ਗੋਂਸਲੇਅਜਮ ਮੀਰਾ ਗਿਆਰਵੀਂ ਵਾਲੀ ਸਰਕਾਰ ਦਾ 9ਵਾਂ ਸਾਲਾਨਾ ਮੇਲਾ 19 ਤੋਂ 21 ਜੂਨ ਤੱਕ ਰਾਮਾਂਮੰਡੀ ਵਿਖੇ ਹੋਵੇਗਾ

ਜਲੰਧਰ, ਰੋਹਿਤ ਭਾਟੀਆ, – ਗੋਂਸਲੇਅਜਮ ਮੀਰਾ ਗਿਆਰਵੀਂ ਵਾਲੀ ਸਰਕਾਰ ਦਾ 9ਵਾਂ ਸਾਲਾਨਾ ਮੇਲਾ ਹਰ ਸਾਲ ਵਾਂਗ ਇਸ ਸਾਲ ਵੀ 19 ਜੂਨ ਦਿਨ ਸੋਮਵਾਰ ਸਵੇਰੇ 11 ਵਜੇ ਚਿਰਾਗ਼ ਅਤੇ ਝੰਡੇ ਦੀ ਰਸਮ ਤੋਂ ਆਰੰਭ ਹੋਵੇਗਾ 20 ਜੂਨ ਦਿਨ ਮੰਗਲਵਾਰ ਸ਼ਾਮ 5 ਵਜੇ ਦਾਤਾ ਸਾਹਿਬ ਦੀ ਮਹਿੰਦੀ ਦੀ ਰਸਮ ਅਤੇ 6 ਵਜੇ ਨਕਾਲ ਪਾਰਟੀ ਵੱਲੋਂ ਨਕਲਾਂ ਪੇਸ਼ ਕੀਤੀਆਂ ਜਾਣਗੀਆਂ 21 ਜੂਨ ਦਿਨ ਬੁੱਧਵਾਰ ਨੂੰ ਸ਼ਾਮ 7 ਵਜੇ ਦਾਤਾ ਹਜੂਰ ਦੇ ਮੁੱਖ ਮੇਲੇ ਦਾ ਆਗਾਜ਼ ਹੋਵੇਗਾ ਤੇ ਰਾਤ ਭਰ ਦਾਤਾ ਸਾਹਿਬ ਦੇ ਹੁਕਮ ਤੱਕ ਚਲਦਾ ਰਹੇਗਾ ਜਿਸਦਾ ਸਾਰਾ ਕਾਰਜ ਪ੍ਰੀਤਮ ਸਵੀਟ ਸ਼ੋਪ ਵਾਲੀ ਗਲੀ 7, ਸਾਮ੍ਹਣੇ ਕ੍ਰਿਸ਼ਨਾ ਸਵੀਟ ਸ਼ੌਪ, ਰਾਮਾਂਮੰਡੀ , ਜਲੰਧਰ ਦਰਵਾਰ ਵਿਖੇ ਗਿਆਰਵੀਂ ਵਾਲੀ ਸਰਕਾਰ ਮੀਰਾ ਗੋਂਸਪਾਕ ਦਰਵਾਰ ਪ੍ਰਬੰਧਕ ਕਮੇਟੀ ਦੀ ਦੇਖਰੇਖ ਹੇਠ ਕੀਤਾ ਜਾ ਰਿਹਾ ਹੈ।

 

ਦਰਵਾਰ ਮੁੱਖ ਸੇਵਾਦਾਰ ਤੇ ਗੱਧੀਨਸ਼ੀਨ ਸ਼੍ਰੀ ਸੋਨੂੰ ਸਾਈਂ ਜੀ ਨੇ ਦੱਸਿਆ ਕੇ ਹਰ ਸਾਲ ਮੀਰਾ ਗੌਸਪਾਕ ਦੇ ਵਿਆਹ ਦੇ ਦਿਨ ਸਾਲਾਨਾ ਮੇਲਾ ਕਰਵਾਇਆ ਜਾਂਦਾ ਹੈ ਜੀ ਕਿ ਇਸ ਵਾਰ ਵੀ 3 ਦਿਨ ਤੱਕ ਸਰਕਾਰਾਂ ਦਾ ਮੇਲਾ ਕਰਵਾਇਆ ਜਾ ਰੇਹਾ ਹੈ। ਜਿਸ ਦੌਰਾਨ 21 ਜੂਨ ਸ਼ਾਮ 7 ਵਜੇ ਦਰਵਾਰੀ ਕਵਾਲ ਵਲੋਂ ਮੇਲੇ ਦੀ ਸ਼ੁਰੂਵਾਤ ਹੋਵੇਗੀ ਸੂਫ਼ੀ ਕਲਾਕਾਰ ਜੱਸਾ ਫਤਹਿਪੁਰੀਆ, ਜੱਸ ਧਾਲੀਵਾਲ, ਜਗਦੇਵ ਸ਼ੇਹਜਾਦਾ, ਬਲਵਿੰਦਰ ਮਤੇਹਪੁਰੀਆ ਮੇਲੇ ਦੌਰਾਨ ਸੂਫ਼ੀਆਨਾ ਕਲਾਮਾ ਰਾਹੀਂ ਮੁੱਖ ਹਾਜਰੀਆਂ ਭਰਨਗੇ। ਮੇਲੇ ਵਿੱਚ ਆਈਆਂ ਹੋਈਆਂ ਸੰਗਤਾਂ ਲਈ 3 ਦਿਨ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਸਭ ਸਾਧ ਸੰਗਤਾਂ ਨੂੰ ਮੇਲੇ ਵਿੱਚ ਹਮਹੁਮਾਂ ਕੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ।