ਗੋਗੀ ਧਾਲੀਵਾਲ ਕਨੈਡਾ ਦੇ ਨਵੇ ਆ ਰਹੇ ਗੀਤ ‘ ਗੇਮ ‘ ਦੇ ਟੀਜ਼ਰ ਨੂੰ ਸ਼ਰੋਤਿਆ ਦਾ ਭਰਪੂਰ ਹੁੰਗਾਰਾ

ਮਾਨਸਾ,10  ਸਤੰਬਰ ( ਬਿਕਰਮ ਵਿੱਕੀ):- ਉੱਘੇ ਗਾਇਕ ਗੋਗੀ ਧਾਲੀਵਾਲ ਕਨੈਡਾ ਦੇ ਨਵੇ ਆ ਰਹੇ ਗੀਤ ‘ ਗੇਂਮ ‘ ਦੇ ਟੀਜ਼ਰ ਨੂੰ ਸ਼ਰੋਤਿਆਂ ਵਲੋਂ ਖੂਬ ਪਸੰਦ ਕੀਤਾ ਜਾਂ ਰਿਹਾ। ਗੀਤ ਬਾਰੇ  ਜਾਣਕਾਰੀ ਸਾਂਝੀ ਕਰਦਿਆ ਗੋਗੀ ਧਾਲੀਵਾਲ ਕਨੈਡਾ ਨੇ ਦੱਸਿਆ ਕਿ ਗੀਤ ਮੇਰੇ ਖੁਦ ਵਲੋਂ ਲਿਖਿਆ ਗਿਆ ਹੈ। ਜਦਕਿ ਗੀਤ ਨੂੰ future tune ਦੇ ਯੂਟਿਊਬ  ਲੇਬਰ ਹੇਠ ਜਲਦ ਰਿਲੀਜ਼ ਕੀਤਾ ਜਾਂ ਰਿਹਾ ਹੈ।
ਗੀਤ ਦੇ ਪੋਡਿਊਸ਼ਰ ਤੇ ਸੰਗੀਤ ਅਤੇ ਵੀਡੀਓ ਫਿਲਮਾਂਕਣ ਬੌਬੀ ਸ਼ਰਮਾ ਵਲੋਂ ਹੀ ਕੀਤਾ ਗਿਆ ਹੈ। ਆਖਿਰ ਵਿਚ ਗੋਗੀ ਧਾਲੀਵਾਲ ਨੇ ਆਖਿਆ ਕਿ ਗੀਤ ਸ਼ਰੋਤਿਆ ਦੀਆਂ ਉਮੀਦਾ ਉੱਪਰ ਖਰ੍ਹਾ ਉਤਰੇਗਾ। ਉਹਨਾਂ ਕਿਹਾ ਕਿ ਗੀਤ ਦਾ ਪੂਰਾ ਵੀਡੀਓ ਜਲਦ ਰਿਲੀਜ਼ ਕੀਤਾ ਜਾਂ ਰਿਹਾ । ਉਹਨਾਂ ਕਿਹਾ ਕਿ ਗੀਤ ਦਾ ਵੀਡੀਓ ਫਿਲਮਾਂਕਣ ਵੱਡੇ ਬੱਜਟ ਵਾਲਾ ਹੈ, ਤੇ ਗੀਤ ਕਨੈਡਾ ਦੀਆਂ ਵੱਖ ਵੱਖ ਲੋਕੇਸ਼ਨਾਂ ਤੇ ਫਿਲਮਾਇਆ ਗਿਆ ਹੈ।