ਮਾਛੀਵਾੜਾ ਸਾਹਿਬ (ਡਾ.ਜਤਿੰਦਰ ਕੁਮਾਰ ਝੜੌਦੀ) : ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੋ ਵਿਧਾਨ ਸਭਾ ਸੈਸ਼ਨ ਦੌਰਾਨ ਬਜਟ ਪੇਸ਼ ਕੀਤਾ ਗਿਆ ਹੈ। ਉਹ ਲੋਕ ਹਿੱਤਾਂ ਵਾਲਾ ਹੈ, ਜਿਸ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਤੇ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਨੇ ਕੀਤਾ। ਬਜਟ ਬਾਰੇ ਗੱਲ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ‘ਆਪ’ ਨੇ ਲੋਕਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੀ ਗਰੰਟੀ ਦਿੱਤੀ ਸੀ ਜੋ ਪੂਰੀ ਕਰਕੇ ਦਿਖਾਈ ਤੇ 90 ਫ਼ੀਸਦੀ ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ। ਉਨ੍ਹਾਂ ਕਿਹਾ ਪਿਛਲੀਆਂ ਸਰਕਾਰਾਂ ਸਮੇਂ ਬਿਜਲੀ ਹਮੇਸ਼ਾਂ ਗੁਲ ਰਹਿੰਦੀ ਸੀ ਜਦਕਿ ‘ਆਪ’ ਸਰਕਾਰ ਦੇ ਤਿੰਨ ਸਾਲਾਂ ਕਾਰਜਕਾਲ ਦੌਰਾਨ ਪੂਰੀ ਰਹੀ ਹੈ । ਸਰਕਾਰ ਵੱਲੋਂ ਜੋ ਬਜਟ ਪੇਸ਼ ਕੀਤਾ ਗਿਆ ਉਸ ‘ਚ 7713 ਕਰੋੜ ਰੁਪਏ ਮੁਫ਼ਤ ਬਿਜਲੀ ਦੇਣ ਲਈ ਰਾਖਵੇਂ ਰੱਖੇ ਗਏ ਹਨ ਤਾਂ ਜੋ ਇਸ ਦੀ ਸਪਲਾਈ ਨਿਰਵਿਘਨ ਜਾਰੀ ਰਹੇ। ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਜੇਕਰ ਖੇਤੀਬਾੜੀ ਲਈ ਬਿਜਲੀ ਦੀ ਗੱਲ ਕਰੀਏ ਤਾਂ ਹਰੇਕ ਕਿਸਾਨ ਨੂੰ ਸਿਆਲੂ ਮੱਕੀ ‘ਚ 1 ਰੁਪਏ ਦਾ ਡੀਜ਼ਲ ਵੀ ਫੂਕਣਾ ਨਹੀਂ ਪਿਆ, ਸਰਕਾਰ ਨੇ ਦਿਨ ਵੇਲੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ। ਝੋਨੇ ਦੇ ਸੀਜ਼ਨ ‘ਚ ਵੀ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ । ਸਾਡੀ ਆਮ ਆਦਮੀ ਪਾਰਟੀ ਸਰਕਾਰ ਨੂੰ ਫਖ਼ਰ ਹੈ ਕਿ ਅਸੀਂ ਬਿਜਲੀ ਗਰੰਟੀ ਪੂਰੀ ਕਰ ਲੋਕਾਂ ਨਾਲ ਕੀਤਾ ਵਾਅਦਾ ਨਿਭਾਇਆ।
ਜਨਤਾ ਨੂੰ ‘ਆਪ’ ਸਰਕਾਰ ਦੇ ਰਾਜ ‘ਚ ਮਿਲ ਰਹੀ ਬਿਜਲੀ ਮੁਫ਼ਤ : ਦਿਆਲਪੁਰਾ, ਕੁੰਦਰਾ
