ਨਿਊਜ਼ ਕਲਿੱਕ ਦੇ ਪੱਤਰਕਾਰਾਂ ਸਮੇਤ ਲੋਕਾਂ ਦੇ ਹੱਕਾਂ ਵਿੱਚ ਭੁਗਤਣ ਵਾਲੇ ਬੁੱਧੀ ਜੀਵੀਆਂ ਦੀ ਬੀਜੇਪੀ ਨੂੰ ਸੰਘੀ ਨਹੀਂ ਘੁੱਟਣ ਦਿਆਂਗੇ – ਜੇਠੂਕੇ

ਬਠਿੰਡਾ 8 ਅਕਤੂਬਰ (ਮੱਖਣ ਸਿੰਘ ਬੁੱਟਰ) : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਬਲਵਿੰਦਰ ਸਿੰਘ ਫੌਜੀ ਜੇਠੂਕੇ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਬੀਜੇਪੀ ਦੀ ਕੇਂਦਰੀ ਹਕੂਮਤ ਨਿਊਜ਼ ਕਲਿੱਕ ਚੈਨਲ ਦੇ ਪੱਤਰਕਾਰਾਂ ‘ਤੇ ਮੁਲਾਜ਼ਮਾਂ ਨੂੰ ਬਿਨਾਂ ਵਜ੍ਹਾ ਤੰਗ ਪ੍ਰੇਸ਼ਾਨ ਕਰ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਸਾਨ ਆਗੂ ਨੇ ਕਿਹਾ ਕਿ ਨਿਊਜ਼ ਕਲਿੱਕ ਚੈਨਲ ਜੋ ਕਿ ਸਿਰੜਤਾ ਦੇ ਨਾਲ ਬੀਜੇਪੀ ਦੇ ਫਾਸ਼ੀਵਾਦੀ ਹਮਲਿਆਂ ਖਿਲਾਫ ਖੁੱਲ੍ਹ ਕੇ ਬੋਲ ਰਿਹਾ ਹੈ ‘ਤੇ ਬੀਜੇਪੀ ਦਾ ਫਾਸੀ ਚਿਹਰਾ ਬੇਨਕਾਬ ਕਰਨ ਲੱਗਾ ਹੋਇਆ ਹੈ ਇਸ ਤੋਂ ਖੁੰਦਕ ਖਾ ਕੇ ਬੀਜੇਪੀ ਨੇ ਆਪਣੀਆਂ ਕੇਂਦਰੀ ਏਜੰਸੀਆਂ ਤੋਂ ਉਪਰੋਕਤ ਨਿਊਜ਼ ਚੈਨਲ ਦੇ ਲੱਗ ਭੱਗ 30 ਪੱਤਰਕਾਰਾਂ ‘ਤੇ ਮੁਲਾਜ਼ਮਾਂ ਦੇ ਘਰਾਂ ਵਿੱਚ ਛਾਪੇਮਾਰੀ ਕਰਕੇ 10 ਦੇ ਕਰੀਬ ਪੱਤਰਕਾਰਾਂ ਨੂੰ ਲੈਪਟਾਪ ਕੰਪਿਊਟਰ ‘ਤੇ ਹੋਰ ਦਸਤਾਵੇਜ਼ਾਂ ਸਮੇਤ ਹਿਰਾਸਤ ਵਿੱਚ ਲਿਆ ਹੋਇਆ ਹੈ। ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲ੍ਹਾ ਬਠਿੰਡਾ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ‘ਤੇ ਬੀਜੇਪੀ ਸਮੇਤ ਕੇਂਦਰੀ ਏਜੰਸੀਆਂ ਨੂੰ ਤਾੜਨਾ ਕਰਦੇ ਹਾਂ ਕਿ ਪੱਤਰਕਾਰਾਂ, ਬੁੱਧੀਜੀਵੀਆਂ ‘ਤੇ ਅਜਿਹੀਆਂ ਨਾਦਰਸ਼ਾਹੀ ਕਾਰਵਾਈਆਂ ਤੁਰੰਤ ਬੰਦ ਕੀਤੀਆਂ ਜਾਣ ‘ਤੇ ਗ੍ਰਿਫਤਾਰ ਕੀਤੇ ਪੱਤਰਕਾਰ, ਮੁਲਾਜ਼ਮਾਂ, ਬੁੱਧੀਜੀਵੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।
https://amzn.to/3s090fv
\
ਬੀਜੇਪੀ ਨੂੰ ਲੋਕਾਂ ਦੇ ਪੱਖ ਵਿੱਚ ਭੁਗਤਣ ਵਾਲੇ ਦੇਸ਼ ਦੇ ਪੱਤਰਕਾਰਾਂ, ਬੁੱਧੀਜੀਵੀਆਂ ਦੀ ਸੰਘੀ ਨਹੀਂ ਘੁੱਟਣ ਦਿਆਂਗੇ। ਇਹ ਨਿਊਜ਼ ਕਲਿੱਕ ਚੈਨਲ ਨੇ ਕਿਸਾਨ ਅੰਦੋਲਨ ਦੇ ਸਮੇਂ ਕਿਸਾਨ ਅੰਦੋਲਨ ਦੀ ਨਿਰਪੱਖ ਹੋ ਕੇ ਕਵਰੇਜ ਕੀਤੀ ਸੀ ‘ਤੇ ਬੀਜੇਪੀ ਦੇ ਕੇਂਦਰੀ ਏਜੰਸੀਆਂ ਦੇ ਉਸ ਸਮੇਂ ਫੈਲਾਏ ਜਾ ਰਹੇ ਕੂੜ ਪ੍ਰਚਾਰ ਦਾ ਭਾਂਡਾ ਵੀ ਭੰਨਿਆ ਸੀ ਤੇ ਅੱਜ ਵੀ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਬੀਜੇਪੀ ਵੱਲੋਂ ਫੈਲਾਈ ਜਾ ਰਹੀ ਨਫ਼ਰਤ ‘ਤੇ ਫਾਸੀ ਹਮਲਿਆਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਬੇਪਰਦ ਕਰ ਰਿਹਾ ਹੈ।ਇਨ੍ਹਾਂ ਗੱਲਾਂ ਕਰਕੇ ਨਿਊਜ਼ ਕਲਿੱਕ ਚੈਨਲ ਦੇ ਪੱਤਰਕਾਰਾਂ ਤੇ ਮੁਲਾਜ਼ਮਾਂ ਨੂੰ ਤੰਗ ਪ੍ਰੇਸਾਨ ਕੀਤਾ ਜਾ ਰਿਹਾ ਹੈ। ਜੇਕਰ ਬੀਜੇਪੀ ਨੇ ਇਹ ਕਾਰਵਾਈਆਂ ਨਾ ਬੰਦ ਕੀਤੀਆਂ ਤਾਂ ਅਸੀਂ ਬੀਜੇਪੀ ਦੇ ਲੀਡਰਾਂ ਨੂੰ ਪਿੰਡਾਂ ਵਿੱਚ ਦਾਖਲ ਨਹੀਂ ਹੋਣ ਦਿਆਂਗੇ ਅਤੇ ਅਸੀਂ ਗੋਦੀ ਮੀਡੀਆ ਨੂੰ ਛੱਡ ਕੇ ਕਿਰਤੀ ਲੋਕਾਂ ਦੇ ਹੱਕਾਂ ਵਿੱਚ ਭੁਗਤਣ ਵਾਲੇ ਹਰ ਪੱਤਰਕਾਰ, ਬੁੱਧੀਜੀਵੀ ਦੇ ਹੱਕ ਵਿੱਚ ਡਟ ਕੇ ਖੜ੍ਹਾਂਗੇ। ਅਖੀਰ ਵਿੱਚ ਕਿਸਾਨ ਆਗੂ ਨੇ ਬਠਿੰਡਾ ਜ਼ਿਲ੍ਹੇ ਦੇ ਸਾਰੇ ਕਿਸ਼ਾਨਾਂ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ 11 ਅਕਤੂਬਰ ਨੂੰ ਜ਼ਮੀਨੀ ਘੋਲ਼ ਦੇ ਪਹਿਲੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ ਤੇਰਵੀਂ ਬਰਸੀ ਮੌਕੇ ਪਿੰਡ ਚੱਕ ਅਲੀਸ਼ੇਰ ਵੱਲ ਵਹੀਰਾਂ ਘੱਤ ਕੇ ਪਹੁੰਚੋ। ਤਾਂ ਕਿ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਿੱਚ ਸ਼ਹੀਦ ਪ੍ਰਿਥੀਪਾਲ ਸਿੰਘ ਨੂੰ ਸੂਹੀ ਸ਼ਰਧਾਂਜਲੀ ਭੇਂਟ ਕਰ ਸਕੀਏ। ਇਨ੍ਹਾਂ ਨਾਲ ਜ਼ਿਲ੍ਹਾ ਜਨਰਲ ਸਕੱਤਰ ਹਰਵਿੰਦਰ ਸਿੰਘ ਕੋਟਲੀ, ਜ਼ਿਲ੍ਹਾ ਜੁਆਇੰਟ ਸਕੱਤਰ ਗੁਰਨਾਮ ਸਿੰਘ ਮਹਿਰਾਜ, ਜ਼ਿਲ੍ਹਾ ਖਜਾਨਚੀ ਤਰਸੇਮ ਸਿੰਘ ਬੁਰਜ ਮਾਨਸਾਹੀਆ, ਜ਼ਿਲ੍ਹਾ ਪ੍ਰੈਸ ਸਕੱਤਰ ਹਰਿੰਦਰ ਬੱਲੀ, ਨਾਹਰ ਸਿੰਘ ਭਾਈਰੂਪਾ ਮੀਤ ਪ੍ਰਧਾਨ ਜ਼ਿਲ੍ਹਾ ਬਠਿੰਡਾ ਵੀ ਹਾਜ਼ਰ ਸਨ।
https://amzn.to/46uIPwG