ਜੈਤੋ,16 ਅਪੈ੍ਲ (ਸਵਰਨ ਨਿਆਮੀਵਾਲਾ):-‘ਮੁੱਕ ਗਈ ਅਫ਼ੀਮ ਡੱਬੀ ਯਾਰੋ ਅੱਜ ਕੋਈ ਅਮਲੀ ਢੰਗ ਦਾ ਸਾਰੋ’ ਕਲੀਆ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਗੀਤ ਜਿੱਥੇ ਪੰਜਾਬੀ ਜਗਤ ਵਿੱਚ ਕਾਫ਼ੀ ਮਕਬੂਲ ਹੋਇਆ ਸੀ। ਇਸ ਗੀਤ ਵਿੱਚ ਪੰਜਾਬੀਆ ਦੇ ਮਨ ਪਸੰਦ ਨਸ਼ੇ ਅਫ਼ੀਮ ਦੀ ਗੱਲ ਹੋਈ ਸੀ। ਸਮਾਜ ਵਿੱਚ ਜਿਸ ਤਰ੍ਹਾ ਪ੍ਰਵਿਰਤੀ ਆਉਦੀ ਹੈ ਉਸੇ ਤਰ੍ਹਾ ਲੋਕਾਂ ਦੇ ਖਾਣ ਪੀਣ ਵਿੱਚ ਵੀ ਪਰਿਵਰਤਨ ਆਉਂਦਾ ਹੈ । ਮਨੁੱਖੀ ਸਰੀਰ ਨੂੰ ਜਿਉਣ ਖਾਣ ਪੀਣ ਦੀ ਲੋੜ ਸੀ ਪਰ ਹੁਣ ਨਸ਼ਾ ਵੀ ਮਨੁੱਖ ਲਈ ਜਿਉਣ ਦੀ ਲੋੜ ਬਣ ਗਿਆ ਹੈ। ਸਮੇਂ ਦੇ ਬਦਲਾਅ ਨਾਲ ਨਸ਼ਿਆ ਵਿੱਚ ਬਹੁਤ ਸਾਰੇ ਨਵੇਂ ਆ ਗਏ ਹਨ ।ਕਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਨਾਲ਼ੋਂ, ਭੈੜੀ ਨਸ਼ੇ ਦੀ ਬਿਮਾਰੀ ਦਾ ਸ਼ਿਕਾਰ ਚੁੱਕੇ ਹਨ ਨਸੇੜੀ ।ਪੰਜਾਬ ਦੇ ਖੁੱਲ੍ਹੇ ਡੁੱਲੇ ਸੁਭਾਅ ਦੇ ਮਾਲਕ ਲੋਕਾ ਨੇ ਸ਼ੌਂਕ ਨਾਲ ਹੀ ਨਸ਼ੇ ਨੂੰ ਗੱਲ ਨਾਲ ਲਿਆ ਹੈ ਅਤੇ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਨੇ ਅਜਿਹਾ ਆਪਣੀ ਗਿ੍ਰਫਤ ਵਿੱਚ ਲਿਆ ਹੈ ਕਿ ਪੰਜਾਬ ਦੇ ਕਈ ਪਰਿਵਾਰਾਂ ਇਸ ਦੀ ਭੇਟ ਚੁੱਕੇ ਹਨ। ਅਫ਼ੀਮ, ਪੋਸਤ ਤਾਂ ਹੁਣ ਵੱਡੇ ਅਤੇ ਸਕੀਨ ਲੋਕਾਂ ਨਸ਼ਾ ਬਣ ਕਿ ਰਹਿ ਗਿਆ। ਕਿਉਂਕਿ ਪੰਜਾਬ ਵਿੱਚ ਨਸ਼ੇ ਦੀ ਵੱਧ ਰਹੀ ਲੱਤ ਨੇ ਗਰੀਬ ਅਤੇ ਮਜ਼ਦੂਰਾਂ ਨੂੰ ਆਪਣੇ ਸਿਕੰਚੇ ਵਿੱਚ ਜਕੜ ਲਿਆ ਹੈ ਕਿ ਹੁਣ ਮਜ਼ਦੂਰਾਂ ਨੂੰ ਦਿਹਾੜੀ ਤੇ ਜਾਣ ਤੋ ਪਹਿਲਾ ਨਸ਼ੇ ਦੀਆ ਗੋਲ਼ੀਆਂ ਲੈਣੀਆਂ(ਖਾਣੀਆਂ)ਪੈਂਦੀਆਂ ਹਨ। ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ਨਾਲ ਨਸ਼ਾ ਰੁਕਣ ਵਿੱਚ ਨਾ ਮਾਤਰ ਠੱਲ ਨੇ ਨਸ਼ੇ ਦੇ ਰੂਪ ਚਿੱਟੇ ਨੂੰ ਚਿੱਟੀ ਵਿੱਚ ਤਬਦੀਲ ਕਰਨ ਵਿੱਚ ਜ਼ਰੂਰ ਯੋਗਦਾਨ ਪਾਇਆ। ਸਸਤਾ ਨਸ਼ਾ ਚਿੱਟੀਆਂ ਦੀਆ ਗੋਲ਼ੀਆਂ ਹੁਣ ਪਿੰਡਾਂ ਵਿੱਚ ਖਾਣ ਵਾਲੇ ਲੋਕਾਂ ਦੀ ਗਿਣਤੀ 40 ਤੋਂ 45 ਪ੍ਰਤੀਸਤ ਦੇ ਕਰੀਬ ਹੈ ਅਤੇ ਜਿਸ ਵਿੱਚ ਲੇਬਰ(ਮਜ਼ਦੂਰੀ) ਕਰਨ ਵਾਲ਼ਿਆਂ ਦੀ ਗਿਣਤੀ 70 ਤੋਂ 80 ਪ੍ਰਤੀਸਤ ਹੈ ਜਿਸ ਕਾਰਨ ਆਉੰਣ ਹਾੜੀ ਦੇ ਦਿਨਾਂ ਵਿੱਚ ਖੇਤੀ ਲਈ ਮਜ਼ਦੂਰੀ ਦੀ ਸਭ ਤੋਂ ਸਮੱਸਿਆ ਆ ਸਕਦੀ ਹੈ। ਕਿਉਂਕਿ ਨਸ਼ੇ ਦੀਆ ਗੋਲ਼ੀਆਂ ਖਾ ਕੇ ਸਵੇਰ ਬਿਸਤੇ ‘ਚ ਉਠੱਣ ਵਾਲੇ ਨਸੇੜੀ ਹੁਣ ਨਸ਼ਾ ਮਿਲਣ ਕਾਰਨ ਨਸ਼ੇ ਲਈ ਦਰ ਦਰ ਭੜਕ ਰਹੇ ਹਨ। ਕਰੋਨਾ ਕਾਰਨ ਲਾਕਡਾਊਨ ਅਤੇ ਕਰਫਿਊ ਕਾਰਨ ਨਸ਼ਿਆ ਦੇ ਸੁਦਾਗਰ ਵੀ ਹੱਥ ਖੜ੍ਹੇ ਕਰ ਗਏ ਹਨ। ਨਸ਼ਾ ਖਾਣ ਵਾਲੇ ਨਸੇੜੀਆ ਦੇ ਮੂੰਹ ਤੋਂ ਮੱਖੀ ਨੀ ਉੱਡਦੀ। ਸੂਤਰਾ ਅਨੁਸਾਰ 50 ਤੋ 60 ਰੁਪਏ ਵਿੱਚ ਵਿਕਣ ਵਾਲਾ ਗੋਲ਼ੀਆਂ ਪੱਤਾ 350 ਤੋਂ 400 ਵਿੱਚ ਵਿਕ ਰਿਹਾ ਅਤੇ ਪੋਸਤ 7000 ਤਾਂ 8000 ਨੂੰ ਪਾਰ ਕਰ ਗਿਆ ਹੈ । ਇਹ ਵੱਡਾ ਕਾਰਨ ਹੈ ਕਿ ਨਸੇੜੀ ਨਸ਼ਾ ਛੱਡਣ ਲਈ ਹਸਪਤਾਲਾਂ ਵਿੱਚ ਜਾ ਰਹੇ ਹਨ। ਪਰਮਾਮਤਾ ਕਰੇ ਕਿ ਕਰੋਨਾ ਡਰ ਨਸ਼ੇ ਦੀ ਗਿ੍ਰਫਤ ਆ ਚੁੱਕੇ ਪੰਜਾਬੀਆਂ ਨੂੰ ਬਚਾ ਲਵੇ।
ਇਹ ਵੀ ਦੱਸਣਯੋਗ ਹੈ ਜਿਲਾ ਫਰੀਦਕੋਟ 7 ਹਜ਼ਾਰ ਦੇ ਕਰੀਬ ਨਸ਼ਾ ਖਾਣ ਵਾਲੇ ਲੋਕ ਰੈਗੂਲਰ ਨਸ਼ਾ ਛੱਡ ਰਹੇ ਹਨ ਐਨਾ ਦਿਨਾਂ ਵਿੱਚ ਨਸ਼ਾ ਖਾਣ ਵਾਲ਼ਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।
ਇਸ ਸੰਬੰਧੀ ਡਾਕਟਰ ਰਾਜਵੀਰ ਕੌਰ ਸਿਵਲ ਹਸਪਤਾਲ ਜੈਤੋ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੁਆਰਾ ਨਸ਼ਾ ਛਡਾਉ ਸੈਂਟਰ ਚਲਾਏ ਜਾ ਰਹੇ ਹਨ। ਪੰਜਾਬ ਵਿੱਚ ਲਾਕਡਾਊਨ ਅਤੇ ਕਰਫਿਊ ਦੌਰਾਨ ਛੱਡਣ ਵਾਲੇ ਲੋਕਾਂ ਦੀ ਗਣਿਤੀ ਦਿਨੋ ਦਿਨ ਵੱਧ ਰਹੀ ਹੈ ਪਹਿਲੇ ਦਿਨਾਂ ਵਿੱਚ 250 ਦੇ ਕਰੀਬ ਹਰ ਰੋਜ਼ ਨਸ਼ਾ ਛੱਡਣ ਵਾਲੇ ਮਰੀਜ਼ ਆ ਰਹੇ ਹਨ।
ਆਪ ਆਗੂ ਅਮੋਲਕ ਸਿੰਘ ਦਾ ਕਹਿਣਾ ਹੈ ਕਿ ਸਮੇਂ ਦੀਆ ਸਰਕਾਰਾਂ ਵੱਲੋਂ ਨਸ਼ੇ ਨੂੰ ਰੋਕਣ ਲਈ ਕੋਈ ਠੋਸ ਉਪਰਾਲਾ ਨਹੀਂ ਕੀਤਾ ਗਿਆ ਹੁਣ ਪੰਜਾਬ ਦਾ ਗਰੀਬ ਮਜ਼ਦੂਰ ਵਰਗ ਨਸ਼ੇ ਦੀ ਜਕੜ ਵਿੱਚ ਐਨੀ ਬੁਰੀ ਤਰ੍ਹਾ ਫਸ ਚੁੱਕਾ ਹੈ ਕਿ ਘਰ ਦੇ ਰਾਸ਼ਨ ਨਾਲ਼ੋਂ ਪਹਿਲਾ ਨਸ਼ਾ ਉਹਨਾ ਦੀ ਲੋੜ ਬਣ ਚੁੱਕਾ ਹੈ। ਪੰਜਾਬ ਵਿੱਚ ਸਰਕਾਰ ਤਾਂ ਨਸ਼ਾ ਬੰਦ ਨਹੀਂ ਕਰ ਸਕੀ ਪਰ ਕਰੋਨਾ ਦੇ ਡਰ ਕਾਰਨ ਨਸ਼ਾ ਚੋਰ ਬਜ਼ਾਰੀਆ ਦੀ ਨਸ਼ਾ ਸਪਲਾਈ ਬੰਦ ਹੋਣ ਕਾਰਨ ਨਸ਼ੇੜੀ ਲੋਕ ਖ਼ੁਦ ਹੀ ਨਸ਼ਾ ਛੱਡਣ ਲਈ ਮਜਬੂਰ ਹੋ ਕੇ ਹਸਪਤਾਲਾਂ ਵਿੱਚੋਂ ਦਵਾਈਆਂ ਲੈ ਰਹੇ ਹਨ।