ਭਾਰਤ ਦੇ ਪੀ ਐਮ ਵਲੋਂ ਕੈਨੇਡੀਅਨ ਭਾਰਤੀਆ ਤੇ ਰੋਕ ਲਗਾਉਣ ਵਾਲੇ ਬਿਆਨ ਤੋਂ ਬਾਅਦ ਪਰਵਾਸੀ ਪੰਜਾਬੀ ਦੋਚਿਤੀ ਵਿਚ ਫਸੇ : ਧਾਲੀਵਾਲ

 

ਲੁਧਿਆਣਾ 8 ਸਤੰਬਰ (ਪ੍ਰਭਜੋਤ ਸਿੰਘ ) -ਅੱਜ ਲੁਧਿਆਣਾ ਵਿਖੇ ਸਮਾਜਵਾਦੀ ਪਾਰਟੀ ਮੁਲਾਇਮ ਸਿੰਘ ਯਾਦਵ ਯੂਥ ਬਰਗੇਡ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ ਨੇ ਪਾਰਟੀ ਆਗੂਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਕੈਨੇਡੀਅਨ ਭਾਰਤੀਆ ਤੇ ਰੋਕ ਲਗਾਉਣ ਦੇ ਦਿਤੇ ਬਿਆਨ ਤੋ ਬਾਅਦ ਪਰਵਾਸੀ ਪੰਜਾਬੀ ਪੰਜਾਬ ਆਉਣ ਲਈ ਦੋਚਿਤੀ ਵਿਚ ਫਸੇ ਹੋਏ ਹਨ । ਇਸ ਮੌਕੇ ਧਾਲੀਵਾਲ ਨੇ ਕਿਹਾ ਸਾਡੇ ਬੱਚੇ ਪੜਾਈ ਲਈ ਅਤੇ ਕਈ ਸਾਲਾਂ ਤੋ ਪੁਰਾਣੇ ਵਸੇ ਲੋਕ ਜਿਹੜੇ ਨੌਕਰੀਆਂ ਕਰ ਰਹੇ ਹਨ ਅਤੇ ਕਈ ਆਪਣੇ ਕਾਰੋਬਾਰ ਸਥਾਪਤ ਕਰਕੇ ਬੈਠੇ ਹਨ ਪਰ ਭਾਰਤ ਸਰਕਾਰ ਨੇ ਕਿਹਾ ਕਿ ਜਿਹੜੇ ਭਾਰਤੀ ਕੈਨੇਡਾ ਵੱਸਦੇ ਹਨ ਉਨ੍ਹਾਂ ਨੂੰ ਭਾਰਤ ਵੀਜਾ ਨਹੀਂ ਦੇਵੇਗਾ ਦੇ ਬਿਆਨ ਨੂੰ ਮੁੜ ਵਿਚਾਰ ਕਰਕੇ ਸਿਿਥਤੀ ਨੂੰ ਸਪਸ਼ਟ ਕਰਨਾ ਚਾਹੀਦਾ ਹੈ । ਕਿਉਕਿ ਪੰਜਾਬ ਵਿਚ ਜਿਆਦਾਤਰ ਦਸੰਬਰ ਜਨਵਰੀ ਵਿਚ ਵਿਆਹ ਸਮਾਰੋਹ ਅਤੇ ਹੋਰ ਖੁਸ਼ੀ ਦੇ ਪ੍ਰੋਗਰਾਮ ਰੱਖੇ ਹੁੰਦੇ ਹਨ ।

https://amzn.to/48X4dwi

ਜਿਨ੍ਹਾਂ ਵਿਚ ਵਿਦੇਸ਼ ਰਹਿੰਦੇ ਰਿਸ਼ਤੇਦਾਰਾਂ ਨੇ ਸ਼ਮੂਲੀਅਤ ਕਰਨੀ ਹੁੰਦੀ ਹੈ। ਧਾਲੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਨਾਲ ਵੱਡੀ ਗਿਣਤੀ ਲੋਕਾਂ ਵਿਚ ਚਿੰਤਾ ਬਣੀ ਹੋਈ ਹੈ ਉਹਨਾਂ ਨੂੰ ਇਹ ਨਹੀਂ ਸਮਝ ਲੱਗ ਰਹੀ ਕਿ ਅਸੀਂ ਭਾਰਤ ਜਾਈਏ ਜਾ ਨਾ ਜਾਈਏ । ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਜਿਹੜਾ ਹੁਕਮ ਸਰਕਾਰ ਨੇ ਜਾਰੀ ਕੀਤਾ ਹੈ ਉਸ ਨੂੰ ਤੁਰੰਤ ਸਪਸ਼ਟ ਜਾਵੇ ਤਾਂ ਕਿ ਭਾਰਤੀ ਲੋਕ ਜੋ ਕੈਨੇਡਾ ਵਿਚ ਵੱਸਦੇ ਹਨ ਉਹ ਆਪਣੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਦੀਆਂ ਖ਼ੁਸ਼ੀਆਂ ਗ਼ਮੀਆਂ ਵਿਚ ਸ਼ਾਮਲ ਹੋ ਸਕਣ। ਇਸ ਮੌਕੇ ਮੁਲਾਇਮ ਸਿੰਘ ਯਾਦਵ ਯੂਥ ਬਰਗੇਡ ਪੰਜਾਬ ਦੇ ਜਰਨਲ ਸਕੱਤਰ ਗੁਰਦੀਪ ਸਿੰਘ , ਪ੍ਰਭਜੋਤ ਸਿੰਘ, ਸੋਰਭ, ਜਗਜੀਤ ਸਿੰਘ, ਰਣਜੀਤ ਸਿੰਘ, ਗੁਰਪ੍ਰੀਤ ਸਿੰਘ, ਧੀਰਜ ਸ਼ਰਮਾਂ ਸਮੇਤ ਵੱਡੀ ਗਿਣਤੀ ਵਿਚ ਯੂਥ ਆਗੂ ਹਾਜ਼ਰ ਸਨ।