ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ ਇ ਦਸਤਾਰ ਲਹਿਰ ਵੱਲੋਂ ਪਿੰਡ ਮਾਣੋਚਾਹਲ ਕਲਾਂ ਵਿਖੇ  71ਵਾਂ ਦਸਤਾਰ ਅਤੇ ਦੁਮਾਲਾ ਮੁਕਾਬਲਾ ਕਰਵਾਇਆ

 ਤਰਨਤਾਰਨ  9 ਸਤੰਬਰ  (ਦਲਬੀਰ  ਉਧੋਕੇ  ) ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ-ਇ- ਦਸਤਾਰ ਲਹਿਰ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਲਈ ਵਚਨਬੱਧ ਸੰਸਥਾ ਹੈ । ਜਿਸ ਵੱਲੋਂ ਪਤਿਤਪੁਣੇ ਨੂੰ ਠੱਲ ਪਾਉਣ ਲਈ ,  ਨੌਜਵਾਨੀ ਨੂੰ ਆਪਣੇ ਫਰਜਾਂ ਤੋਂ ਜਾਣੂ ਕਰਵਾਉਣ ਲਈ, ਲੰਮੇ ਅਰਸੇ ਤੋਂ ਜਤਨ ਜਾਰੀ ਹਨ। ਇੰਨਾ ਯਤਨਾਂ ਨੂੰ ਅੱਗੇ ਤੋਰਦਿਆਂ ਹੋਇਆਂ ਅੱਜ ਜੁਝਾਰੂ ਖਾਲਸਾ ਬਾਬਾ ਗੁਰਬਚਨ ਸਿੰਘ ਜੀ ਦੇ ਪਿੰਡ  ਮਾਣੋਚਾਹਲ ਕਲਾਂ ਜ਼ਿਲ੍ਹਾ ਤਰਨ ਤਾਰਨ ਵਿਖੇ ਗੁਰਦਵਾਰਾ ਬਾਬਾ ਦੇਵਾ ਸਿੰਘ ਜੀ ਦੇ ਜਨਮ ਅਸਥਾਨ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਨਾਲ 71ਵਾਂ “ਦਸਤਾਰ ਅਤੇ ਦੁਮਾਲਾ ਮੁਕਾਬਲਾ ” ਕਰਵਾਇਆ ਗਿਆ, ਜਿਸ ਵਿੱਚ ਬੱਚਿਆਂ ਨੇ ਬਹੁਤ ਹੀ ਉਤਸ਼ਾਹ ਅਤੇ ਚੜਦੀ ਕਲਾ ਨਾਲ ਭਾਗ ਲਿਆ। ਇਸ ਮੁਕਾਬਲੇ ਦੀ ਸ਼ੁਰੂਆਤ ਗੁਰੂ ਅਰਜਨ  ਸਾਹਿਬ ਜੀ ਦੀ ਉਚਾਰਨ ਕੀਤੀ ਬਾਣੀ ਸੁਖਮਨੀ ਸਾਹਿਬ ਅਤੇ ਅਰਦਾਸ ਨਾਲ ਕੀਤੀ  ਗਈ ।ਉਪਰੰਤ ਇਨ੍ਹਾਂ ਬੱਚਿਆਂ ਦੇ ਕਲਾਸ ਵਾਇਜ ਚਾਰ ਗਰੁੱਪ ਬਣਾਏ ਗਏ, ਜਿੰਨ੍ਹਾਂ ਅਨੁਸਾਰ ਪਹਿਲਾ ਗਰੁੱਪ ਛੇਵੀਂ ਤੋਂ ਅੱਠਵੀਂ, ਦੂਸਰਾ ਨੌਵੀਂ ਤੋਂ ਬਾਰਵੀਂ ਜਮਾਤ, ਤੀਸਰਾ  ਛੇਵੀਂ ਤੋਂ ਬਾਰਵੀਂ ਜਮਾਤ ਦੁਮਾਲਾ ( ਲੜਕੇ) ਅਤੇ ਚੌਥਾ  ਛੇਵੀਂ ਤੋਂ ਬਾਰਵੀਂ ਜਮਾਤ ਦੁਮਾਲਾ (ਲੜਕੀਆਂ) ਦੀ ਵੰਡ ਕੀਤੀ ਗਈ ।
ਹਰੇਕ ਗਰੁੱਪ ਦੇ ਵਿੱਚੋਂ ਪਹਿਲੇ ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ  ਬੱਚਿਆਂ  ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਨਾਲ ਹੀ  ਭਾਗ ਲੈਣ ਵਾਲੇ ਹਰੇਕ ਬੱਚੇ ਨੂੰ ਮੈਡਲ ਦੇ ਕੇ  ਹੌਂਸਲਾ ਅਫਜਾਈ ਕੀਤੀ ਗਈ। ਇਹਨਾਂ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ,  ਭਾਈ ਹਰਜੀਤ ਸਿੰਘ ਅਸਟ੍ਰੇਲੀਆ , ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ, ਮੀਤ ਪ੍ਰਧਾਨ ਪ੍ਰੋਫੈਸਰ ਗੁਰਸੇਵਕ ਸਿੰਘ ਬੋਪਾਰਾਏ, ਖਜਾਨਚੀ ਭਾਈ ਮਨਦੀਪ ਸਿੰਘ ਘੋਲੀਆਂ ਕਲਾਂ,  ਜੋਨਲ ਇੰਚਾਰਜ ਭਾਈ ਨਿਰਮਲ ਸੁਰ ਸਿੰਘ,  ਭਾਈ ਗੁਰਜੰਟ ਸਿੰਘ ਭਿੱਖੀਵਿੰਡ ਭਾਈ ਹੀਰਾ ਸਿੰਘ ਸੋਹਲ ਅਤੇ ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ ਨੇ ਕੀਤਾ।ਉਨਾਂ ਇਸ ਮੌਕੇ   ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ  ਪੰਜਾਬ ਦੇ ਦਿਨ -ਬਾ- ਦਿਨ ਹਾਲਾਤ ਬਹੁਤ ਗੰਭੀਰ ਹੋ ਰਹੇ ਹਨ । ਇਸ ਦਾ ਜਿੰਮੇਵਾਰ  ਜਿੱਥੇ ਸਰਕਾਰਾਂ  ਹਨ , ਉੱਥੇ ਮਾਪੇ  ਵੀ ਆਪਣਾ ਫਰਜ ਭੁਲਾ ਚੁੱਕੇ ਹਨ । ਇਸ ਕਰਕੇ ਚੰਗੇ ਸਮਾਜ ਦੀ ਸਿਰਜਨਾ ਵਿੱਚ ਮਾਪਿਆਂ ਦਾ ਦਾ ਜਾਗਰੂਕ ਹੋਣਾ  ਜਰੂਰੀ  ਹੈ । ਗੁਰਦੁਆਰਾ  ਪ੍ਰਬੰਧਕ ਕਮੇਟੀ ਦੇ ਭਾਈ ਹਰਪਾਲ ਸਿੰਘ  , ਹਰਭਿੰਦਰ  ਸਿੰਘ  , ਕਸ਼ਮੀਰ  ਸਿੰਘ  , ਤਰਸੇਮ  ਸਿੰਘ  , ਮਨਦੀਪ ਸਿੰਘ  ਗੁਲਾਬਜੀਤ ਸਿੰਘ, ਸਤਨਾਮ ਸਿੰਘ, ਦਿਲਬਾਗ ਸਿੰਘ ਨੇ  ਸੁਸਾਇਟੀ ਦੇ ਇਸ ਕਦਮ  ਨੂੰ  ਬਹੁਤ  ਵਧੀਆ  ਦੱਸਦਿਆਂ ਇਸ ਦੀ ਸ਼ਲਾਘਾ ਕੀਤੀ  ਅਤੇ ਇਸ ਕਾਰਜ ਨੂੰ  ਨਿਰੰਤਰ ਜਾਰੀ ਰੱਖਦਿਆਂ  ਆਰਥਿਕ  ਪੱਖ ਤੋਂ  ਸਹਿਯੋਗ ਵੀ  ਕੀਤਾ । ਦਸਤਾਰ ਕੋਚ ਭਾਈ ਹਰਪ੍ਰੀਤ ਸਿੰਘ  , ਵਾਰਿਸਦੀਪ ਸਿੰਘ ਪੱਟੀ, ਪ੍ਰਭਦੀਪ ਸਿੰਘ ਮਾਣੋਚਾਹਲ  ਨੇ ਮੁਕਾਬਲਿਆਂ ਸਮੇਂ  ਆਪਣੀ  ਜਿੰਮੇਵਾਰੀ ਨੂੰ ਬਹੁਤ ਈਮਾਨਦਾਰੀ ਅਤੇ ਸੁਚੱਜਤਾ ਨਾਲ ਨਿਭਾਇਆ । ਇਸ ਮੋਕੇ  ਤੇ ਬੱਚੇ , ਪ੍ਰਬੰਧਕ ਅਤੇ ਸੰਗਤਾਂ ਵੱਡੀ ਗਿਣਤੀ ਵਿੱਚ ਹਾਜਰ ਸਨ।