ਤਰਨ ਤਾਰਨ 10 ਸਤੰਬਰ : (Dalbir Udhoke ) ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2023 ਸੀਜਨ-2 ਅਧੀਨ ਜਿਲਾ੍ਹ ਤਰਨ ਤਾਰਨ ਵਿੱਚ ਬਲਾਕ ਪੱਧਰੀ ਖੇਡਾਂ ਦੇ ਆਖਰੀ ਪੜਾਅ ਦੀਆਂ ਖੇਡਾਂ ਬਲਾਕ ਤਰਨ ਤਾਰਨ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਸਟੇਡੀਅਮ ਤਰਨ ਤਾਰਨ ਵਿੱਚ ਮਿਤੀ 10-09-2023 ਨੂੰ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਈਆਂ।ਇਹਨਾਂ ਖੇਡਾਂ ਵਿੱਚ ਬਹੁਤ ਹਾਂ –ਪੱਖੀ ਅਸਰ ਦੇਖਣ ਨੂੰ ਮਿਲਿਆ ਅਤੇ ਖਿਡਾਰੀਆਂ ਵਿੱਚ ਖੇਡਾਂ ਪ੍ਰਤੀ ਬਹੁਤ ਉਤਸ਼ਾਹ ਪਾਇਆ ਗਿਆ।ਇਹਨਾਂ ਖੇਡਾਂ ਵਿੱਚ ਅੰਡਰ -14,17,21,21-40,41-55, 56-65 ਅਤੇ 65 ਸਾਲ ਤੋਂ ਵੱਧ ਵੱਖ ਵੱਖ ਉਮਰ ਵਰਗ ਦੇ ਲੱਗਭਗ 1720 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ।ਇਸ ਮੌਕੇ ਇੰਟਰਨੈਸ਼ਨਲ ਐਥਲੀਟ ਸ੍ਰ ਨਵਤੇਜਦੀਪ ਸਿੰਘ ਨੇ ਖਿਡਾਰੀਆਂ ਨੂੰ ਮੈਡਲ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ।ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਸਟੇਟ ਪੱਧਰ ਅਤੇ ਨੈਸ਼ਨਲ ਪੱਧਰ ਤੇ ਜਿਲ੍ਹਾ ਤਰਨ ਤਾਰਨ ਦਾ ਨਾਮ ਰੌਸ਼ਨ ਕਰਨ ਲਈ ਆਸ਼ੀਰਵਾਦ ਦਿੱਤਾ।ਖੇਡ ਵਿਭਾਗ ਦੁਆਰਾ ਨਵਤੇਜਦੀਪ ਸਿੰਘ ਨੂੰ ਸਨਮਾਨ ਚਿੰਨ ਭੇਂਟ ਕੀਤਾ ਗਿਆ ਅਤੇ ਜਿਲ੍ਹਾ ਖੇਡ ਅਫਸਰ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਮੈਡਮ ਸਤਵੰਤ ਕੌਰ ਜਿਲਾ੍ਹ ਖੇਡ ਅਫਸਰ ਤਰਨ ਤਾਰਨ, ਬਲਜੀਤ ਸਿੰਘ ਲੇਖਾਕਾਰ ਜਿਲ੍ਹਾ ਖੇਡ ਦਫਤਰ ਤਰਨ ਤਾਰਨ, ਬਲਾਕ ਇੰਚਾਰਜ ਕੁਲਵਿੰਦਰ ਸਿੰਘ ,ਸ੍ਰ.ਗੁਰਜੀਤ ਸਿੰਘ ਕਬੱਡੀ ਕੋਚ,ਸ੍ਰ.ਸੰਦੀਪ ਸਿੰਘ ਕਬੱਡੀ ਕੋਚ,ਸ੍ਰ.ਜਰਮਨਜੀਤ ਸਿੰਘ ਫੁੱਟਬਾਲ ਕੋਚ, ਸਮੂਹ ਸਟਾਫ ਅਤੇ ਫਿਜੀਕਲ ਅਧਿਆਪਕ ਆਦਿ ਹਾਜਰ ਸਨ। ਸ੍ਰੀ ਗੁਰੂ ਅਰਜਨਦੇਵ ਸਟੇਡੀਅਮ ਤਰਨ ਤਾਰਨ ਵਿਖੇ ਐਥਲੈਟਿਕਸ, ਫੁੱਟਬਾਲ, ਖੋਹ-ਖੋਹ ,ਵਾਲੀਬਾਲ ,ਕਬੱਡੀ, ਰੱਸਾ-ਕੱਸੀ ਦੇ ਵੱਖ ਵੱਖ ਉਮਰ ਦੇ ਮੁਕਾਬਲੇ ਕਰਵਾਏ ਗਏ।
ਫੁੱਟਬਾਲਅੰਡਰ 14 (ਲੜਕੇ) ਪਹਿਲਾ ਸਥਾਨ ਨੂਰਦੀ
ਅੰਡਰ 14 (ਲੜਕੇ) ਦੂਸਰਾ ਸਥਾਨ ਮਾਊਟ ਲਿਟਰਾ ਸਕੂਲ ਤਰਨ ਤਾਰਨ
ਕਬੱਡੀ
ਅੰਡਰ 17 (ਲੜਕੇ) ਪਹਿਲਾ ਸਥਾਨ ਮਾਝਾ ਪਬਲਿਕ ਸਕੂਲ ਤਰਨ ਤਾਰਨ
ਅੰਡਰ 17(ਲੜਕੇ) ਦੂਸਰਾ ਸਥਾਨ ਯੂਨੀਵਰਸਲ ਅਕੈਡਮੀ ਤਰਨ ਤਾਰਨ
ਖੋ-ਖੋ
ਅੰਡਰ 17 (ਲੜਕੀਆਂ) ਪਹਿਲਾ ਸਥਾਨ ਸ੍ਰੀ ਗੁਰੁ ਹਰਕ੍ਰਿਸ਼ਨ ਪਬਲਿਕ ਸਕੂਲ ਝਬਾਲ
ਅੰਡਰ 17 (ਲੜਕੀਆਂ) ਦੂਜਾ ਸਥਾਨ ਸ੍ਰੀ ਗੁਰੁ ਹਰਕ੍ਰਿਸ਼ਨ ਪਬਲਿਕ ਸਕੂਲ ਤਰਨ ਤਾਰਨ
ਐਥਲੈਟਿਕਸ
3000 ਮੀ ਅੰਡਰ-17 ਪਹਿਲਾ ਸਥਾਨ ਵਿਸ਼ਾਂਤ ਕੰਬੋਜ ਅਤੇ ਦੂਸਰਾ ਸਥਾਨ ਮੋਨੂ ਨੇ ਹਾਸਲ ਕੀਤਾ
5000 ਮੀ ਅੰਡਰ -21 ਪਹਿਲਾ ਸਥਾਨ ਜਗਰੂਪ ਸਿੰਘ ਅਤੇ ਦੂਸਰਾ ਸਥਾਨ ਮਨਰਾਜ ਸਿੰਘ ਨੇ ਹਾਸਲ ਕੀਤਾ
400 ਮੀ ਅੰਡਰ -17 ਅੰਮ੍ਰਿਤਪਾਲ ਸਿੰਘ,ਨਵਦੀਪ ਸਿੰਘ,ਰਣਦੀਪ ਸਿੰਘ ਨੇ ਕ੍ਰਮਵਾਰ ਸਥਾਨ ਹਾਸਲ ਕੀਤੇ
400 ਮੀ ਅੰਡਰ -21 ਰਾਹੁਲਕੁਮਾਰ,ਨਿਖਲ ਅਤੇ ਮਨਰਾਜ ਨੇ ਕ੍ਰਮਵਾਰ ਸਥਾਨ ਹਾਸਲ ਕੀਤੇ।
400 ਮੀ 21-30 ਤੇਜਪ੍ਰਤਾਪ ਸਿੰਘ,ਰਣਜੀਤ ਸਿੰਘ,ਹਰਪ੍ਰੀਤ ਸਿੰਘ ਨੇ ਕ੍ਰਮਵਾਰ ਸਥਾਨ ਹਾਸਲ ਕੀਤੇ
5000 ਮੀ ਅੰਡਰ 21 (ਲੜਕੀਆਂ) ਮੁਸਕਾਨ ,ਜਸ਼ਨਪ੍ਰੀਤ ਕੌਰ,ਜਸਵਿੰਦਰ ਕੌਰ ਨੇ ਕ੍ਰਮਵਾਰ ਸਥਾਨ ਹਾਸਲ ਕੀਤੇ
400 ਮੀ ਅੰਡਰ-17 (ਲੜਕੀਆਂ) ਰਾਜਬੀਰ ਕੌਰ,ਤਰਨਪ੍ਰੀਤ ਕੌਰ ਅਤੇ ਲ਼ਵਦੀਪ ਕੌਰ ਨੇ ਕ੍ਰਮਵਾਰ ਸਥਾਨ ਹਾਸਲ ਕੀਤੇ
ਅਤੇ ਇਸ ਤਰਾਂ ਵੱਖ ਵੱਖ ਗੇਮਾਂ ਵਿੱਚੋਂ ਵੱਖ ਵੱਖ ਖਿਡਾਰੀਆਂ ਨੇ ਬੜੇ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲਿਆ।
Related