ਅਦਾਕਾਰ ਮਲਕੀਤ ਰੌਣੀ ਵਲੋਂ ਆਪਣੇ ਨਵੇਂ ਗ੍ਰਹਿ ਪ੍ਰਵੇਸ਼ ਦੇ ਸ਼ੁਭ ਮੌਕੇ ਤੇ ਅਖੰਡ ਪਾਠ ਸਾਹਿਬ ਦਾ ਪਾਠ ਕਰਵਾਇਆ

ਕੈਬਨਿਟ ਮੰਤਰੀ ਖੁਡੀਆਂ, ਕੈਬਨਿਟ ਮੰਤਰੀ ਸੋਂਧ, ਪਫਟਾ ਪ੍ਰਧਾਨ ਨਿਰਮਲ ਰਿਸ਼ੀ ਅਤੇ ਕਰਮਜੀਤ ਅਨਮੋਲ ਆਦਿ ਵੱਡੀ ਗਿਣਤੀ ਵਿੱਚ ਨਾਮੀ ਸਖਸ਼ੀਅਤਾਂ ਨੇ ਭਰੀ ਹਾਜ਼ਰੀ

ਚੰਡੀਗੜ੍ਹ 25 ਫਰਵਰੀ (ਹਰਜਿੰਦਰ ਸਿੰਘ ਜਵੰਦਾ) ਪੰਜਾਬੀ ਫ਼ਿਲਮਾਂ ਦੇ ਨਾਮੀ ਅਦਾਕਾਰ ਮਲਕੀਤ ਰੌਣੀ ਵੱਲੋਂ ਆਪਣੇ ਨਵੇਂ ਗ੍ਰਹਿ ਪ੍ਰਵੇਸ਼ ਮੌਕੇ ਆਪਣੇ ਜੱਦੀ ਪਿੰਡ ਰੌਣੀ ਖੁਰਦ ਵਿਖੇ ਵਾਹਿਗੁਰੂ ਜੀ ਦਾ ਓਟ ਆਸਰਾ ਲੈਂਦੇ ਹੋਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਪਾਠ ਦਾ ਭੋਗ ਪਵਾਇਆ ਗਿਆ ਅਤੇ ਧੁਰ ਕੀ ਬਾਣੀ ਦਾ ਕੀਰਤਨ ਸਜਾਇਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਖੁਡੀਆਂ, ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਂਧ, ਵਿਧਾਇਕ ਦਿਨੇਸ਼ ਚੱਡਾ, ਵਿਧਾਇਕ ਡਾ ਚਰਨਜੀਤ ਸਿੰਘ, ਵਿਧਾਇਕ ਲਾਭ ਸਿੰਘ ਉੱਗੋਕੇ, ਨਰਿੰਦਰ ਸ਼ੇਰਗਿੱਲ ਚੇਅਰਮੈਨ ਮਾਰਕਫੈੱਡ,
ਪਫਟਾ ਦੀ ਪ੍ਰਧਾਨ ਪਦਮ ਸ਼੍ਰੀ ਨਿਰਮਲ ਰਿਸ਼ੀ, ਅਦਾਕਾਰ ਕਰਮਜੀਤ ਅਨਮੋਲ, ਮੈਡਮ ਗੁਰਪ੍ਰੀਤ ਭੰਗੂ, ਸਵਰਨ ਸਿੰਘ ਭੰਗੂ, ਭਾਰਤ ਭੂਸ਼ਣ ਵਰਮਾ, ਰਣਜੀਤ ਰਾਣਾ, ਹਾਰਭੀ ਸੰਘਾ, ਪ੍ਰਕਾਸ਼ ਗਾਧੂ, ਸੀਮਾ ਕੌਸ਼ਲ, ਜਗਤਾਰ ਜੱਗੀ, ਅਨੀਤਾ ਮੀਤ, ਅਨੀਤਾ ਸਵਦੇਸ਼, ਰੁਪਿੰਦਰ ਰੂਪੀ, ਪਰਮਿੰਦਰ ਗਿੱਲ, ਨਿਰਦੇਸ਼ਕ ਅਵਤਾਰ ਸਿੰਘ, ਪਰਮਜੀਤ ਸਿੰਘ ਭੰਗੂ, ਹਰਦੀਪ ਗਰੇਵਾਲ, ਮਨਵੀਰ ਰਾਏ, ਤੋਤਾ ਸਿੰਘ ਦੀਨਾ, ਰਵਿੰਦਰ ਮੰਡ, ਲੱਖਾ ਲਹਿਰੀ, ਹਰਜਿੰਦਰ ਸਿੰਘ ਜਵੰਦਾ, ਜਸਦੀਪ ਕੀਨੂੰ, ਹਰਵਿੰਦਰ ਔਜਲਾ, ਅਮਨਦੀਪ ਸਿੰਘ, ਹੈਪੀ ਬੱਲ, ਕਿਸਾਨ ਜੱਥੇਬੰਦੀ ਪਰਮਿੰਦਰ ਸਿੰਘ ਚਾਲਕੀ, ਤਲਵਿੰਦਰ ਸਿੰਘ ਗਾਗੋਂ ਅਤੇ ਦਲਜੀਤ ਸਿੰਘ ਚਾਲਕੀ ਆਦਿ ਤੋਂ ਇਲਾਵਾ ਪਿੰਡ ਰੌਣੀ ਖੁਰਦ ਦੀ ਸਮੂਹ ਨਗਰ ਪੰਚਾਇਤ, ਪਿੰਡ ਰੌਣੀ ਕਲਾਂ, ਸਾਂਧਾਹੇੜੀ ਮਾਜਰਾ ਤੇ ਇਲਾਕੇ ਭਰ ਤੋਂ ਵੱਡੀ ਗਿਣਤੀ ਵਿੱਚ ਪਤਵੰਤਿਆਂ ਨੇ ਰੌਣੀ ਪਰਿਵਾਰ ਦੀ ਇਸ ਖੁਸ਼ੀ ਚ ਸ਼ਾਮਿਲ ਹੋ ਕੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ।ਇਸ ਮੌਕੇ ਮਲਕੀਤ ਰੌਣੀ, ਉਨ੍ਹਾਂ ਦੇ ਭਰਾ ਨੰਬਰਦਾਰ ਤੇਜਿੰਦਰ ਸਿੰਘ ਅਤੇ ਸਮੂਹ ਰੌਣੀ ਪਰਿਵਾਰ ਨੇ ਆਏ ਹੋਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।