ਤਲਵੰਡੀ ਸਾਬੋ 09 ਮਾਰਚ (ਰੇਸ਼ਮ ਸਿੰਘ ਦਾਦੂ) ਬੀਤੇ ਕੱਲ੍ਹ ਅਕਾਲ ਚਲਾਣਾ ਕਰ ਗਏ ਨਗਰ ਕੌਂਸਲ ਤਲਵੰਡੀ ਸਾਬੋ ਦੇ ਸਾਬਕਾ ਪ੍ਰਧਾਨ ਬੀਬੀ ਸ਼ਵਿੰਦਰ ਕੌਰ ਚੱਠਾ (ਕੌਂਸਲਰ) ਦੇ ਫੁੱਲ ਚੁੱਗਣ ਦੀ ਰਸਮ ਤੋਂ ਬਾਅਦ ਅੱਜ ਚੱਠਾ ਪਰਿਵਾਰ ਨੇ ਪਾਣੀ ਦੇ ਪ੍ਰਦੂਸ਼ਣ ਨੂੰ ਧਿਆਨ ਚ ਰੱਖਦਿਆਂ ਉਨਾਂ੍ਹ ਦੇ ਅੰਗੀਠੇ ਦੀ ਰਾਖ ਆਪਣੇ ਖੇਤ ਚ ਦੱਬਕੇ ਉੱਥੇ ਵਾਤਾਵਰਨ ਦੀ ਸਾਂਭ ਸੰਭਾਲ ਤਹਿਤ ਵੱਖ ਵੱਖ ਤਰ੍ਹਾਂ ਦੇ ਬੂਟੇ ਲਗਾਏ।ਖੇਤ ਵਿੱਚ ਅੰਗੀਠੇ ਦੀ ਰਾਖ ਦੱਬਕੇ ਬੂਟੇ ਲਗਾਉਣ ਸਮੇਂ ਬੀਬੀ ਸ਼ਵਿੰਦਰ ਕੌਰ ਦੇ ਪਤੀ ਅਤੇ ਨਾਮੀ ਸਾਹਿਤਕ ਸਖਸ਼ੀਅਤ ਜਥੇਦਾਰ ਦਰਸ਼ਨ ਸਿੰਘ ਚੱਠਾ,ਉਨ੍ਹਾਂ ਦੇ ਵੱਡੇ ਸਪੁੱਤਰ ਅਤੇ ਸੀਨੀਅਰ ਕਾਂਗਰਸੀ ਆਗੂ ਸੁਖਬੀਰ ਸਿੰਘ ਚੱਠਾ ਤੇ ਛੋਟੇ ਸਪੁੱਤਰ ਜਸਵੀਰ ਸਿੰਘ ਚੱਠਾ ਤੋਂ ਇਲਾਵਾ ਸਮੁੱਚਾ ਚੱਠਾ ਪਰਿਵਾਰ ਮੌਜੂਦ ਰਿਹਾ।ਅੱਜ ਫੁੱਲ ਚੁਗਣ ਦੀ ਰਸਮ ਮੌਕੇ ਵਿਸ਼ੇਸ ਤੌਰ ਤੇ ਪੁੱਜੇ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਸਪੁੱਤਰ ਗੁਰਬਾਜ਼ ਸਿੰਘ ਸਿੱਧੂ ਵੀ ਬੂਟੇ ਲਾਉਣ ਮੌਕੇ ਮੌਜੂਦ ਰਹੇ।
ਬੀਬੀ ਸ਼ਵਿੰਦਰ ਕੌਰ ਦੇ ਅਕਾਲ ਚਲਾਣੇ ਨੂੰ ਉਨ੍ਹਾਂ ਨੇ ਨਾ ਕੇਵਲ ਚੱਠਾ ਪਰਿਵਾਰ ਲਈ ਸਗੋਂ ਨਗਰ ਦੀ ਰਾਜਨੀਤੀ ਲਈ ਵੀ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ।ਚੱਠਾ ਪਰਿਵਾਰ ਨਾਲ ਅੱਜ ਦੁੱਖ ਪ੍ਰਗਟਾਉਣ ਵਾਲਿਆਂ ਚ ਹਲਕਾ ਵਿਧਾਇਕਾ ਬਲਜਿੰਦਰ ਕੌਰ ਦੇ ਪਿਤਾ ਅਤੇ ਪੰਥਕ ਆਗੂ ਜਥੇਦਾਰ ਦਰਸ਼ਨ ਸਿੰਘ ਜਗਾ ਰਾਮ ਤੀਰਥ,ਮਾਰਕਿਟ ਕਮੇਟੀ ਰਾਮਾਂ ਦੇ ਚੇਅਰਪਰਸਨ ਗੁਰਪ੍ਰੀਤ ਕੌਰ,ਜੱਟਮਹਾਂ ਸਭਾ ਹਲਕਾ ਪ੍ਰਧਾਨ ਮਨਜੀਤ ਲਾਲੇਆਣਾ,ਅਵਤਾਰ ਮੈਨੂੰਆਣਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ,ਗੁਰਪ੍ਰੀਤ ਸਿੰਘ ਕੀਪਾ ਕੌਂਸਲਰ,ਜਸਪਾਲ ਸਿੰਘ ਪਾਲਾ ਬੰਗੀ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਰਾਮਾਂ,ਕਾਂਗਰਸੀ ਆਗੂ ਬਲਕਰਨ ਸਿੰਘ ਬੱਬੂ ਸਾਬਕਾ ਕੌਂਸਲਰ,ਤਰਸੇਮ ਸਿੰਘ ਲਾਲੇਆਣਾ,ਐਡਵੋਕੇਟ ਜਗਸੀਰ ਸਿੰਘ ਭਾਗੀਵਾਂਦਰ,ਗੁਰਮੇਲ ਸਿੰਘ ਲਾਲੇਆਣਾ,ਜਗਤਾਰ ਨੰਗਲਾ,ਹਰਪਾਲ ਸਿੰਘ ਗਾਟਵਾਲੀ,ਧਰਵਿੰਦਰ ਢਿੱਲੋਂ ਗਿਆਨਾ,ਜਗਤਾਰ ਸਿੰਘ ਨੰਬਰਦਾਰ,ਸੀਰਾ ਪ੍ਰਧਾਨ ਰਾਮਾਂ,ਗੋਰਾ ਵਕੀਲ ਲਾਲੇਆਣਾ,ਅਕਾਲੀ ਆਗੂ ਠਾਣਾ ਸਿੰਘ ਚੱਠਾ ਅਤੇ ਸੋਹਣ ਸਿੰਘ ਜਗਾ,ਡਿੱਪੂ ਹੋਲਡਰ ਯੂਨੀਅਨ ਦੇ ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਧਾਲੀਵਾਲ,ਪ੍ਰੇਮ ਕੁਮਾਰ ਗੋਗੀ ਨੰਬਰਦਾਰ,ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਰਾਜੂ ਤੋਂ ਇਲਾਵਾ ਵੱਡੀ ਗਿਣਤੀ ਮੁਹਤਬਰ ਸਖਸ਼ੀਅਤਾਂ ਸ਼ਾਮਿਲ ਸਨ।