ਮਮਤਾ ਦਿਵਸ ਦੇ ਸਬੰਧ ਵਿਚ ਪਿੰਡ ਮਾੜੀ ਕੰਬੌਕੇ ਅਤੇ ਮਾੜੀ ਉਧੋਕੇ ਵਿਖੇ ਗਰਭਵਤੀ ਔਰਤਾ ਦਾ ਚੈਕਅਪ ਕੀਤਾ 

ਪੰਜਾਬ ਸਰਕਾਰ  ਏਨਮ ਤੇ ਸਿਹਤ ਕਰਮਚਾਰੀਆ ਨੂੰ ਜਲਦੀ ਤੋ ਜਲਦੀਆ ਪੱਕਿਆ ਕਰੇ -ਏਨਮ  ਅਮਨਪ੍ਰੀਤ ਕੌਰ 
ਖਾਲੜਾ  ( ਦਲਬੀਰ ਉਧੋਕੇ ) ਮਮਤਾ ਦਿਵਸ ਦੇ ਸਬੰਧ ਸੀ ਐਚ ਸੀ ਸੁਰਸਿੰਘ ਦੇ ਅਧੀਨ ਸੈਕਟਰ ਮਾੜੀ ਕੰਬੋਕੇ ਤੇ ਮਾੜੀ ਉਧੋਕੇ ਵਿਖੇ ਏਨਮ  ਅਮਨਪ੍ਰੀਤ ਕੌਰ ਦੀ ਅਗਵਾਈ ਹੇਠ 0 ਤੋ ਲੱਗ ਕੇ  ਪੰਜ ਸਾਲ ਦੇ ਬੱਚਿਆ ਦਾ ਟੀਕਾਕਰਨ ਕੀਤਾ ਗਿਆ ।ਇਸ ਮੌਕੇ ਗਰਭਵਤੀ ਔਰਤਾਂ ਦਾ ਜਿਥੇ ਚੈਕਅੱਪ ਕੀਤਾ ਗਿਆ ਉਥੇ ਹੀ ਜੱਚਾ ਬੱਚਾ ਦੀ ਸਿਹਤ ਸੰਭਾਲ ਬਾਰੇ ਔਰਤਾਂ ਨੂੰ ਜਾਣੂੰ ਕਰਵਾਇਆ ਗਿਆ ।ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਐਨਮ ਮੈਡਮ ਅਮਨਪ੍ਰੀਤ ਕੌਰ ਨੇ ਦੱਸਿਆ ਕਿ  ਸਿਹਤ ਵਿਭਾਗ ਵਲੋ ਵਲੋ ਵੱਖ ਵੱਖ ਸਮੇ ਤੇ ਵੱਖ ਵੱਖ  ਬਿਮਾਰੀ ਦੇ ਦੇ ਬਚਾਅ ਲਈ  ਟੀਕੇ ਲਗਾਏ ਜਾਦੇ ਜਿਨਾ ਵਿਚ ਬੀ, ਸੀ,ਪੋਲੀਓ , ਅਤੇ ਹੋਰ  ਅਨੇਕਾਂ ਬਿਮਾਰੀ ਹਨ ।ਉਨਾਂ ਕਿਹਾ ਕਿ  ਕਿ ਕਰੋਨਾ ਵਾਇਰਸ ਕਾਰਨ ਕਾਰਣ ਭਾਵੇ ਸਾਰੇ ਦੇਸ ਦੇ ਲੋਕ ਆਪੋ ਆਪਣੇ ਘਰਾਂ ਵਿਚ  ਵੜਕੇ ਬੈਠੇ ਹਨ ।ਪਰ ਫਿਰ ਵੀ ਸਿਹਤ ਕਰਮਚਾਰੀ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਆਪਣੀ ਜਾਨ ਖਤਰੇ ਵਿਚ ਪਾਕੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਹੇ ਹਨ ।ਉਨਾਂ ਮੰਗ ਕੀਤੀ ਕਿ ਸੀ ਐਚ ਸੀ ਸੁਰਸਿੰਘ ਵਿਚ ਠੇਕੇ ਤੇ ਕੰਮ ਕਰਦੀਆਂ ਹੈਲਥ ਵਰਕਰ ਐਨਮ , ਬਬਲਜੀਤ ਕੌਰ, ਸਰਨਜੀਤ ਕੌਰ,ਜਸਵਿੰਦਰ ਕੌਰ ਪਿੰਕੀ ਰਾਣੀ, ਜਸਵਿੰਦਰ ਕੋਰ  ਪਲਵਿੰਦਰ ਕੌਰ,ਕੁਲਦੀਪ ਕੌਰ  ਸੁਖਦੀਪ ਕੌਰ , ਸੁਖਵਿੰਦਰ ਕੌਰ ਜੋ ਹੈਲਥ ਡਿਪਾਰਟਮੈਂਟ ਵਿਚ  ਠੇਕੇ ਤੇ  ਕੰਮ ਕਰਦੀਆਂ ਹਨ । ਉਨਾਂ ਦੀ ਮਿਹਨਤ ਨੂੰ ਦੇਖਦਿਆਂ ਜਲਦੀ ਪੱਕਿਆਂ ਕੀਤਾ ਜਾਵੇ ।ਇਸ ਮੌਕੇ ਇਨਾਂ ਨਾਲ ਆਸਾ ਵਰਕਰ ਨਰਿੰਦਰ ਕੌਰ ਊਸਾ ਰਾਣੀ ਆਦਿ ਹਾਜ਼ਿਰ ਸਨ।

Leave a Reply

Your email address will not be published. Required fields are marked *