ਮਸਤਾਨੇ ਸਿੰਘ ਕੌਣ ਸੀ?

ਮਸਤਾਨੇ ਸਿੰਘ ਕੌਣ ਸੀ, ਵਜਾਉਂਦੇ ਕਿੰਝ ਬਾਰਾਂ,
ਕਦੇ ਪੁੱਛਕੇ ਵੇਖ ਲਈਂ ਦਾਨਿਆਂ ਨੂੰ।
ਧੀਆਂ-ਭੈਣਾਂ ਦੀ ਪਤ ਬਚਾਂਵਦੇ ਸੀ,
ਜਦੋਂ ਬੰਨ੍ਹ ਕੇ ਸ਼ਹੀਦੀ ਗਾਨਿਆਂ ਨੂੰ।
ਕਦੋਂ ਸ਼ਮ੍ਹਾਂ ਨੇ ਹੌਂਸਲਾ ਪਸਤ ਕੀਤੈ,
ਰੰਗ ਆਪਣੇ ਨਾਲ ਪਰਵਾਨਿਆਂ ਨੂੰ।
‘ਲਹਿਰੀ’ ਵਾਲਿਆ ਗ਼ਦਰ ਦਾ ਛੱਡ ਖਹਿੜਾ,
ਚੱਲ ਵੇਖੀਏ ਅੱਜ ਮਸਤਾਨਿਆਂ ਨੂੰ।
ਲੇਖਕ:- ਭੁਪਿੰਦਰ ਸਿੰਘ ‘ਲਹਿਰੀ’
ਸੰਪਰਕ:-7814068025