ਨਾਭਾ /ਅਸ਼ੋਕ ਸੋਫਤ
ਇਤਿਹਾਸਿਕ ਤੇ ਵਿਰਾਸਤੀ ਸ਼ਹਿਰ ਨਾਭਾ ਵਿਖੇ ਮੁਸਲਮਾਨ ਭਾਈਚਾਰੇ ਵੱਲੋਂ ਈਦਗਾਹ ਵਿਖੇ ਈਦ ਉੱਲ ਫਿਤਰ ਦਾ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਅਮਨ ਸ਼ਾਂਤੀ ਅਤੇ ਆਪਸੀ ਭਾਈਚਾਰੇ ਦਾ ਪ੍ਰਤੀਕ ਈਦ ਉੱਲ ਫਿਤਰ ਸਾਰੇ ਧਰਮਾਂ ਅਤੇ ਦੇਸ਼ ਦੀ ਅਮਨ ਸ਼ਾਂਤੀ ਅਤੇ ਆਪਸੀ ਭਾਈਚਾਰੇ ਲਈ ਦੁਆ ਕੀਤੀ ਗਈ। ਇਸ ਮੌਕੇ ਨਾਭਾ ਤੋਂ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੱਲੋਂ ਵੀ ਈਦਗਾਹ ਵਿਖੇ ਪਹੁੰਚ ਕੇ ਸਮੁੱਚੇ ਭਾਈਚਾਰੇ ਨੂੰ ਇਸ ਦਿਹਾੜੇ ਦੀ ਵਧਾਈ ਦਿੱਤੀ ਗਈ। ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੋਸਾਇਟੀ ਵੱਲੋਂ ਵੀ ਸਮੁੱਚੇ ਮੁਸਲਮਾਨ ਭਾਈਚਾਰੇ ਨੂੰ ਵਧਾਈ ਦਿੱਤੀ ਗਈ। ਪ੍ਰਬੰਧਕ ਕਮੇਟੀ ਵੱਲੋਂ ਵਿਧਾਇਕ ਦੇਵ ਮਾਨ ਸਮੇਤ ਪਹੁੰਚੇ ਰਾਜਨੀਤਿਕ ਆਗੂ ਅਤੇ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੁਸਾਇਟੀ ਰਜਿ ਨਾਭਾ ਦੇ ਮੁੱਖ ਸੇਵਾਦਾਰ ਭਾਈ ਅਮਨਦੀਪ ਸਿੰਘ ਖਾਲਸਾ ਦਾ ਲੋਕਾਂ ਦੇ ਨਾਲ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਇਰਫਾਨ ਖਾਨ ਬੱਬਲੂ, ਮੁਹੰਮਦ ਰਮਜ਼ਾਨ, ਮੁਸਤਾਕ ਅਲੀ ਕਿੰਗ ਸਾਬਕਾ ਸਰਪੰਚ, ਯਾਦਵਿੰਦਰ ਸਿੰਘ ਯਾਦੂ, ਮੁਹੰਮਦ ਸਲੀਮ ਰਾਜਾ ਮੈਡੀਕਲ ਹਾਲ, ਮੁਹੰਮਦ ਸ਼ਬੀਰ, ਹੱਜ ਸ਼ੇਖ ਹਾਫੀਜ਼, ਮਕਬੂਲ ਅਹਿਮਦ, ਨਵਾਬ ਸਰਪੰਚ, ਜੈਲੀ ਖਾਨ, ਮੁਹੰਮਦ ਯਾਮੀਨ, ਹਾਜੀ ਖੁਸ਼ੀ, ਰਾਜਾ ਸਰਪੰਚ ਅਮਜ਼ਦ ਖਾਨ, ਇਨਾਇਤ ਅੰਸਾਰੀ, ਖੁਰਸ਼ੀਦ ਆਲਮ, ਮੁਹੰਮਦ ਗੁਲਸ਼ਾਦ, ਮੁਹੰਮਦ ਸੱਦਾਮ, ਗੋਕਲ ਖਾਨ, ਮੁਹੰਮਦ ਅਜ਼ੀਜ਼, ਅਰਿਜ਼ ਖਾਨ, ਦਿਲਸ਼ਾਦ ਚੌਧਰੀ, ਸ਼ੇਖ ਸਰਫਰਾਜ਼, ਅਨਵਰ ਖਾਨ ਸਮੇਤ ਵੱਡੀ ਗਿਣਤੀ ਵਿੱਚ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਲੋਕ ਹਾਜ਼ਰ ਸਨ।