ਪ੍ਰਸ਼ਾਸਨ ਦੇ ਆਸਵਾਸਨ ਤੋ ਬਾਅਦ ਮ੍ਰਿਤਕ ਦੇ ਪਰਿਵਾਰ ਵੱਲੋ ਧਰਨਾ ਖਤਮ ਕੀਤਾ ਗਿਆ

ਧੂਰੀ 6 ਮਾਰਚ ( ਵਿਕਾਸ ਵਰਮਾ ) ਧੂਰੀ ਨੇੜਲੇ ਪਿੰਡ ਕੱਕੜਵਾਲ  ਵਿਖੇ ਪਿਛਲੇ ਦਿਨੀ ਇਕ ਰੋਡ ਐਕਸੀਡੈਂਟ ਵਿਚ ਜਖਮੀ ਹੋਏ ਜਸਨਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਕੱਕੜਵਾਲ ਦੀ ਮੋਤ ਹੋ ਜਾਣ ਤੇ ਦੋਸ਼ੀਆ ਦੇ ਖਿਲਾਫ ਕਾਰਵਾਈ ਨਾ ਹੋਣ ਦੇ ਰੋਸ ਵਜੋ ਪੀੜਤ ਪਰਿਵਾਰ ਵੱਲੋ‌ ਪਿਛਲੇ ਲਗਭਗ 24 ਘੰਟਿਆ ਤੋ ਸਥਾਨਕ ਕੱਕੜਵਾਲ ਚੌਂਕ ਵਿੱਚ ਮ੍ਰਿਤਕ ਦੀ ਲਾਸ਼ ਰੱਖਕੇ ਧਰਨਾ ਲਗਾਇਆ ਗਿਆ ਸੀ। ਇਸ ਧਰਨੇ ਨਾਲ ਧੂਰੀ ਦੇ ਆਲੇ ਦੁਆਲੇ ਭਾਰੀ ਟ੍ਰੈਫਿਕ ਜਾਮ ਦੇਖਣ ਨੂੰ ਮਿਲਿਆ।ਧਰਨੇ ਵਿੱਚ ਸ਼ਾਮਿਲ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਸ਼ੁਭਮ ਸ਼ਰਮਾ ਸ਼ੁਭੀ ਨੇ ਪੰਜਾਬ ਸਰਕਾਰ ਅਤੇ ਧੂਰੀ ਪ੍ਰਸ਼ਾਸਨ ਤੇ ਵਰਦਿਆ ਕਿਹਾ। ਕਿ ਪਿਛਲੇ 15 ਦਿਨਾ ਤੋ ਪੀੜਤ ਪਰਿਵਾਰ ਇਨਸਾਨ ਦੀ ਗੁਹਾਰ ਲਗਾ ਰਿਹਾ ਹੈ ਅਤੇ ਐਕਸੀਡੈਂਟ ਕਰਨ ਵਾਲੀ ਗੱਡੀ ਦੀ ਵੀ ਜਾਣਕਾਰੀ ਦੇਣ ਤੋ ਬਾਅਦ ਪੁਲਿਸ ਦੀ ਢਿਲੀ ਕਾਰਵਾਈ ਨੇ ਸਾਨੂੰ ਇਹ ਧਰਨਾ ਲਗਾਉਣ ਲਈ ਮਜਬੂਰ ਕਰ ਦਿੱਤਾ।
ਉਹਨਾ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਹਲਕਾ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋ ਪੀੜਤ ਪਰਿਵਾਰ ਨੂੰ ਇਨਸਾਫ ਨਹੀ ਮਿਲਿਆ। ਇਸ ਧਰਨੇ ਦੀ ਤਰਸੇਮ ਕੁਮਾਰ ਰਿੰਕੂ ਵੱਲੋ ਅਗਵਾਈ ਕੀਤੀ ਗਈ। ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਵੱਖ-ਵੱਖ ਪਾਰਟੀਆ ਦੇ ਆਗੂ ਸਹਿਬਾਨ ਪਹੁੰਚੇ। ਧਰਨੇ ਨੂੰ ਸਮਾਪਤ ਕਰਵਾਉਣ ਲਈ ਪਹੁੰਚੇ ਐਸ ਡੀ ਐਮ ਵਿਕਾਸ ਹੀਰਾ ਅਤੇ ਐੱਸ ਪੀ ਮਨਦੀਪ ਸਿੰਘ ਨੇ ਪੀੜਤ ਪਰਿਵਾਰ ਨੂੰ ਵਿਸਵਾਸ਼ ਦਿਵਾਇਆ ਕਿ ਦੋ ਦਿਨਾ ਦੇ ਅੰਦਰ ਅੰਦਰ ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪ੍ਰਸ਼ਾਸਨ ਵੱਲੋ ਮਿਲੇ ਆਸਵਾਸਨ ਤੋ ਬਾਅਦ ਮ੍ਰਿਤਕ ਦੇ ਪਿਤਾ ਗੁਰਦੀਪ ਸਿੰਘ ਅਤੇ ਚਾਚਾ ਸੋਨੀ ਨੇ ਧਰਨਾ ਸਮਾਪਤ ਕਰਦੇ ਹੋਏ ਕਿਹਾ ਕਿ ਮ੍ਰਿਤਕ ਜਸਨਦੀਪ ਸਿੰਘ ਦਾ ਉਦੋ ਤੱਕ ਸੰਸਕਾਰ ਨਹੀ ਕੀਤਾ ਜਾਵੇਗਾ ਜਦੋ ਤੱਕ ਦੋਸ਼ੀਆ ਨੂੰ ਗ੍ਰਿਫਤਾਰ ਨਹੀ ਕੀਤਾ ਜਾਦਾ। ਇਸ ਧਰਨੇ ਵਿਚ ਸਿਮਰਤ ਖੰਗੂੜਾ, ਰਿੰਕੂ ਪੇਂਟਰ, ਕੱਕੜਵਾਲ ਪਿੰਡ ਦੇ ਸਰਪੰਚ ਜਗਜੀਤ ਸਿੰਘ, ਸਾਬਕਾ ਸਰਪੰਚ ਹਰਬੰਸ ਸਿੰਘ, ਸੁਰਿੰਦਰ ਰਾਣਾ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ