ਲੋਕਾਂ ਦੀ 25 ਸਾਲਾਂ ਦੀ ਮੰਗ ਨੂੰ ਪਿਆ ਬੂਰ 5.5 ਕਰੋੜ ਦੀ ਲਾਗਤ ਨਾਲ ਭਾਖੜਾ ਨਹਿਰ ਤੇ ਬਣੇਗਾ ਪੁਲ : ਵਿਧਾਇਕ ਗੋਇਲ

ਮੂਨਕ/ਖਨੌਰੀ 09 ਸਤੰਬਰ (ਬਲਦੇਵ ਸਰਾਓ)ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਿੱਚ ਭਾਖੜਾ ਨਹਿਰ ਦੇ ਨਾਲ ਲੱਗਦੇ ਦਰਜਨਾਂ ਪਿੰਡਾਂ ਦੇ ਲੋਕਾਂ ਦੀਆਂ 25 ਸਾਲਾਂ ਤੋਂ ਚੱਲੀਆਂ ਆ ਰਹੀਆਂ ਮੰਗਾਂ ਨੂੰ ਪੂਰਾ ਕਰਦਿਆਂ ਲਿੰਕ ਸੜਕ ਪਿੰਡ ਅੰਨਦਾਨਾ ਤੋਂ ਠਸਕਾ ਭਾਖੜ੍ਹਾ ਨਹਿਰ ਤੇ ਸਟੀਲ ਬ੍ਰਿਜ (ਪੁੱਲ) ਦੀ ਉਸਾਰੀ ਅਤੇ ਲਿੰਕ ਸੜਕ ਖਨੌਰੀ ਤੋਂ ਠਸਕਾ ਭਾਖੜ੍ਹਾ ਨਹਿਰ ਦੇ ਨਾਲ ਨਾਲ ਕਰੈਸ਼ ਬੈਰੀਅਰ (ਰੇਲਿੰਗ) ਲਗਾਉਣ ਦੇ ਕਰੋੜਾਂ ਰੁਪਏ ਦੇ ਕੰਮ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ, ਨੀਂਹ ਪੱਥਰ ਰੱਖਣ ਲਈ ਪਹੁੰਚਣ ਤੇ ਵਿਧਾਇਕ ਗੋਇਲ ਦਾ ਪਿੰਡਾਂ ਦੇ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ, ਇਸ ਮੌਕੇ ਵਿਧਾਇਕ ਗੋਇਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਹ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਤੋਂ ਜ਼ਮੀਨੀ ਪੱਧਰ ਤੇ ਜਾਣੂ ਹਨ, ਅੱਜ ਭਾਖੜਾ ਨਹਿਰ ਨਾਲ ਸਬੰਧਤ ਜੋ ਵਿਕਾਸ ਕੰਮਾਂ ਦੇ ਨੀਂਹ ਪੱਥਰ ਰੱਖੇ ਗਏ ਹਨ, ਉਹਨਾਂ ਕੰਮਾਂ ਦੀ ਭਾਖੜ੍ਹਾ ਨਹਿਰ ਦੇ ਨਜ਼ਦੀਕੀ ਦਰਜਨਾਂ ਪਿੰਡਾਂ ਵੱਲੋਂ 25 ਸਾਲਾਂ ਤੋਂ ਮੰਗ ਕੀਤੀ ਜਾ ਰਹੀ ਸੀ, ਜੋ ਅੱਜ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਪੂਰੀ ਹੋਈ ਹੈ। ਉਹਨਾਂ ਵੱਲੋਂ ਭਾਖੜ੍ਹਾ ਨਹਿਰ ਤੇ ਪੁਲ ਬਣਾਉਣ ਅਤੇ ਰੇਲਿੰਗ ਲਾਉਣ ਦਾ ਮੁੱਦਾ ਵਿਧਾਨ ਸਭਾ ਵਿੱਚ ਵੀ ਚੁੱਕਿਆ ਗਿਆ ਸੀ, ਜਿਸਦੇ ਚੱਲਦੇ ਅੱਜ ਪੰਜ ਕਰੋੜ ਤੋਂ ਵੱਧ ਦੀ ਲਾਗਤ ਨਾਲ ਦੋਨੋਂ ਕੰਮ ਜਲਦੀ ਪੂਰੇ ਕਰ ਦਿੱਤੇ ਜਾਣਗੇ, ਕੰਮਾਂ ਦੀ ਨਿਗਰਾਨੀ ਲੋਕ ਖੁਦ ਕੋਲ ਕਰਕੇ ਕਰਨ, ਜੇਕਰ ਕਿਤੇ ਵੀ ਕੋਈ ਕੁਤਾਹੀ ਦਾ ਭ੍ਰਿਸ਼ਟਾਚਾਰ ਨਜ਼ਰ ਆਉਂਦਾ ਹੈ ਤਾਂ ਉਨਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ।

 

ਕਿਉਂਕਿ ਵਿਕਾਸ ਕੰਮਾਂ ਵਿੱਚ ਕੁਤਾਹੀ ਤੇ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।ਇੱਕ-ਇੱਕ ਪੈਸਾ ਪੂਰੀ ਇਮਾਨਦਾਰੀ ਨਾਲ ਕੰਮਾਂ ਤੇ ਖਰਚ ਹੋਵੇਗਾ। ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਵਿਧਾਇਕ ਗੋਇਲ ਨੇ ਕਿਹਾ ਕਿ ਭਾਖੜਾ ਨਹਿਰ ਤੇ 42.6 ਮੀਟਰ ਲੰਬਾ ਜੋ ਸਟੀਲ ਬ੍ਰਿਜ (ਪੁੱਲ) ਬਣਾਇਆ ਜਾ ਰਿਹਾ ਹੈ ਉਸ ਉੱਪਰ 3 ਕਰੋੜ 44 ਲੱਖ 29ਹਜਾਰ ਰੁਪਏ ਖਰਚ ਆਉਣਗੇ। ਇਸੇ ਤਰ੍ਹਾਂ ਲਿੰਕ ਸੜਕ ਖਨੌਰੀ ਤੋਂ ਠਸਕਾ ਭਾਖੜਾ ਨਹਿਰ ਦੇ ਨਾਲ ਨਾਲ 8270 ਮੀਟਰ ਲੰਬੀ ਲੱਗਣ ਵਾਲੀ ਕਰੈਸ਼ ਬੈਰੀਅਰ (ਰੇਲਿੰਗ) ਉੱਪਰ 2 ਕਰੋੜ 7 ਲੱਖ ਰੁਪਏ ਦਾ ਖਰਚ ਆਵੇਗਾ, ਇਨ੍ਹਾਂ ਕੰਮਾਂ ਨੂੰ ਜਲਦੀ ਪੂਰਾ ਕੀਤਾ ਜਾਵੇਗਾ। ਮੁੱਖ ਮੰਤਰੀ ਸਰਦਾਰ ਮਾਨ ਲਹਿਰਾ ਹਲਕੇ ਦਾ ਪਿਛੜਾਪਨ ਦੂਰ ਕਰਨ ਲਈ ਪੂਰੀ ਤਰ੍ਹਾਂ ਗੰਭੀਰ ਹਨ, ਜਿਸਦੇ ਚਲਦੇ ਹਲਕੇ ਦੇ ਪਿੰਡਾਂ ਤੇ ਇਲਾਕਿਆਂ ਅੰਦਰ ਵਿਕਾਸ ਕੰਮਾਂ ਲਈ ਪੈਸੇ ਦੀ ਕੋਈ ਕਮੀ ਨਹੀਂ ਆਵੇਗੀ।ਇਸ ਮੋਕੇ ਵਿਧਾਇਕ ਗੋਇਲ ਦੇ ਬੇਟੇ ਗੌਰਵ ਗੋਇਲ,ਓ ਐਸ ਡੀ ਰਕੇਸ਼ ਕੁਮਾਰ ਗੁਪਤਾ ਵਿੱਕੀ,ਐਸ ਡੀ ਓ ਮੰਡੀ ਬੋਰਡ ਲਲਿਤ ਬਜਾਜ, ਤਰਸੇਮ ਚੰਦ ਸਿੰਗਲਾ, ਸਾਬਕਾ ਟੱਰਕ ਯੂਨੀਅਨ ਦੇ ਪ੍ਰਧਾਨ ਜੋਰਾਂ ਸਿੰਘ, ਮਾਰਕੀਟ ਕਮੇਟੀ ਖੋਨਰੀ ਦੇ ਚੇਅਰਮੈਨ ਜੋਗੀ ਰਾਮ ਭੂੱਲਣ, ਗੁਰਪਿੰਦਰ ਚੱਠਾ, ਤੇਜਞੀਰ ਠਸਕਾਂ, ਹੈਪੀ ਗੋਇਲ, ਸੁਭਾਚ ਚੰਦ ਸੀਤਾ ਸਿੰਘ ਟੱਰਕ ਯੂਨੀਅਨ ਪ੍ਧਾਨ , ਭਗਵਾਨ ਦਾਸ,ਸਰਿੰਦਰ ਬਾਨਰਸੀ, ਸੀਸਪਾਲ ਮਲਿਕ, ਕਰਨਾ ਗਿੱਲ, ਬਲਜੀਤ ਸਿੰਘ, ਪੰਮੀ ਕੌਰ ਬਾਹਮਣੀ ਵਾਲਾਂ,ਸਰਿੰਦਰ ਕਰੋਦਾ ਬੂਟਾ ਸਿੰਘ ਨਞਾ ਗਾੳ, ਞਿਸਾਲ ਕਰੋਦਾ,ਬੰਟੀ ਸੂਦ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਪਾਰਟੀ ਵਲੰਟੀਅਰ ਵੀ ਹਾਜ਼ਰ ਸਨ।