ਸ਼ੇਰਪੁਰ , 25 ਫਰਵਰੀ ( ਹਰਜੀਤ ਸਿੰਘ ਕਾਤਿਲ )– ਪ੍ਰਸਿੱਧ ਸਮਾਜਸੇਵੀ ਪਿਆਰਾ ਸਿੰਘ ਮਾਹਮਦਪੁਰ ਵੱਲੋਂ ਪੰਜਵਾਂ ਅੱਖਾਂ ਦਾ ਮੁਫ਼ਤ ਚੈੱਕ ਅੱਪ ਅਤੇ ਅਪ੍ਰੇਸ਼ਨ ਕੈਂਪ ਸਰਬ ਧਰਮ ਸੰਗਮ ਦਫਤਰ ਅਲਾਲ ਰੋਡ, ਸ਼ੇਰਪੁਰ ਵਿਖੇ ਲਗਾਇਆ ਗਿਆ । ਮਰੀਜ਼ਾਂ ਦੀ ਜਾਂਚ ਡਾ ਮਨਪ੍ਰੀਤ ਸਿੰਘ ਗਲੋਬਲ ਹਸਪਤਾਲ ਸੰਗਰੂਰ ਦੀ ਟੀਮ ਵੱਲੋਂ ਕੀਤੀ ਗਈ ਅਤੇ ਸਾਰੇ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਪਿਆਰਾ ਸਿੰਘ ਮਾਹਮਦਪੁਰ ਨੇ ਦੱਸਿਆ ਕਿ ਜਾਂਚ ਦੌਰਾਨ 10 ਮਰੀਜ਼ ਅਪ੍ਰੇਸ਼ਨ ਕਰਵਾਉਣ ਦੇ ਯੋਗ ਪਾਏ ਗਏ , ਇਹ ਸਾਰੇ ਮਰੀਜ਼ਾਂ ਦੇ ਅਪ੍ਰੇਸ਼ਨ ਗਲੋਬਲ ਹਸਪਤਾਲ ਸੰਗਰੂਰ ਵਿਖੇ 27 ਫਰਵਰੀ ਨੂੰ ਕੀਤੇ ਜਾਣਗੇ। ਸਮਾਜਸੇਵੀ ਪਿਆਰਾ ਸਿੰਘ ਮਾਹਮਦਪੁਰ ਵੱਲੋਂ ਡਾਕਟਰ ਸਹਿਬਾਨਾਂ ਦੀ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ । ਇਸ ਮੌਕੇ ਪ੍ਰਮਜੀਤ ਸਿੰਘ ਮੌੜ ਸਾਬਕਾ ਚੇਅਰਮੈਨ, ਰਣਜੀਤ ਸਿੰਘ ਧਾਲੀਵਾਲ ਸਾਬਕਾ ਸਰਪੰਚ ਸ਼ੇਰਪੁਰ, ਹਾਕਮ ਸਿੰਘ, ਬਲਵੀਰ ਸਿੰਘ ਬਦੇਸ਼ਾ, ਹਰਜਿੰਦਰ ਸਿੰਘ ਉੱਗੋਕੇ, ਗੁਰਬੰਸ ਸਿੰਘ , ਬਲਵੰਤ ਕੌਰ ਘਨੌਰੀ ਕਲਾਂ, ਬੱਬੀ ਬਾਜਵਾ ਤੋਂ ਇਲਾਵਾ ਹੋਰ ਵੀ ਪਤਵੰਤੇ ਮੌਜੂਦ ਸਨ ।
ਸਰਬ ਧਰਮ ਸੰਗਮ ਦਫਤਰ ਸ਼ੇਰਪੁਰ ਵੱਲੋਂ ਅੱਖਾਂ ਦਾ ਪੰਜਵਾਂ ਮੁਫ਼ਤ ਚੈੱਕ ਅੱਪ ਕੈੰਪ ਲਵਾਇਆ
