ਘੋਸੀ ਜ਼ਿਮਨੀ ਚੋਣ ਵਿੱਚ ਸਮਾਜਵਾਦੀ ਪਾਰਟੀ ਨੂੰ ਮਿਲੀ ਇਤਹਾਸਿਕ ਜਿੱਤ ਤੇ ਯੂਥ ਬਰਗੇਡ ਪੰਜਾਬ ਨੇ ਉੱਤਰ ਪ੍ਰਦੇਸ਼ ਵਾਸੀਆਂ ਨੂੰ ਦਿਤੀ ਵਧਾਈ

ਲੁਧਿਆਣਾ 9ਸਤੰਬਰ (ਮਨਪ੍ਰੀਤ ਕੌਰ ) ਸਮਾਜਵਾਦੀ ਪਾਰਟੀ ਯੂਥ ਬਰਗੇਡ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ ਨੇ ਘੋਸੀ ਜ਼ਿਮਨੀ ਚੋਣ ਵਿੱਚ ਸਮਾਜਵਾਦੀ ਦੀ ਹੋਈ ਇਤਹਾਸਿਕ ਜਿੱਤ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਲੋਕਾਂ ਦੀ ਜਿੱਤ ਦੱਸਿਆ । ਉਨ੍ਹਾਂਕਿਹਾ ਕਿ ਇਸ ਉਪ ਚੋਣ ਵਿੱਚ ਸਮਾਜਵਾਦੀ ਪਾਰਟੀ ਅਤੇ ਭਾਰਤ ਗਠਜੋੜ ਦੇ ਉਮੀਦਵਾਰ ਦੀ ਜਿੱਤ ਨੇ ਭਾਜਪਾ ਦਾ ਹੰਕਾਰ ਤੋੜ ਦਿੱਤਾ ਹੈ ਅਤੇ 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਗਠਜੋੜ ਦੇ ਹੱਕ ਵਿਚ ਆਉਣ ਦਾ ਸੰਕੇਤ ਦਿੱਤਾ ਹੈ।

 

ਯੂਥ ਨੇਤਾ ਧਾਲੀਵਾਲ ਨੇ ਕਿਹਾ ਕਿ ਭਾਜਪਾ ਦੀ ਉਲਟੀ ਗਿਣਤੀ ਦੀ ਸ਼ੁਰੂਆਤ ਯੂ ਪੀ ਤੋਂ ਹੋ ਚੁੱਕੀ ਹੈ। ਇਸ ਮੌਕੇ ਉਹਨਾਂ ਪਾਰਟੀ ਕੌਮੀ ਪ੍ਰਧਾਨ ਸ੍ਰੀ ਅਖਿਲੇਸ਼ ਯਾਦਵ ਅਤੇ ਯੂਥ ਵਿੰਗ ਦੇ ਕੌਮੀ ਪ੍ਰਧਾਨ ਸ੍ਰੀ ਸਿਧਾਰਥ ਸਿੰਘ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਤੋਸਿਤ ਪ੍ਰੀਤ ਸਿੰਘ ਨੂੰ ਵੀ ਵਧਾਈ ਭੇਜੀ ।