ਪੰਜਾਬ ਵਿੱਚ ਵਹਿ ਰਹੇ ਨਸ਼ੇ  ਦੇ ਹੜ ਨੂੰ ਰੋਕਣ ਲਈ ਜਿੱਥੇ ਆਮ ਲੋਕ ਠਕਰੀ ਪਹਿਰਾ ਦੇ ਰਹੇ ਹਨ

ਸਮਾਣਾ ,10 ਸਿਤੰਬਰ(ਪਿਰਤਪਾਲ ਸਿੰਘ ਦੋਦੜਾ ) ਪੰਜਾਬ ਵਿੱਚ ਵਹਿ ਰਹੇ ਨਸ਼ੇ  ਦੇ ਹੜ ਨੂੰ ਰੋਕਣ ਲਈ ਜਿੱਥੇ ਆਮ ਲੋਕ ਠਕਰੀ ਪਹਿਰਾ ਦੇ ਰਹੇ ਹਨ .ਉੱਥੇ ਪੁਲਿਸ ਨੇ ਵੀ ਨਸ਼ਾ ਤਸਕਰਾ ਨੂੰ ਰੋਕਣ ਲਈ ਪੂਰੀ ਤਰਾ ਕਮਰ ਕਸ ਲਈ ਪਿੰਡ ਪਿੰਡ ਵਿਚ ਨਸ਼ੇ ਸਬੰਧੀ ਜਾਗਰੂਕ ਕਰਨ ਦੇ ਲਈ ਕੈਪ ਲਗ ਰਹੇ .ਅੱਜ ਇਸ ਮੁਹਿੰਮ ਤਹਿਤ ਪਿੰਡ ਦੋਦੜਾ,ਪਿੰਡ ਭੇਡਪੁਰੀ ਵਿਚ  ਡੀ ਐਸ ਪਟਿਆਲਾ ਤੇ ਐਸ ਪੀ ਨੇਹਾ ਅਗਰਵਾਲ ਤੇ ਐਸ ਐਚ ਓ ਰੌਣੀ ਸਿੰਘ ਸਦਰ ਥਾਣਾ  ਸਮਾਣਾ ਦੀ ਅਗਵਾਈ ਵਿਚ ਮਵੀ ਚੌਕੀ ਦੇ ਇੰਨਚਾਰਜ ,ਏ ਐਸ ਆਈ ਹਰਦੀਪ ਸਿੰਘ  ਵਿਰਕ  ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਮਾਣਾ ਏਰਿਏ ਵਿਚ ਕਿਸੇ ਵੀ ਨਸ਼ਾ ਤਸਕਰ ਦੀ ਜਾਣਕਾਰੀ ਪੁਲਿਸ ਨੂੰ ਦੇਣ ਵਾਲੇ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ ਤੇ ਨਸ਼ਾ ਤਸਕਰ ਤੇ ਕਾਰਵਾਈ ਕਰ ਕੇ ਅੱਧੇ ਘੰਟੇ ਅੰਦਰ ਕਾਰਵਾਈ ਕਰ ਜੇਲ ਦਾਖਲ ਕੀਤਾ ਜਾਵੇਗਾ .ਨਸ਼ਾ ਕਰ ਰਹੇ ਨੌਜਵਾਨਾ ਦਾ ਇਲਾਜ ਸੰਕੇਤ ਹਸਪਤਾਲ ਪਟਿਆਲਾ ਵਿਖੇ ਕਰਵਾਈਆ ਜਾਵੇਗਾ , ਉਹਨਾ ਨੇ ਦਾਅਵਾ ਕੀਤਾ ਕਿ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਇਆ ਜਾਵੇਗਾ .ਇਸ ਮੌਕੇ ਕਰਮਜੀਤ ਸਿੰਘ ਸਰਪੰਚ ਭੇਡਪੁਰੀ , ਪਿ੍ੰਸੀਪਲ ਪਿ੍ਤਪਾਲ ਸਿੰਘ , ਜਗਤਾਰ ਸਿੰਘ , ਮਨੀ ਦੋਦੜਾ , ਤੇ ਗੁਰਦੀਪ ਸਿੰਘ ਪੰਧੇਰ ਸਮੇਤ ਹੋਰ ਪਤਵੰਤੇ ਵੀ ਹਾਜਿਰ ਸਨ .