ਲੋੜਵੰਦ ਦੀ ਸੇਵਾ ਕਰਕੇ ਮਿਲਦਾ ਦਿਲ ਨੂੰ ਬੇਹੱਦ ਸਕੂਨ – ਨੈਣੇਵਾਲ
ਬਠਿੰਡਾ 15 ਜੂਨ (ਮੱਖਣ ਸਿੰਘ ਬੁੱਟਰ) : ਬਠਿੰਡਾ ਦੇ ਮੋਨੂ ਕੁਮਾਰ ਦੀ ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਅਤੇ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਗਰੁੱਪ ਵੱਲੋਂ 50 ਹਜ਼ਾਰ ਰੁਪਏ ਦੀ ਮੱਦਦ ਕੀਤੀ ਗਈ!ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਘੇ ਸਮਾਜ ਸੇਵੀ ਸੁਖਦੇਵ ਸਿੰਘ ਨੈਣੇਵਾਲ ਨੇ ਦੱਸਿਆ ਕਿ ਮੋਨੂ ਕੁਮਾਰ ਜਿਸ ਦਾ ਅੱਠ ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਜਿਸ ਨਾਲ ਮੋਨੂੰ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਸਨ। ਮੋਨੂ ਬੇਹੱਦ ਲੋੜਵੰਦ ਵਿਅਕਤੀ ਹੈ ਤੇ ਛੋਟੀ ਮੋਟੀ ਨੌਕਰੀ ਕਰਕੇ ਗੁਜਾਰਾ ਕਰ ਰਿਹਾ ਸੀ। ਇਸ ਐਕਸੀਡੈਂਟ ਵਿੱਚ ਇਸਦੀ ਨਜ਼ਰ ਵੀ ਚਲੀ ਗਈ ਹੈ ਅਤੇ ਇਸ ਦਾ ਇੱਕ ਛੋਟਾ ਬੱਚਾ ਹੈ ਉਸਦੀ ਵੀ ਇੱਕ ਅੱਖ ਦੀ ਨਜਰ ਚਲੀ ਗਈ ਹੈ।
ਸੰਗਤ ਦੇ ਸਹਿਯੋਗ ਨਾਲ ਪਹਿਲਾ। ਇਸ ਦੇ ਸਿਰ ਦਾ ਅਪ੍ਰੇਸ਼ਨ ਹੋਇਆ ਤਾਂ ਡਾਕਟਰਾਂ ਨੇ ਸਿਰ ਦੀ ਹੱਡੀ ਕੱਢ ਕੇ ਬਾਹਰ ਰੱਖ ਦਿੱਤੀ ਸੀ।ਹੁਣ ਫਿਰ ਅਪ੍ਰੇਸ਼ਨ ਕਰਨਾ ਹੈ ਤੇ ਹੱਡੀ ਅੰਦਰ ਰੱਖਣੀ ਹੈ ਜਿਸ ਵਾਸਤੇ ਲੱਖਾਂ ਰੁਪਏ ਦੀ ਲੋੜ ਹੈ। ਇਸ ਦੀ ਮੱਦਦ ਵਾਸਤੇ ਗੀਤਕਾਰ ਰਮਨ ਕੌਰ ਸੇਖੌਂ ਨੇ ਵੀਡਿਓ ਪਾਕੇ ਸੰਗਤ ਅੱਗੇ ਗੁਹਾਰ ਲਾਈ ਸੀ ਜਿਸ ਨੂੰ ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਅਤੇ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਗਰੁੱਪ ਵੱਲੋਂ ਇੰਨਕੁਆਰੀ ਕਰਕੇ ਆਪਣੇ ਸੇਵਾਦਾਰ ਸੁਖਦੇਵ ਸਿੰਘ ਨੈਣੇਵਾਲ ਰਾਹੀਂ 50 ਹਜ਼ਾਰ ਰੁਪਏ ਨਕਦ ਅਤੇ ਦੋ ਮਹੀਨੇ ਦਾ ਰਾਸ਼ਨ ਪਰਿਵਾਰ ਨੂੰ ਪਹੁੰਚਦਾ ਕਰ ਦਿੱਤਾ। ਪਰਿਵਾਰ ਵੱਲੋ ਦੋਨੋਂ ਸਮਜਸੇਵੀ ਸੰਸਥਾਵਾਂ ਦਾ ਧੰਨਵਾਦ ਕੀਤਾ ਗਿਆ।ਇਸ ਸਮੇਂ ਸੰਦੀਪ ਕੁਮਾਰ ਬੱਤਾ,ਅਤੇ ਰਮਨ ਕੌਰ ਸੇਖੋਂ ਵੀ ਹਾਜ਼ਰ ਸਨ।