ਸੂਬਾ ਪ੍ਰਧਾਨ ਰਾਜਾ ਵੜਿੰਗ ਦਾ ਪਿੰਡ ਜਾਤੀਵਾਲ ਵਿਖੇ ਕੀਤਾ ਸਨਮਾਨ

ਕਾਂਗਰਸ ਹਾਈ ਕਮਾਂਡ ਨੇ ਕਦੇ ਫੈਸਲਾ ਥੋਪਿਆ ਨਹੀ -ਰਾਜਾ ਵੜਿੰਗ
ਭਾਦਸੋਂ ,10 ਸਤੰਬਰ (ਗੁਰਦੀਪ ਸਿੰਘ ਟਿਵਾਣਾ)ਬੀਤੇ ਦਿਨੀ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸੀਨੀਅਰ ਕਾਂਗਰਸੀ ਆਗੂ ਸਰਪੰਚ ਗੁਰਪ੍ਰੀਤ ਸਿੰਘ ਜਾਤੀਵਾਲ ਦੇ ਗ੍ਰਹਿ ਵਿਖੇ ਪੁੱਜੇ ਜਿਥੇ ਉਨਾ ਦਾ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ । ਇਸ ਦੌਰਾਨ ਗੱਲਬਾਤ ਕਰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਭਾਜਪਾ ਦੇਸ਼ ਦੀ ਸਭ ਤੋਂ ਨਿਕੰਮੀ ਸਰਕਾਰ ਸਾਬਤ ਹੋਈ ਹੈ।ਕਾਂਗਰਸ ਦੀ ਸਰਕਾਰ ਵੇਲੇ ਸਿਲ਼ੰਡਰ 350 ਰੁਪਏ ਵਿਚ ਮਿਲਦਾ ਸੀ ਪਰ ਹੁਣ ਭਾਜਪਾ ਦੇ ਰਾਜ ਅੰਦਰ ਗੈਸ ਸਿਲੰਡਰ ਦੀ ਕੀਮਤ ਗਰੀਬ ਦੀ ਪਹੁੰਚ ੋਤਂ ਦੂਰ ਹੁੰਦੀ ਜਾ ਰਹੀ ਹੈ । 2024 ਦੀਆਂ ਚੋਣਾਂ ਨੂੰ ਨੇੜੇ ਆਉਂਦੀਆ ਦੇਖ ਮੋਦੀ ਸਰਕਾਰ ਆਪਣੀ ਹਾਰ ਵੇਖਦੇ ਹੋਏ ਬੌਖਲਾ ਗਈ ਹੈ ਅਤੇ ਸਿਲੰਡਰ ਦੀ ਕੀਮਤ ਸਸਤੀ ਕਰਨ ਦੇ ਦਾਅਵੇ ਕਰਕੇ ਦੇਸ਼ ਵਾਸੀਆਂ ਨੂੰ ਗੁੰੰਮਰਾਜ ਕਰਨ ਤੇ ਤੁਲੀ ਹੋਈ ਹੈ । ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਗੱਠਜੋੜ ਨੂੰ ਲੈ ਕੇ ਮਚੇ ਬਵਾਲ ਬਾਰ ਗੱਲਬਾਤ ਕਰਦਿਆ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਸਾਡੀ ਸੁਪਰੀਮੋ ਹੈ ਅਤੇ ਜੋ ਫੈਸਲਾ ਕਰੇਗੀ

 

ਉਹ ਸਾਨੂੰ ਮਨਜੂਰ ਹੋਵੇਗਾ । ਉਨਾ ਕਿਹਾ ਕਿ ਹਾਈ ਕਮਾਂਡ ਨੇ ਕਦੇ ਵੀ ਫੈਸਲਾ ਸਾਡੇ ਉਤੇ ਥੋਪਿਆ ਨਹੀ ਬਲਕਿ ਸਲਾਹ ਮਸ਼ਵਰੇ ਨਾਲ ਫੈਸਲੇ ਕੀਤੇ ਹਨ । ਉਨਾ ਕਿਹਾ ਕਿ ਅੱਜ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਜੁੜ ਰਹੇ ਹਨ ਅਤੇ ਦਿਨੋ ਦਿਨ ਕਾਂਗਰਸ ਮਜਬੂਤ ਹੋ ਰਹੀ ਹੈ । ਇਸ ਦੌਰਾਨ ਜਿਲਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ,ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ,ਸਰਪੰਚ ਗੁਰਪ੍ਰੀਤ ਸਿੰਘ ਦੀ ਅਗਵਾਈ ਵਿਚ ਅਮਰਿੰਦਰ ਸਿੰਘ ਰਾਜਾ ਵੜਿੰਗ ,ਸੰਦੀਪ ਸਿੰਘ ਸੰਧੂ ਜਰਨਲ ਸਕੱਤਰ ਦਾ ਸਨਮਾਨ ਵੀ ਕੀਤਾ ਗਿਆ।ਇਸ ਸਮੇ ਉਨਾ ਨਾਲ ਲਾਲ ਸਿੰਘ ਟੋਹੜਾ ਚੇਅਰਮੈਨ, ਸਾਬਕਾ ਪ੍ਰਧਾਨ ਚੂਨੀ ਲਾਲ,ਪਰਮਜੀਤ ਸਿੰਘ ਕੱਲਰਮਾਜਰੀ,ਜਿਲ੍ਹਾਂ ਮੀਤ,ਪ੍ਰਧਾਨ ਪ੍ਰਭਜੋਤ ਸਿੰਘ ਰਾਇਮਲ ਮਾਜਰੀ,ਜਸਪਾਲ ਸਿੰਘ ਚੈਹਿਲ,ਜਤਿੰਦਰ ਸਿੰਘ ਬੰਟੀ ,ਸੰਤੋਖ ਸਿੰਘ ਸਰਪੰਚ ਬੁੱਗਾ,ਕੁਲਦੀਪ ਸਿੰਘ ਸ਼ਾਹਪੁਰ,ਬਲਦੇਵ ਸਿੰਘ ਬਲਾਕ ਸੰੰਮਤੀ,ਜੱਗੀ ਜਾਤੀਵਾਲ,ਜਰਨੈਲ ਸਿੰਘ ਛੰਨਾ ਝੰਬਾਲੀ , ਸੁਖਜਿੰਦਰ ਸਿੰਘ ਬਿੱਲਾ, ਸੁਖਜੀਵਨ ਸ਼ਰਮਾ,ਗੁਰਮੀਤ ਸਿੰਘ,ਜਸਵਿੰਦਰ ਸਿੰਘ,ਗੁਰਮੀਤ ਸਿੰਘ ਰੈਸਲ ਵੀ ਹਾਜਰ ਸਨ।