ਪਿੰਡ ਸਰਾਵਾਂ ਵਾਸੀਆਂ ਨੇ ਡਿਪੂ ਹੋਲਡਰ ਤੇ ਕਣਕ ਘੱਟ ਦੇਣ ਦੇ ਲਾਏ ਦੋਸ਼ ਤੇ ਕੀਤੀ ਨਾਰੇ ਬਾਜੀ

ਅੰਮ੍ਰਿਤਸਰ 31 ਮਾਰਚ (ਕੁਲਬੀਰ ਸਿੰਘ ਢਿੱਲੋਂ , ਸਾਹਿਬ ਖੋਖਰ )  ਕੋਰੋਨਾ ਵਾਇਰਸ ਮਹਾਮਾਰੀ ਫੈਲਨ ਕਰਕੇ ਪੰਜਾਬ ਅੰਦਰ ਕਰਫਿਊ ਜਾਰੀ ਹੈ ਅਤੇ ਗਰੀਬ ਪਰਿਵਾਰ ਰਾਸਨ ਪਾਣੀ ਨਾ ਹੋਣ ਕਰਕੇ ਭੁੱਖ ਨਾਲ ਮਰ ਰਹੇ ਹਨ ਤੇ ਪੂਰਾ ਪ੍ਰਸਾਸਨ ਤੇ ਸਮਾਜ ਸੇਵੀ ਸੰਸਥਾਵਾਂ ਗਰੀਬ ਪਰਿਵਾਰਾਂ ਦਾ ਢਿੱਡ ਭਰਨ ਚ ਲੱਗੀਆਂ ਹਨ ਉੱਥੇ ਹੀ ਕੁਝ ਅਮੀਰ ਲੋਕ ਲੋਕ ਗਰੀਬਾਂ ਦੇ ਨਵਾਲੇ ਨੂੰ ਮੂੰਹ ਵਿੱਚੋ ਖੋਹ ਰਹੇ ਹਨ ਅੱਜ ਤਹਿਸੀਲ ਅਜਨਾਲਾ ਦੇ ਪਿੰਡ ਸਰਾਵਾਂ ਦੇ ਡਿੱਪੂ ਹੋਲਡਰ ਵੱਲੋਂ ਜੋ ਸਰਕਾਰੀ ਦੋ ਰੁਪਏ ਕਿੱਲੋ ਵਾਲੀ ਕਣਕ  ਗਰੀਬ ਪਰਿਵਾਰਾਂ ਨੂੰ ਜੋ ਕਣਕ ਦਿੱਤੀ ਜਾ ਰਹੀ ਸੀ ਉਹ ਕਣਕ ਤੀਹ ਕਿਲੋ ਦੀ ਬਜਾਏ 23 ਕਿਲੇ ਕਣਕ ਦੇ ਰਿਹਾ ਸੀ ਅਤੇ ਪੈਸੇ ਤੀਹ ਕਿਲੋ ਦੇ ਲੈ ਰਿਹਾ ਸੀ ਅਤੇ ਪਿੰਡ ਵਾਸੀਆਂ ਨੇ ਡਿਪੂ ਹੋਲਡਰ ਦੇ ਖਿਲਾਫ ਨਾਰੇਬਾਜੀ ਕੀਤੀ ਤੇ ਪਿੰਡ ਵਾਸੀਆਂ ਨੇ ਕੱਡਾ ਲਿਆ ਕਿ ਪੱਤਰਕਾਰਾਂ ਦੇ ਸਾਹਮਣੇ ਕਣਕ ਦੇ ਤੌੜੇਆ ਨੂੰ ਤੋਲਿਆ ਤਾ ਵਜਨ ਘੱਟ ਸੀ ਅਤੇ ਜਦੋਂ ਪੱਤਰਕਾਰਾਂ ਵੱਲੋਂ ਉੱਥੋਂ ਮਜੂਦ ਪੁਲਿਸ ਮੁਲਾਜ਼ਮਾ ਨੂੰ ਕਣਕ ਸਬੰਧੀ ਗਲਬਾਤ ਕੀਤੀ ਤਾ ਉਹਨਾਂ ਕਿਹਾ ਕਿ ਅਸੀਂ ਇਸ ਘਟਨਾ ਸਬੰਧੀ ਐਸ ਐਚ ਓ ਤੇ ਐਸ ਡੀ ਅਮ ਅਜਨਾਲਾ ਨੂੰ ਦੱਸ ਦਿੱਤਾ ਹੈ ਜਦੋਂ ਫੂਡ ਸਪਲਾਈ ਵਿਭਾਗ ਦੇ ਦੇ ਇੰਸਪੈਕਟਰ ਅਕਬਾਲ ਸਿੱਘ ਤੋ ਕਣਕ ਸਬੰਧੀ ਜਾਣਕਾਰੀ ਲਈ ਤਾ ਉਹਨਾਂ ਦੱਸਿਆ ਕਿ ਸਰਾਵਾ ਪਿੰਡ ਨੂੰ 600 ਤੌੜਾ ਕਣਕ ਦਾ ਮਿਲਦਾ ਹੈ ਹੋ ਸਕਦਾ ਗੱਡੀ ਵਿੱਚ ਕੁੱਝ ਤੌੜੇ ਪਾਟਣ ਕਰਕੇ ਕਣਕ ਘੱਟ ਹੋਵੇ ਉਹਨਾਂ ਕਿਹਾ ਕਿ ਸਵੇਰੇ ਜਾ ਕੇ ਇਸ ਮਾਮਲੇ ਦੀ ਜਾਚ ਕੀਤੀ ਜਾਵੇ ਗੀ

2 thoughts on “ਪਿੰਡ ਸਰਾਵਾਂ ਵਾਸੀਆਂ ਨੇ ਡਿਪੂ ਹੋਲਡਰ ਤੇ ਕਣਕ ਘੱਟ ਦੇਣ ਦੇ ਲਾਏ ਦੋਸ਼ ਤੇ ਕੀਤੀ ਨਾਰੇ ਬਾਜੀ

Leave a Reply

Your email address will not be published. Required fields are marked *