ਗੋਰੀ ਦੇ ਗਜਰੇ’ ਗੀਤ ਸੰਗੀਤਕ ਖੇਤਰ ‘ਚ ਨਵੇ ਰਿਕਾਰਡ ਬਣਾਵੇਗਾ :- ਗੀਤਕਾਰ ਗੁਰਤੇਜ ਉਗੋਕੇ

  ਸੰਗੀਤਕ ਖੇਤਰ ਦੇ ਚਰਚਿਤ ਦਮਦਾਰ ਆਵਾਜ ਦੀ ਮਲਿਕਾ ਮਿਸ ਪੂਜਾ, ਜਿਨਾਂ ਦੇ ਗੀਤਾਂ ਦਾ ਸਰੋਤਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਓਨਾਂ ਅਨੇਕਾਂ ਗੀਤ ਆਮ ਵਿਆਹ ਤੇ ਪਾਰਟੀਆਂ ਵਿਚ ਵਜਦੇ ਸੁਣਾਈ ਦਿੰਦੇ ਅਤੇ ਯੂਟਿਊਬ ਤੇ ਸੰਗੀਤਕ ਪ੍ਰੇਮੀਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਓਨਾਂ ਦਾ ਨਵਾਂ ਗੀਤ “ਗੋਰੀ ਦੇ ਗਜਰੇ” ਬਹੁਤ ਜਲਦ ਸੰਗੀਤਕ ਖੇਤਰ ਵਿੱਚ ਧੁੰਮਾਂ ਮਚਾਉਣ ਆ ਰਿਹਾ ਹੈ।ਓਨਾਂ ਨਾਲ ਸਹਾਇਕ ਗਾਇਕ ਵਜੋ ਪੰਜਾਬੀ ਮਾਂ ਬੋਲੀ ਦੇ ਮਾਣਮੱਤੇ ਲੋਕ ਗਾਇਕ “ਵੀਰ ਦਵਿੰਦਰ”, ਜਿਨਾਂ ਨੂੰ ਦੁਨੀਆ-ਭਰ ਦੇ ਸੰਗੀਤ ਪ੍ਰੇਮੀਆਂ ਵੱਲੋ ਭਰਵਾ ਹੁੰਗਾਰਾ ਮਿਲਿਆਂ। ਜਿਨਾਂ ਨੇ ਆਪਣੀ ਦਮਦਾਰ ਬੁਲੰਦ ਆਵਾਜ ਨਾਲ ਪੰਜਾਬੀ ਸਰੋਤਿਆਂ ਦੇ ਦਿਲ ਤੇ ਛਾਪ ਛੱਡੀ। ਓਹ ਸੰਗੀਤ ਜਗਤ ਵਿਚ ਸੰਗੀਤ ਪ੍ਰੇਮੀਆਂ ਦੀ ਪਹਿਲੀ ਪਸੰਦ ਬਣ ਗਏ।
   “ਗੋਰੀ ਦੇ ਗਜਰੇ” ਗੀਤ ਪੰਜਾਬੀ ਦੇ ਸਿਰਮੌਰ ਗੀਤਕਾਰ ‘ਗੁਰਤੇਜ ਉਗੋਕੇ’ ਦੀ ਅੱਖਰੀ ਰਸਦ ਹੈ। ਗੀਤਕਾਰ ਗੁਰਤੇਜ ਉਗੋਕੇ ਜੀ ਨੇ ਦੱਸਿਆਂ ਕਿ ਇਹ ਗੀਤ “ਪੰਜਾਬ ਕਿੰਗ ਮਿਊਜ਼ਿਕ” ਤੇ ” ਮਿਊਜ਼ਿਕ ਐਮਪਾਇਰ” ਵੱਲੋ ਦੁਨੀਆ-ਭਰ ਬਹੁਤ ਜਲਦ ਵੱਡੇ ਪੱਧਰ ਤੇ ਰਿਲੀਜ਼ ਕੀਤਾ ਜਾਵੇਗਾ। ਇਸ ਗੀਤ ਵਿੱਚ ਦੋਵੇ ਪ੍ਰਸਿੱਧ ਲੋਕ ਗਾਇਕਾਂ ਦੀ ਖੂਬਸੂਰਤ ਆਵਾਜ਼ ਨਾਲ ਸੰਗੀਤਕ ਸੁਮੇਲ ਬਹੁਤ ਬਹੁ-ਵਿਧਾਈ ਨਾਮਵਰ ਸੰਗੀਤਕਾਰ ਤੇ ਮਿਊਜ਼ਿਕ ਐਮਪਾਇਰ ਦੇ ਸੰਚਾਲਕ “ਪਾਲ ਸਿੱਧੂ” ਦੀ ਰੂਹ ਦਾਤ ਹੈ ਅਤੇ ਇਸ ਗੀਤ ਦਾ ਖੂਬਸੂਰਤ ਫਿਲਮਾਂਕਣ ਵਿਦੇਸ਼ਾਂ ਦੀਆਂ ਮਨਮੋਹਕ ਲੋਕੇਸ਼ਨਾਂ ਤੇ ਨਾਮਵਰ ਡੀ.ਪੀ.ਓ “ਸਾਹਿਬ ਸੇਖੋਂ” ਦੀ ਟੀਮ ਵੱਲੋ ਅਣਥੱਕ ਮਿਹਨਤ ਲਗਨ ਨਾਲ ਤਿਆਰ ਕੀਤਾ ਹੈ।
   ਗੀਤਕਾਰ ‘ਗੁਰਤੇਜ ਉਗੋਕੇ’ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਹ ਗੀਤ ਸੰਗੀਤ ਪ੍ਰੇਮੀਆਂ ਦੀ ਉਮੀਦ ਤੇ ਖਰਾਂ ਉਤਰੇਗਾ ਅਤੇ ਨਵੀਆਂ ਪੈੜਾਂ ਸਿਰਜੇਗਾ । ਆਮੀਨ
  ਸ਼ਿਵਨਾਥ ਦਰਦੀ ਫ਼ਰੀਦਕੋਟ 
   ਫਿਲਮ ਜਰਨਲਿਸਟ 
  ਸੰਪਰਕ:- 9855155392