ਸ਼ੇਰਪੁਰ, 10 ਸਤੰਬਰ ( ਹਰਜੀਤ ਸਿੰਘ ਕਾਤਿਲ ) – ਸਥਾਨਿਕ ਗੁਰਦੁਆਰਾ ਨਾਨਕਸਰ ਸਾਹਿਬ ਬੜੀ ਰੋਡ ਸ਼ੇਰਪੁਰ ਵਿਖੇ ਗੁਰਦੁਆਰਾ ਸਾਹਿਬ ਦੀ ਨਵੀਨੀ ਕਰਨ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇੱਕ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ । ਜਿਸ ਵਿੱਚ ਅਰੰਭੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਅਖੀਰਲੇ ਦਿਨ ਭੋਗ ਉਪਰੰਤ ਬਾਬਾ ਭਰਪੂਰ ਸਿੰਘ ਜੀ ਸੇਖਾ ਝਲੂਰ ਵਾਲ਼ਿਆਂ ਵਲੋਂ ਧਾਰਮਿਕ ਦੀਵਾਨ ਸਜਾਏ ਗਏ । ਸੰਗਤਾਂ ਨੂੰ ਗੁਰੂ ਵਾਲੇ ਬਣ ਕੇ ਬਾਣੀ ਅਤੇ ਬਾਣੇ ਦੇ ਧਾਰਨੀ ਹੋਣ ਲਈ ਪ੍ਰੇਰਿਤ ਕੀਤਾ ਅਤੇ ਇਲਾਹੀ ਬਾਣੀ ਦੇ ਕੀਰਤਨ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਚਰਨਜੀਤ ਸਿੰਘ ਗਰੇਵਾਲ ਅਤੇ ਸਮੂਹ ਪ੍ਰਬੰਧਕ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਨੀਵੀਂ ਹੋ ਚੁੱਕੀ ਇਮਾਰਤ ਨੂੰ ਨਗਰ ਦੀ ਸਮੂਹ ਸੰਗਤ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ 32 ਲੱਖ ਰੁਪਏ ਦੀ ਲਾਗਤ ਨਾਲ ਜੈਕ ਤਕਨੀਕ ਨਾਲ ਉੱਚਾ ਚੁੱਕ ਕੇ ਗੁਰਦੁਆਰਾ ਸਾਹਿਬ ਦਾ ਨਵੀਨੀਕਰਨ ਕੀਤਾ ਗਿਆ ਹੈ ਅਤੇ ਨਵੇਂ ਦਰਬਾਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾ ਕੇ ਧਾਰਮਿਕ ਸਮਾਗਮ ਕਰਵਾਇਆ ਗਿਆ ਹੈ ।
ਭੋਗ ਉਪਰੰਤ ਸਿੱਖ ਬੁੱਧੀਜੀਵੀ ਮੰਚ ਦੇ ਸੂਬਾ ਪ੍ਰਧਾਨ ਮਾਸਟਰ ਹਰਬੰਸ ਸਿੰਘ ਜੀ ਸ਼ੇਰਪੁਰ ਵੱਲੋਂ ਪਹੁੰਚੇ ਮਹਾਂਪੁਰਸ਼ਾਂ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਇਸ ਮੌਕੇ ਸਰਪੰਚ ਰਣਜੀਤ ਸਿੰਘ ਧਾਲੀਵਾਲ , ਬਾਬਾ ਨਿਰਮਲ ਸਿੰਘ ਔਲਖ , ਮਾ ਰਾਜਵਿੰਦਰ ਸਿੰਘ , ਸੈਕਟਰੀ ਭਜਨ ਸਿੰਘ , ਭਾਗ ਸਿੰਘ ਜੇ ਈ , ਹੋਲਦਾਰ ਪ੍ਰੀਤਮ ਸਿੰਘ ਗਰੇਵਾਲ , ਮਲਕੀਤ ਸਿੰਘ ਸਟੋਰ ਕੀਪਰ ਬਲਵਿੰਦਰ ਸਿੰਘ ਖਾਲਸਾ, ਹੈੱਡ ਗ੍ਰੰਥੀ ਬਾਬਾ ਬਲਬੀਰ ਸਿੰਘ, ਦਰਸ਼ਨ ਸਿੰਘ ਸ਼ੇਰਪੁਰੀ ਮੁਲਾਜ਼ਮ ਆਗੂ , ਡਾਲੀ ਵਾਲੇ ਬਾਬਾ ਬਲਜੀਤ ਸਿੰਘ , ਮਨਦੀਪ ਸਿੰਘ ਖੀਪਲ ਪ੍ਰਧਾਨ ਵਪਾਰ ਮੰਡਲ , ਪ੍ਰਗਟ ਪ੍ਰੀਤ ਧਾਲੀਵਾਲ , ਕੇਸਰ ਸਿੰਘ ਗਰੇਵਾਲ, ਪ੍ਰੀਤਮ ਸਿੰਘ ਗਰੇਵਾਲ, ਦਰਸ਼ਨ ਸਿੰਘ ਮਡੀਲਾ ਵਾਲੇ ,ਬਾਬਾ ਬਲਬੀਰ ਸਿੰਘ ਗਰੇਵਾਲ ਤੋਂ ਇਲਾਵਾ ਨਗਰ ਦੀਆਂ ਸੰਗਤਾਂ ਹਾਜਿਰ ਸਨ ਸਮਾਗਮ ਦੌਰਾਨ ਤਿੰਨੇ ਦਿਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ।