ਆ ਰਹੀਆਂ ਜਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਬਾਰੇ ਕੀਤਾ ਵਿਚਾਰ ਵਟਾਂਦਰਾ
ਨਾਭਾ 23 ਅਪ੍ਰੈਲ ਅਸ਼ੋਕ ਸੋਫਤ
ਨਾਭਾ ਜੇਲ ਚੋਂ ਜ਼ਮਾਨਤ ਤੇ ਰਿਹਾਅ ਹੋਣ ਉਪਰੰਤ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਜਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਮੱਦੇਨਜ਼ਰ ਹਲਕੇ ਚ ਅਪਣੀਆਂ ਸਿਆਸੀ ਸਰਗਰਮੀਆਂ ਸ਼ੁਰੂ ਕਰਦਿਆਂ ਪਾਰਟੀ ਅਹੁੱਦੇਦਾਰਾਂ ਤੇ ਵਰਕਰਾਂ ਨਾਲ ਮੀਟਿੰਗਾਂ ਦਾ ਦੋਰ ਸ਼ੁਰੂ ਕਰ ਦਿੱਤਾ ਹੈ ਜਿਸ ਚਲਦਿਆਂ ਉਨਾਂ ਸੀਨੀਅਰ ਕਾਂਗਰਸੀ ਅਤੇ ਐਨ ਆਰ ਆਈ ਪਿਆਰਾ ਸਿੰਘ ਨੋਹਰਾ ਨਾਲ ਉਨਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਉਨਾਂ ਨਾਲ ਮੁਲਾਕਾਤ ਕਰਦਿਆ ਜਿੱਥੇ ਉਨਾਂ ਦਾ ਹਾਲ ਚਾਲ ਜਾਣਿਆ ਉੱਥੇ ਹੀ ਤਜ਼ਰਬੇਕਾਰ ਬਜ਼ੁਰਗ ਆਗੂ ਪਿਆਰਾ ਸਿੰਘ ਨੋਹਰਾ ਨਾਲ ਜਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਸਬੰਧੀ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੋਕੇ ਪਿਆਰਾ ਸਿੰਘ ਨੋਹਰਾ ਨੇ ਕਿਹਾ ਸਾਬਕਾ ਮੰਤਰੀ ਧਰਮਸੋਤ ਦੇ ਬਾਹਰ ਆਉਣ ਨਾਲ ਹਲਕੇ ਦੇ ਪਾਰਟੀ ਵਰਕਰਾਂ ਵਿੱਚ ਹੋਂਸਲਾ ਵਧਿਆ ਹੈ ਆ ਰਹੀਆਂ ਚੋਣਾਂ ਚ ਪਾਰਟੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਚ ਇੱਕਮੁੱਠ ਹੋ ਕੇ ਵਧੀਆ ਪ੍ਰਦਰਸ਼ਨ ਕਰੇਗੀ ਕਿਉਂਕਿ ਲੋਕ ਸਤਾਧਿਰ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹਨ ਜਿਸ ਦਾ ਲਾਭ ਕਾਂਗਰਸ ਪਾਰਟੀ ਨੂੰ ਹੋਵੇਗਾ