੈਕਟਰੀ, ਸਿਆਮਗਿਰ ਪ੍ਰਧਾਨ ਇਕਾਈ ਮਕੋਰੜ ਸਾਹਿਬ, ਹਰੀਸ਼ ਕੁਮਾਰ ਸਰਪੰਚ ਮਕੋਰੜ ਸਾਹਿਬ, ਜੁਗਿੰਦਰ ਸਿੰਘ, ਸੰਤੀਸ ਕੁਮਾਰ, ਸੁਖਚਰਨ ਸਿੰਘ, ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।