ਪਿੰਡ ਵਾਸੀ, ਨ.ਸ਼ਾ ਰੋਕੂ ਕਮੇਟੀਆਂ ਅਤੇ ਕਿਸਾਨ ਜਥੇਬੰਦੀਆਂ ਨੇ  ਨੌਜ,ਵਾਨ ਦੇ ਕ,ਤ,ਲ ਦੇ ਰੋਸ ‘ਚ ਫੂਲ ਥਾਣੇ ਦਾ ਕੀਤਾ ਘਿਰਾਓ 

ਭਗਵੰਤ ਮਾਨਾਂ ਪੰਜਾਬ ਨੂੰ ਚੁਟਕਲਿਆਂ ਦੀ ਨੀ, ਸਗੋਂ ਨਸ਼ਾ ਮੁਕਤ ਕਰਨ ਦੀ ਲੋੜ ਐ – ਲੱਖਾ ਸਿਧਾਣਾ 
ਰਾਮਪੁਰਾ ਫੂਲ 10 ਸਤੰਬਰ (ਮੱਖਣ ਸਿੰਘ ਬੁੱਟਰ) : ਬੀਤੀ ਰਾਤ ਨੇੜਲੇ ਪਿੰਡ ਸਿਧਾਣਾ ਵਿਖੇ ਨਸ਼ਿਆਂ ਖਿਲਾਫ ਬਣੀ ਨਸ਼ਾ ਰੋਕੂ ਕਮੇਟੀ ਮੈਂਬਰ ਜਸਵੀਰ ਸਿੰਘ ਪੁੱਤਰ ਕੌਰ ਸਿੰਘ ਦਾ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਕਿਸੇ ਤੇਜ,ਧਾ,ਰ ਹਥਿਆਰ ਨਾਲ ਕ,ਤ,ਲ ਕਰ ਦਿੱਤਾ ਗਿਆ। ਜਿਸ ਨੂੰ ਲੈ ਕੇ ਪਰਿਵਾਰਕ ਮੈਂਬਰ, ਪਿੰਡ ਵਾਸੀ ਅਤੇ ਵੱਖ-ਵੱਖ ਪਿੰਡਾਂ ਦੀਆਂ ਨਸ਼ਾ ਰੋਕੂ ਕਮੇਟੀਆਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਥਾਣਾ ਫੂਲ ਟਾਊਨ ਦਾ ਘਿਰਾਓ ਕੀਤਾ ਗਿਆ ਹੈ।ਜਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਅਤੇ ਡੀ ਐਸ ਪੀ ਫੂਲ ਮੋਹਿਤ ਅਗਰਵਾਲ ਨੇ ਸਿਵਲ ਹਸਪਤਾਲ ਵਿੱਚ ਪਹੁੰਚ ਕੇ ਪਰਿਵਾਰ ਨਾਲ ਹਮਦਰਦੀ ਕਰਦਿਆਂ ਦੋਸ਼ੀਆ ਖਿਲਾਫ ਸਖਤ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਗਿਆ।ਲੇਕਿਨ ਹੁਣ ਇਸ ਮਾਮਲੇ ਵਿੱਚ ਨੌਜਵਾਨ ਆਗੂ ਲੱਖਾ ਸਿਧਾਣਾ, ਭਾਈ ਰਾਮ ਸਿੰਘ ਢਿਪਾਲੀ, ਸਰਪੰਚ ਬਲਵੀਰ ਸਿੰਘ ਬੁਰਜ ਗਿੱਲ, ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਨਸ਼ਾ ਰੋਕੂ ਕਮੇਟੀਆਂ ਦੇ ਅਹੁਦੇਦਾਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮ੍ਰਿਤਕ ਜਸਵੀਰ ਸਿੰਘ ਦੇ ਪਰਿਵਾਰ ਨੂੰ 15 ਲੱਖ ਰੁਪਏ ਦੀ ਆਰਥਿਕ ਮਦਦ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦਿੱਤੀ ਜਾਵੇ।
ਉਨਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਸਖਤ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਉਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਸਾਡੇ ਸਾਥੀ ਭਰਾ ਜਸਵੀਰ ਸਿੰਘ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।ਇਸ ਪਰਿਵਾਰ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਬੂਟਾ ਸਿੰਘ ਅਤੇ ਯਾਦੀ ਸਿਧਾਣਾ ਨੇ ਦੱਸਿਆ ਕਿ ਜਸਵੀਰ ਸਿੰਘ ਪੁੱਤਰ ਕੌਰ ਸਿੰਘ ਇੱਕ ਆਮ ਕਿਸਾਨ ਪਰਿਵਾਰ ਨਾਲ ਸੰਬੰਧਤ ਹੈ ਜਿੰਨਾਂ ਕੋਲ ਆਪਣੇ ਗੁਜਾਰੇ ਲਈ ਦੋ/ਢਾਈ ਕਿੱਲੇ ਜਮੀਨ ਹੈ ਜਿਸ ਨਾਲ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਕਰਦੇ ਸਨ। ਉਨਾਂ ਅੱਗੇ ਦੱਸਿਆ ਕਿ ਜਸਵੀਰ ਸਿੰਘ ਦਾ 7/8 ਸਾਲ ਪਹਿਲਾ ਆਪਣੀ ਧਰਮ ਪਤਨੀ ਨਾਲ ਤਲਾਕ ਹੋ ਗਿਆ ਸੀ ਅਤੇ ਇਹਨਾਂ ਦੇ ਇੱਕ ਬੇਟਾ ਤਾਜਵੀਰ ਸਿੰਘ (10 ਸਾਲ) ਜੋ ਆਪਣੇ ਪਿਤਾ ਜਸਵੀਰ ਸਿੰਘ ਕੋਲ ਰਹਿੰਦਾ ਹੈ।ਉਨਾਂ ਦੱਸਿਆ ਕਿ ਸਭ ਤੋਂ ਮੰਦਭਾਗੀ ਘਟਨਾ ਇਹ ਹੈ ਕਿ ਬੱਚਾ ਤਾਜਵੀਰ ਸਿੰਘ ਪਹਿਲਾਂ ਮਾਂ ਦੇ ਪਿਆਰ ਤੋਂ ਬਾਂਝਾ ਰਿਹਾ ਅਤੇ ਹੁਣ ਪਿਉ ਦਾ ਵੀ ਛਾਇਆ ਸਿਰ ਤੋਂ ਉਠ ਗਿਆ।ਜਿਸ ਦੀ ਦੇਖਭਾਲ ਦੀ ਜਿੰਮੇਵਾਰੀ ਉਨਾਂ ਦੇ ਉਨਾਂ ਤਾਇਆ ਜਗਸੀਰ ਸਿੰਘ ਅਤੇ ਦਾਦੀ ਸਿਰ ਪੈ ਗਈ ਹੈ।ਖਬਰ ਲਿਖੇ ਜਾਣ ਤੱਕ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਥਾਣੇ ਦਾ ਘਿਰਾਓ ਕੀਤਾ ਹੋਇਆ ਹੈ। ਇਸ ਮੌਕੇ ਲੱਖਾ ਸਿਧਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਮਝਣ ਦੀ ਲੋੜ ਹੈ ਕਿ ਇਸ ਵੇਲੇ ਪੰਜਾਬ ਵਾਸੀਆਂ ਨੂੰ ਚੁਟਕਲਿਆਂ ਦੀ ਨਹੀਂ, ਸਗੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਲੋੜ ਹੈ।