ਮਾਰਕਫੈਡ ਵੱਲੋਂ ਕੰਟਰੋਲ ਰੇਟ ਤੇ ਰਾਸ਼ਨ ਦੇਣ ਲਈ ਗੱਡੀ ਰਵਾਨਾ

ਜੈਤੋ 15 (ਸਵਰਨ ਨਿਆਮੀਵਾਲਾ):- ਡਿਪਟੀ ਕਮਿਸ਼ਨ ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜੈਤੋ ਮਾਰਕਫੈਡ ਵੱਲੋਂ ਖਾਣ ਪੀਣ ਦੀਆ ਵਸਤਾਂ ਨੂੰ ਕੰਟਰੋਲ ਰੇਟਾਂ ਤੇ ਲੋਕਾਂ ਨੂੰ ਦੇਣ ਲਈ ਗੱਡੀ ਨੂੰ ਮਾਰਕਫੈਡ ਦੇ ਮੈਨੇਜਰ ਸੁਰਜੀਤ ਸਿੰਘ ਵੱਲੋਂ ਰਵਾਨਾ ਕੀਤਾ ਗਿਆ। ਸੁਰਜੀਤ ਸਿੰਘ ਨੇ ਦੱਸਿਆ ਕਿ ਮਾਰਕਫੈਡ ਵੱਲੋਂ ਲੋਕਾਂ ਨੂੰ ਖਾਣ-ਪੀਣ ਦੀਆ ਵਧੀਆ ਕੁਆਲਿਟੀ ਦੀਆ ਵਸਤਾਂ ਬਾਜ਼ਾਰ ਨਾਲ਼ੋਂ ਸਸਤੇ ਰੇਟਾਂ ਮੁਹੱਇਆ ਕਰਵਾਇਆ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਮਾਰਕਫੈਡ ਅਧਿਕਾਰੀਆ ਵੱਲੋਂ ਜੈਤੋ ਅਤੇ ਨਾਲ ਲੱਗਦੇ ਪਿੰਡਾਂ ਵਿੱਚ ਵੀ ਸਾਮਾਨ ਦੀ ਸਪਲਾਈ ਕੀਤੀ ਜਾ ਰਹੀ ਹੈ ਤਾ ਲੋਕਾਂ ਨੂੰ ਬਜ਼ਾਰੀ ਲੁੱਟ ਤੋਂ ਬਚਾਇਆ ਜਾ ਸਕੇ।  ਇਸ ਮੌਕੇ ਸਾਧੂ ਸਿੰਘ, ਮਨਦੀਪ ਸਿੰਘ, ਨਵਰੀਤ ਸਿੰਘ, ਹਰਭਗਵਾਨ ਸਿੰਘ, ਰਜਨੀਸ, ਲਖਵੀਰ ਸਿੰਘ ,ਸੁਰਜੀਤ ਸਿੰਘ ਆਦਿ ਕਰਮਚਾਰੀ ਹਾਜ਼ਰ ਸਨ।
ਫੋਟੋ ਕੈਪਸਨ:-
ਕਫੈਡ ਦੇ ਮੈਨੇਜਰ ਸੁਰਜੀਤ ਸਿੰਘ ਵੱਲੋਂ ਕੰਟਰੋਲ ਰੇਟ ਘਰ ਘਰ ਰਾਸ਼ਨ ਪਹੁੰਚਣ ਲਈ ਗੱਡੀ ਰਵਾਨਾ ਕਰਦੇ ਹੋਏ।

Leave a Reply

Your email address will not be published. Required fields are marked *